ਬਠਿੰਡਾ: ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਾਰੀ ਕੀਤੀਆਂ ਗਈਆਂ ਸ਼ਹਿਰੀ ਅਤੇ ਦਿਹਾਤੀ ਪ੍ਰਧਾਨਗੀ ਦੀਆਂ ਲਿਸਟਾਂ ਤੋਂ ਬਾਅਦ ਕਾਂਗਰਸ ਵਿੱਚ ਇੱਕ ਵਾਰ ਫਿਰ ਤੋਂ ਖਾਨਾਜੰਗੀ ਸ਼ੁਰੂ ਹੋ ਗਈ ਹੈ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ Manpreet Badals relative Jaijit Singh Johals ਵੱਲੋਂ ਟਵੀਟ ਕਰ ਕਈ ਸਵਾਲ ਖੜ੍ਹੇ ਕੀਤੇ ਗਏ।
ਉਧਰ ਦੂਸਰੇ ਪਾਸੇ ਜੈਜੀਤ ਸਿੰਘ ਜੌਹਲ Manpreet Badals relative Jaijit Singh Johals ਦੇ ਟਵੀਟ ਉੱਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ, ਬਠਿੰਡਾ ਤੋਂ ਨਿਯੁਕਤ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਜੈਜੀਤ ਸਿੰਘ ਜੌਹਲ ਦੀ ਆਦਤ ਬਣ ਚੁੱਕੀ ਹੈ, ਉਹ ਹਰ ਗੱਲ ਉੱਤੇ ਟਵੀਟ ਕਰਦਾ ਹੈ। ਪਹਿਲਾਂ ਉਸ ਨੂੰ ਕਾਂਗਰਸ ਦੀ ਮੈਂਬਰਸ਼ਿਪ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜਦੋਂ ਪਹਿਲੀ ਵਾਰ ਬਠਿੰਡਾ ਤੋਂ ਚੋਣ ਲੜੇ ਸਨ ਤਾਂ ਉਦੋਂ 30 ਹਜ਼ਾਰ ਬੋਧੀਆਂ ਸਨ। ਉਸ ਸਮੇਂ ਵਰਕਰਾਂ ਵੱਲੋਂ ਹੀ ਮਿਹਨਤ ਕੀਤੀ ਗਈ ਸੀ।
ਫਿਰ ਜਦੋਂ ਦੂਜੀ ਵਾਰ ਚੋਣ ਲੜੇ ਤਾਂ 18 ਹਜ਼ਾਰ ਵੋਟਾਂ ਨਾਲ ਜਿੱਤੇ ਸਨ, ਕਿਉਂਕਿ ਉਸ ਸਮੇਂ ਬਠਿੰਡਾ ਦੀ ਬਾਗਡੋਰ ਕੁਝ ਬੰਦਿਆਂ ਨੂੰ ਸੰਭਾਲ ਦਿੱਤੀ ਗਈ ਸੀ, ਪਰ ਇਸ ਵਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੀ ਬਾਗਡੋਰ ਜੈਜੀਤ ਸਿੰਘ ਜੌਹਲ Manpreet Badals relative Jaijit Singh Johals ਨੂੰ ਦਿੱਤੀ ਗਈ ਸੀ। ਜਿਨ੍ਹਾਂ ਵੱਲੋਂ ਕਿਸੇ ਵੀ ਵਰਕਰ ਦਾ ਅਹੁਦੇਦਾਰ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ, ਜਿਸ ਕਾਰਨ ਹਾਰ ਦਾ ਮੂੰਹ ਵੇਖਣਾ ਪਿਆ।
ਜਿਸ ਲਈ ਸਿੱਧੇ ਤੌਰ ਉਪਰ ਜੈਜੀਤ ਸਿੰਘ ਜੌਹਲ Manpreet Badals relative Jaijit Singh Johals ਜ਼ਿੰਮੇਵਾਰ ਹਨ ਉਹਨਾਂ ਵੱਲੋਂ ਕਦੇ ਵੀ ਕਿਸੇ ਵਰਕਰ ਦੀ ਸੁਣਵਾਈ ਨਹੀਂ ਕੀਤੀ, ਜਿਸ ਕਾਰਨ ਅਜਿਹੇ ਹਾਲਾਤ ਪੈਦਾ ਹੋਏ। ਉਨ੍ਹਾਂ ਕਿਹਾ ਕਿ ਹੁਣ ਨਾਮ ਨਿਯੁਕਤੀ ਤੋਂ ਬਾਅਦ ਪਾਰਟੀ ਵਿੱਚ ਅਨੁਸ਼ਾਸ਼ਨ ਲਾਗੂ ਕੀਤਾ ਜਾਵੇਗਾ ਅਤੇ ਕਿਸੇ ਵੀ ਬਾਹਰਲਾ ਵਿਅਕਤੀ ਦਾ ਤੱਕ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜੋ:- ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ ਨੂੰ ਲੈ ਸਸਪੈਂਸ ਬਰਕਰਾਰ, ਹੁਣ ਇਹ ਪੋਸਟ ਆਈ ਸਾਹਮਣੇ !