ਬਠਿੰਡਾ: ਸੂਬਾ ਸਰਕਾਰ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਵੱਲੋਂ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਸਿੱਖਿਆ ਦਿੱਤੀ ਜਾ ਸਕੇ। ਉਧਰ ਦੂਜੇ ਪਾਸੇ ਹੁਣ ਤੁਹਾਨੂੰ ਸਮਾਰਟ ਆਂਗਣਵਾੜੀ ਸੈਂਟਰ ਵੇਖਣ ਨੂੰ ਮਿਲੇਗਾ। ਕਾਬਲੇਜ਼ਿਕਰ ਹੈ ਕਿ ਇਹ ਪਹਿਲਾ ਸਮਾਰਟ ਆਂਗਣਵਾੜੀ ਸੈਂਟਰ ਬਠਿੰਡਾ ਦੇ ਦੇਸ ਰਾਜ ਪ੍ਰਾਇਮਰੀ ਸਕੂਲ ਵਿੱਚ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਤਿਆਰ ਕਰਵਾਇਆ ਗਿਆ ਹੈ।
ਰਮੇਸ਼ ਮਹਿਤਾ ਦਾ ਪੱਖ: ਰਮੇਸ਼ ਮਹਿਤਾ ਨੇ ਦੱਸਿਆ ਕਿ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਸਮਾਜ ਸੇਵੀ ਕੰਮ ਲਗਾਤਾਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਉਹ ਆਂਗਣਵਾੜੀ ਸੈਂਟਰ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਹੋਰ ਸਮਾਨ ਦੇਣ ਲਈ ਆਏ ਸੀ ਪਰ ਜਦੋਂ ਉਨ੍ਹਾਂ ਇੱਥੇ ਆਂਗਣਵਾੜੀ ਦੀ ਬਿਲਡਿੰਗ ਨੂੰ ਦੇਖਿਆ ਤਾਂ ਉਸ ਦਾ ਬੁਰਾ ਹਾਲ ਸੀ ਅਤੇ ਖਸਤਾਹਾਲ ਬਿਲਡਿੰਗ ਵਿਚ ਹੀ ਇਹ ਆਂਗਣਵਾੜੀ ਸੈਂਟਰ ਚਲਾਇਆ ਜਾ ਰਿਹਾ ਸੀ। ਜਿਸ ਦੀ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਨਾਲ ਗੱਲਬਾਤ ਕੀਤੀ ਅਤੇ ਇਸ ਆਂਗਣਵਾੜੀ ਸੈਂਟਰ ਨੂੰ ਸਮਾਰਟ ਬਣਾਇਆ ਗਿਆ।
- ਘਰ 'ਚ ਲਾਈਟ ਦੀ ਸਹੂਲਤ ਵੀ ਪੂਰੀ ਨਹੀਂ, ਪਰ ਮਨੀਸ਼ਾ ਮਿਹਨਤ ਕਰਕੇ ਚਮਕਾ ਰਹੀ ਅਪਣਾ ਤੇ ਹੋਰਾਂ ਦਾ ਭਵਿੱਖ
- ਪੰਜਾਬ ਅੰਦਰ 13 ਸਾਲਾਂ ਮਗਰੋਂ ਦੇਖਣ ਨੂੰ ਮਿਲੀਆਂ ਬੈਲ ਗੱਡੀਆਂ ਦੀਆਂ ਦੌੜਾਂ
- ਇੰਗਲੈਂਡ ਅਤੇ ਆਸਟ੍ਰੇਲੀਆ 'ਚ ਪੰਜਾਬੀਆਂ ਦੀ 'No Entry', ਵਿਦੇਸ਼ੀ ਸਰਕਾਰਾਂ ਦੀ ਸਖ਼ਤੀ ਦਾ ਪੰਜਾਬੀਆਂ 'ਤੇ ਕੀ ਪਵੇਗਾ ਅਸਰ ? ਖਾਸ ਰਿਪੋਰਟ
- NCC ਕੈਡਿਟਸ ਨੂੰ ਘੋੜਸਵਾਰ ਦੀ ਦਿੱਤੀ ਜਾ ਰਹੀ ਵਿਸ਼ੇਸ਼ ਟਰੇਨਿੰਗ, ਜਾਣੋ ਕਿਵੇਂ ਤਿਆਰ ਹੁੰਦੇ ਨੇ ਘੋੜਸਵਾਰ ?
ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਆਂਗਣਵਾੜੀ: ਕਾਬਲੇਜ਼ਿਕਰ ਹੈ ਕਿ ਇਸ ਆਂਗਣਵਾੜੀ 'ਚ ਬੱਚਿਆਂ ਨੂੰ ਆਧੁਨਿਕ ਤਕਨੀਕ ਨਾਲ ਪੜ੍ਹਾਉਣ ਲਈ ਇੰਟਰਨੈਟ, ਨਵਾਂ ਫਰਨੀਚਰ, ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ, ਅੱਗ ਬੁਝਾਊ ਯੰਤਰ ਅਤੇ ਬੱਚਿਆਂ ਦੇ ਖੇਡਣ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਇੱਥੇ ਪੜ੍ਹਨ ਆਉਣ ਵਾਲੇ ਬੱਚਿਆਂ ਨੂੰ ਇਹ ਮਹਿਸੂਸ ਨਾ ਹੋਵੇ ਕਿ ਉਹ ਕਿਸੇ ਪ੍ਰਾਈਵੇਟ ਸਕੂਲ ਨਾਲੋਂ ਘੱਟ ਆਂਗਣਵਾੜੀ ਸੈਂਟਰ ਵਿੱਚ ਪੜ ਰਹੇ ਹਨ ।