ਬਠਿੰਡਾ: ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਘੱਟ ਕਰਨ ਦੇ ਦਾਅਵੇ ’ਤੇ ਸਾਬਕਾ ਐਮਸੀ ਨੇ ਤੰਜ਼ ਕਸਦੇ ਹੋਏ ਬਠਿੰਡਾ ਸ਼ਹਿਰ ਵਿੱਚ ਲਾਲੀਪਾਪ ਵੰਡੇ। ਇਸ ਮੌਕੇ ਸਾਬਕਾ ਐਮਸੀ ਵਿਜੇ ਕੁਮਾਰ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵਲੋਂ ਜੋ ਪਿਛਲੇ ਦਿਨੀਂ ਐਲਾਨ ਕੀਤਾ ਗਿਆ ਹੈ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 200 ਘੱਟ ਕਰਨ ਦੇ ਐਲਾਨ ਕੀਤਾ ਗਿਆ ਹੈ ਉਸ ਸਿਰਫ ਲੋਕਾਂ ਨੂੰ ਲੌਲੀਪੌਪ ਦਿੱਤਾ ਗਿਆ ਹੈ।
ਪ੍ਰਦਰਸ਼ਨਕਾਰੀ ਸਾਬਕਾ ਐਮਸੀ ਨੇ ਕਿਹਾ ਕਿ ਉਹ ਸਿਰਫ਼ ਉਜਵਲ ਯੋਜਨਾ ਤਹਿਤ ਗੈਸ ਕੁਨੈਕਸ਼ਨ ਖਰੀਦਣ ਵਾਲਿਆਂ ਨੂੰ ਦੋ ਸੌ ਰੁਪਏ ਘੱਟ ਕੀਮਤ ਉੱਪਰ ਸਿਲੰਡਰ ਮਿਲੇਗਾ ਜਦੋਂ ਕਿ ਬਾਕੀ ਲੋਕਾਂ ਨੂੰ ਆਮ ਕੀਮਤ ਉੱਪਰ ਹੀ ਸਿਲੰਡਰ ਲੈਣੇ ਪੈਣਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਬੇਵਕੂਫ਼ ਬਣਾ ਰਹੀ ਹੈ ਅਤੇ ਉਸ ਵੱਲੋਂ ਲਗਾਤਾਰ ਅਜਿਹੇ ਲੌਲੀਪੌਪ ਲੋਕਾਂ ਨੂੰ ਵੰਡੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਹ ਯੋਜਨਾ ਸਾਰਿਆਂ ਲਈ ਲਾਗੂ ਹੋਣੀ ਚਾਹੀਦੀ ਸੀ ਪਰ ਕੁਝ ਸੀਮਤ ਵਰਗਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਪ੍ਰਦਰਸ਼ਨਕਾਰੀ ਵਿਜੇ ਕੁਮਾਰ ਨੇ ਕਿਹਾ ਕਿ ਮੱਧਮ ਵਰਗ ਅਤੇ ਗ਼ਰੀਬ ਵਰਗ ਨੂੰ ਇਸ ਸਕੀਮ ਦਾ ਕੋਈ ਲਾਭ ਨਹੀਂ ਮਿਲੇਗਾ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਯੋਜਨਾ ਸਾਰਿਆਂ ਨੂੰ ਦਿੱਤੀ ਜਾਵੇ ਤਾਂ ਜੋ ਲੋਕਾਂ ਦੀ ਜੇਬ ’ਤੇ ਬੋਝ ਘੱਟ ਹੋ ਸਕੇ।
ਇਹ ਵੀ ਪੜ੍ਹੋ: ਆਪ ਅਤੇ ਕਾਂਗਰਸ ਵਿਚਾਲੇ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਨੂੰ ਲੈਕੇ ਕ੍ਰੈਡਿਟ ਵਾਰ