ETV Bharat / state

Gangster Lawrence Bishnoi: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹੁਣ ਰਿੜਕੇਗੀ ਜੈਪੁਰ ਪੁਲਿਸ - ਬਖ਼ਤਰਬੰਦ ਗੱਡੀਆਂ

ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਹੋਰ ਜ਼ਿਆਦਾ ਸੁਰਖੀਆਂ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਵੱਖ ਵੱਖ ਮਾਮਲਿਆਂ ਵਿੱਚ ਰਿੜਕਿਆ ਜਾ ਰਿਹਾ ਹੈ ਅਤੇ ਹੁਣ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਦੀ ਕੇਂਦਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਰਾਜਸਥਾਨ ਪੁਲਿਸ ਜੈਪੁਰ ਲੈਕੇ ਗਈ ਹੈ।

Gangster Lawrence Bishnoi was taken on production warrant by Rajasthan Police
Gangster Lawrence Bishnoi: ਗੈਂਗਸਟਰ ਲਾਰੈਂਸ ਨੂੰ ਹੁਣ ਰਿੜਕੇਗੀ ਜੈਪੁਰ ਪੁਲਿਸ, ਪੁਲਿਸ ਨੇ ਲਿਆ ਬਿਸ਼ਨੋਈ ਦਾ ਪ੍ਰੋਡਕਸ਼ਨ ਵਾਰੰਟ
author img

By

Published : Feb 15, 2023, 5:11 PM IST

ਬਠਿੰਡਾ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਅੱਜ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚੋ ਰਾਜਸਥਾਨ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਉੱਤੇ ਜੈਪੁਰ ਲਿਜਾਇਆ ਗਿਆ ਹੈ। ਜੈਪੁਰ ਪੁਲਿਸ ਨੇ ਬੁੱਧਵਾਰ ਨੂੰ ਸੈਂਟਰਲ ਜੇਲ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ ਉੱਤੇ ਹਿਰਾਸਤ 'ਚ ਲਿਆ ਹੈ। ਇਸੇ ਸਾਲ ਜੈਪੁਰ ਦੇ ਜਵਾਹਰ ਸਰਕਲ ਥਾਣੇ ਵਿੱਚ ਧਾਰਾ 307 ਦੇ ਤਹਿਤ ਪੁਲਿਸ ਦੁਆਰਾ ਬਿਸ਼ਨੋਈ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਗੱਲ ਦੀ ਪੁਸ਼ਟੀ ਐਸਐਸਪੀ ਜੇ ਐਲੇਨਚੇਲੀਅਨ ਨੇ ਕੀਤੀ ਹੈ।

ਬਖ਼ਤਰਬੰਦ ਗੱਡੀਆਂ: ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੈਪੁਰ ਦੇ ਜਵਾਹਰ ਸਰਕਲ ਥਾਣੇ ਦੀ ਪੁਲਿਸ ਨੇ ਧਾਰਾ 307 ਤਹਿਤ ਕੇਸ ਨੰਬਰ 80-2023 ਤਹਿਤ ਕੇਸ ਦਰਜ ਕੀਤਾ ਹੈ। ਗੈਂਗਸਟਰ ਬਿਸ਼ਨੋਈ 'ਤੇ ਜੈਪੁਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕਰਨ ਦਾ ਇਲ਼ਜ਼ਾਮ ਹੈ। ਉਕਤ ਮਾਮਲਾ ਦਰਜ ਕਰਨ ਤੋਂ ਬਾਅਦ ਜੈਪੁਰ ਪੁਲਿਸ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪਿਛਲੇ ਕਈ ਦਿਨਾਂ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ 'ਚ ਸੀ। ਜਿਸ ਕਾਰਨ ਜੈਪੁਰ ਪੁਲਿਸ ਦੀ ਟੀਮ ਮੰਗਲਵਾਰ ਦੇਰ ਸ਼ਾਮ ਬਠਿੰਡਾ ਪਹੁੰਚੀ ਅਤੇ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਗੈਂਗਸਟਰ ਬਿਸ਼ਨੋਈ ਨੂੰ ਕੇਂਦਰੀ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਹਿਰਾਸਤ 'ਚ ਲੈ ਕੇ ਜੈਪੁਰ ਲਈ ਰਵਾਨਾ ਹੋ ਗਿਆ। ਰਾਜਸਥਾਨ ਪੁਲਿਸ ਵੱਲੋਂ ਸੁਰੱਖਿਆ ਦੇ ਬਖ਼ਤਰਬੰਦ ਗੱਡੀਆਂ ਰਾਹੀਂ ਜਾਂਚ ਤੋਂ ਬਾਅਦ ਇਸ ਨੂੰ ਜੈਪੁਰ ਲਜਾਇਆ ਗਿਆ।

ਇਹ ਵੀ ਪੜ੍ਹੋ: Mandviya Statement on AAP Clinic: ਕੇਂਦਰੀ ਸਿਹਤ ਮੰਤਰੀ ਨੇ ਮੁਹੱਲਾ ਕਲੀਨਿਕਾਂ 'ਤੇ ਚੁੱਕੇ ਸਵਾਲ, ਪੰਜਾਬ ਦੇ ਸਿਹਤ ਮੰਤਰੀ ਨੇ ਦਿੱਤਾ ਮੋੜਵਾਂ ਜਵਾਬ

ਦੱਸ ਦਈਏ ਲਾਰੈਂਸ ਬਿਸ਼ਨੋਈ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਮੁੱਖ ਸਾਜਿਸ਼ਕਰਤਾ ਵਜੋਂ ਸਾਹਮਣੇ ਆ ਚੁੱਕਿਆ ਹੈ ਅਤੇ ਉਸ ਨੇ ਸਾਰੀ ਵਾਰਦਾਤ ਨੂੰ ਅੰਜਾਮ ਕੈਨੇਡਾ ਅਧਾਰਿਤ ਗੈਂਗਸਟਰ ਗੋਲਡੀ ਬਰਾੜ ਨਾਲ ਮਿਲ ਕੇ ਦਿੱਤਾ ਸੀ। ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਉੱਤੇ ਪੂਰੇ ਭਾਰਤ ਅੰਦਰ ਵੱਖ ਵੱਖ ਮਾਮਲਿਆਂ ਤਹਿਤ ਲਗਭਗ 50 ਤੋਂ ਜ਼ਿਆਦਾ ਕੇਸ ਦਰਜ ਹਨ। ਲਾਰੈਂਸ ਬਿਸ਼ਨੋਈ ਨੇ ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਵੀ ਜਾਨ ਤੋਂ ਮਾਰਨ ਦੀ ਕਈ ਵਾਰ ਧਮਕੀ ਦਿੱਤੀ ਹੈ ਅਤੇ ਗੈਂਗਸਟਰ ਲਾਰੈਂਸ ਦੇ ਸ਼ੂਟਰ ਸਲਮਾਨ ਖਾਨ ਦੀ ਮੁੰਬਈ ਵਿੱਚ ਰੇਕੀ ਵੀ ਕਰਦੇ ਰਹੇ ਨੇ ਅਤੇ ਰੇਕੀ ਦਾ ਕਬੂਲਨਾਮਾ ਖੁੱਦ ਲਾਰੈਂਸ ਦੇ ਸ਼ੂਟਰਾਂ ਨੇ ਗ੍ਰਿਫ਼ਤਾਰੀ ਤੋਂ ਬਾਅਦ ਕੀਤਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.