ETV Bharat / state

Parminder Dhindsa on Sukhbir Badal: ਸਾਬਕਾ ਖਜ਼ਾਨਾ ਮੰਤਰੀ ਦੇ ਨਿਸ਼ਾਨੇ 'ਤੇ ਬਾਦਲ ਪਰਿਵਾਰ, ਸੁਖਬੀਰ ਬਾਦਲ ਦਾ ਮੰਗਿਆ ਅਸਤੀਫਾ

ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਇਕ ਵਾਰ ਫਿਰ ਤੋਂ ਬਾਦਲ ਪਰਿਵਾਰ 'ਤੇ ਨਿਸ਼ਾਨਾ ਸਾਧਿਆ ਅਤੇ ਓਹਨਾ ਨੇ ਬਹਿਬਲ ਕਲਾਂ ਗੋਲੀਕਾਂਡ ਵਿਚ ਨਾਮਜਦ ਬਾਦਲ ਪਰਿਵਾਰ ਉੱਤੇ ਸ਼ਬਦੀ ਵਾਰ ਕੀਤੇ ਅਤੇ ਕਿਹਾ ਕਿ ਸੁਖਬੀਰ ਬਾਦਲ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ ਤਾਂ ਪਾਰਟੀ ਨਾਲ ਇਕਜੁੱਟਤਾ ਵਿਚ ਵਾਧਾ ਹੋਵੇਗਾ।

Former Finance Minister Parminder Dhindsa Sukhbir Badal asked for resignation
Parminder Dhindsa on Sukhbir Badal: ਸਾਬਕਾ ਖਜ਼ਾਨਾ ਮੰਤਰੀ ਦੇ ਨਿਸ਼ਾਨੇ 'ਤੇ ਬਾਦਲ ਪਰਿਵਾਰ, ਸੁਖਬੀਰ ਬਾਦਲ ਦਾ ਮੰਗਿਆ ਅਸਤੀਫਾ
author img

By

Published : Mar 19, 2023, 6:26 PM IST

ਸਾਬਕਾ ਖਜ਼ਾਨਾ ਮੰਤਰੀ ਦੇ ਨਿਸ਼ਾਨੇ 'ਤੇ ਬਾਦਲ ਪਰਿਵਾਰ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਬਠਿੰਡਾ ਦੌਰੇ 'ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਸਰਕਟ ਹਾਊਸ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੱਖ ਵੱਖ ਮੁੱਦਿਆਂ ਉੱਤੇ ਆਪਣੇ ਪ੍ਰਤੀਕਰਮ ਦਿੱਤੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਮ ਕੋਟਕਪੂਰਾ ਗੋਲੀ ਕਾਂਡ ਵਿੱਚ ਨਾਮਜ਼ਦ ਹੋਣ ਅਤੇ ਫਰੀਦਕੋਟ ਅਦਾਲਤ ਵੱਲੋਂ ਜ਼ਮਾਨਤ ਅਰਜ਼ੀ ਰੱਦ ਹੋਣ 'ਤੇ ਅਸਤੀਫੇ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਰਮਿੰਦਰ ਸਿੰਘ ਢੀਂਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਪੰਥਕ ਹਿਤਾਂ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੋਂ ਅਸਤੀਫੇ ਦੀ ਮੰਗ ਕਰਨ। ਢੀਂਡਸਾ ਨੇ ਕਿਹਾ ਕਿ ਬੇਅਦਬੀ ਘਟਨਾਵਾਂ 'ਤੇ ਹੁਣ ਤੱਕ ਇਨਸਾਫ ਵਾਲੀ ਗੱਲ ਸਾਹਮਣੇ ਨਹੀਂ ਆਈ, ਪਰ ਹੁਣ ਸੁਖਬੀਰ ਸਿੰਘ ਬਾਦਲ ਦਾ ਨਾਮ ਗੋਲੀ ਕਾਂਡ ਵਿੱਚ ਨਾਮਜ਼ਦ ਹੋਣ 'ਤੇ ਉਮੀਦ ਹੈ ਕਿ ਪੰਥਕ ਹਿਤਾਂ ਨੂੰ ਕੁਝ ਰਾਹਤ ਮਿਲੇਗੀ।

ਇਹ ਵੀ ਪੜ੍ਹੋ : Akal Takht Sahib Jathedar Statement : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸੰਦੇਸ਼, ਕਿਹਾ-ਕਿਸੇ ਦੇ ਮਗਰ ਨਾ ਲੱਗਣ ਨੌਜਵਾਨ, ਆਪਣੀ ਬੁੱਧੀ ਤੇ ਵਿਵੇਕ ਦਾ ਕਰਨ ਇਸਤੇਮਾਲ

ਸੁਖਬੀਰ ਬਾਦਲ ਪਾਰਟੀ ਛੱਡੇ : ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਵੀ ਮੰਗ ਕੀਤੀ ਅਤੇ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਇਸ ਮਾਮਲੇ 'ਤੇ ਬਹੁਤ ਚੰਗੀ ਨਜ਼ਰ ਨਹੀਂ ਆ ਰਹੀ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਚੋਣਾਂ ਵੇਲੇ ਕੀਤੇ ਵਾਅਦੇ ਨੂੰ ਪੂਰਾ ਕਰੇ। ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਪਾਸੇ ਹੋ ਜਾਣ ਤਾਂ ਸਾਰੇ ਸ਼੍ਰੋਮਣੀ ਅਕਾਲੀ ਦਲ ਇਕ ਜੁੱਟ ਹੋ ਸਕਦੇ ਹਨ। ਇਹ ਇਕ ਜੁੱਟਤਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਦਖਲ ਨਾਲ ਹੀ ਹੋ ਸਕਦੀ ਹੈ।

ਬਰਸੀ ਸਮਾਗਮ ਨੂੰ ਫੇਲ ਕਰਨ ਦੀ ਸਾਜਿਸ਼ : ਪ੍ਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੇ ਮੌਜੂਦਾ ਹਲਾਤਾਂ ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਸਾਹਮਣੇ ਆਈ ਇੰਟਰਵਿਊ ਨੂੰ ਦਬਾਉਣ ਅਤੇ ਗਾਇਕ ਸਿੱਧੂ ਮੂਸੇਵਾਲਾ ਦੀ ਬਰਸੀ ਸਮਾਗਮ ਨੂੰ ਫੇਲ ਕਰਨ ਦੀ ਸਾਜਿਸ਼ ਲਗਦੀ ਹੈ। ਕਿਉਂਕਿ ਸਿਧੂ ਮੁਸੇ ਵਾਲਾ ਦਾ ਪਰਿਵਾਰ ਇਨਸਾਫ ਲਈ ਸਰਕਾਰ ਦੇ ਦਰ ਤੇ ਧਰਨਾ ਲਾ ਚੁੱਕਿਆ ਹੈ ਜਿਸ ਕਰਕੇ ਗਾਇਕ ਸਿੱਧੂ ਮੂਸੇਵਾਲਾ ਤੇ ਦੇ ਅਕਸ ਨੂੰ ਢਾਹ ਲਾਉਣ ਲਈ ਇੰਟਰਵਿਊ ਕਰਵਾਈ ਅਤੇ ਹੁਣ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

300 ਯੂਨਿਟ ਬਿਜਲੀ ਮੁਫ਼ਤ : ਉਥੇ ਹੀ ਪੰਜਾਬ ਬਜਟ 'ਤੇ ਬੋਲਦਿਆਂ ਢੀਂਡਸਾ ਨੇ ਪੰਜਾਬ ਸਰਕਾਰ ਦੇ ਬਜਟ ਨੂੰ ਖਾਨਾਪੂਰਤੀ ਕਰਾਰ ਦਿੰਦਿਆਂ ਕਿਹਾ ਕਿ ਬਜਟ ਵਿੱਚ ਪੰਜਾਬ ਦੇ ਹਿੱਤਾਂ ਲਈ ਕੁਝ ਵੀ ਨਹੀਂ, ਵਿੱਤੀ ਹਾਲਾਤ ਇੰਨੇ ਮਾੜੇ ਹਨ ਕਿ ਲੱਗਦਾ ਹੈ ਸਰਕਾਰ ਨੂੰ 300 ਯੂਨਿਟ ਬਿਜਲੀ ਮੁਫ਼ਤ ਵਾਲੀ ਸਕੀਮ ਵੀ ਬੰਦ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਹਾਲਾਤ ਦਸਦੇ ਹਨ ਕਿ ਜਿਹੜੀਆਂ ਸਕੀਮਾਂ ਕੇਂਦਰ ਸਰਕਾਰ ਰਾਹੀਂ ਚੱਲਦੀਆਂ ਹਨ ਉਹ ਭਾਵੇਂ ਚੱਲ ਸਕਣ ਪ੍ਰੰਤੂ ਅੱਜ ਜਿਸ ਸਕੀਮ ਵਿੱਚ ਪੰਜਾਬ ਸਰਕਾਰ ਦਾ ਬਜਟ ਲੱਗੇ ਉਹ ਸਕੀਮ ਦਾ ਲਾਭ ਪੰਜਾਬ ਨੂੰ ਨਹੀਂ ਮਿਲ ਸਕੇਗਾ। ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਲਈ ਹਾਲੇ ਤਿਆਰੀਆਂ ਨਾ ਕਰਨ ਦੀ ਗੱਲ ਆਖਦੇ ਕਿਹਾ ਕਿ ਜੇਕਰ ਭਾਜਪਾ ਨੇ ਪੰਜਾਬ ਵਿੱਚ ਰਾਜ ਕਰਨਾ ਹੈ ਤਾਂ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ ਅਤੇ ਪੰਜਾਬ ਦੇ ਖੇਤਾਂ ਤੇ ਮਸਲਿਆਂ ਨੂੰ ਹੱਲ ਕਰਨ ਲਈ ਵੱਖਰਾ ਮੰਤਰਾਲਿਆ ਸਮੇਤ ਵਿਸ਼ੇਸ਼ ਧਿਆਨ ਦੇਣਾ ਪਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.