ਬਠਿੰਡਾ: ਬਠਿੰਡਾ ਦੇ ਸੈਕਟਰੀਏਟ (Secretariat of Bathinda) ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bhartiya Kisan Union Ekta Ugrahan) ਦੇ ਵਰਕਰਾਂ ਵੱਲੋਂ ਅੱਜ ਪ੍ਰਸ਼ਾਸਨ ਦੇ ਰਵੱਈਏ ਤੋਂ ਦੁਖੀ ਹੋ ਡਿਪਟੀ ਕਮਿਸ਼ਨਰ (Deputy Commissioner) ਦੀ ਰਿਹਾਇਸ਼ ਦਾ ਘਿਰਾਓ ਕਰ ਦਿੱਤਾ। ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਸੰਬੰਧੀ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ।
ਕਿਸਾਨ ਆਗੂ ਪਰਮਜੀਤ ਕੌਰ ਨੇ ਕਿਹਾ ਕਿ ਇਸ ਦਾ ਕਾਰਨ ਹੈ ਕਿ 20 ਤਾਰੀਖ ਤੋਂ ਲੈ ਕੇ ਲਗਾਤਾਰ ਘਿਰਾਓ ਚਲ ਰਿਹਾ ਹੈ, ਅਸੀਂ ਸਰਕਾਰ ਤੋਂ ਮਰੇ ਹੋਏ ਨਰਮੇ ਦੀਆਂ ਲਿਸਟਾਂ ਮੰਗੀਆਂ ਹਨ, ਕਿ ਨਰਮੇ ਦੀ ਫਸਲ ਦੀ ਜ਼ਿੰਨ੍ਹਾਂ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਲਿਸਟਾਂ ਪਿੰਡਾਂ-ਪਿੰਡਾਂ ਵਿੱਚ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਜਿਹੜ੍ਹਾ ਮੁਆਵਜਾ ਹੋਰ ਕਿਸੇ ਦੇ ਖਾਤੇ ਵਿੱਚ ਨਾ ਚਲਿਆ ਜਾਵੇ, ਜਾਨਿ ਕਿ ਉਹ ਕਾਸਤਕਾਰ ਨੂੰ ਹੀ ਮਿਲੇ। ਉਨ੍ਹਾਂ ਕਿਹਾ ਕਿ ਵੋਟਾਂ ਦੇ ਦਿਨ ਨੇੜੇ ਹਨ, ਜਿਸ ਕਰਕੇ ਇਨ੍ਹਾਂ ਨੇ ਇਹ ਆਪਣੇ ਚਹੇਤਿਆਂ ਨੂੰ ਹੀ ਵੰਡਣਾ ਹੈ।
ਦੂਜਾ ਖੁਦਕੁਸ਼ੀ ਪਰਿਵਾਰਾਂ ਵਾਲੀ ਲਿਸਟ ਦਿੱਤੀ ਜਾਵੇ, ਉਹ ਵੀ ਇਨ੍ਹਾਂ ਵੱਲੋਂ ਬਹੁਤ ਛੋਟੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਕਿਸਾਨਾਂ ਤੇ ਪਰਚੇ ਪਏ ਹੋਏ ਹਨ, ਉਹ ਵਾਪਿਸ ਲਏ ਜਾਣ। ਉਨ੍ਹਾਂ ਕਿਹਾ ਕਿ ਸਾਰੇ ਜਿਲ੍ਹਿਆਂ ਵਿੱਚ ਸਰਕਾਰ ਦਾ ਐਲਾਨ ਹੈ, ਇਹ ਗੱਲ ਮੰਨੀ ਹੈ ਚੰਨੀ ਨੇ ਮੀਟਿੰਗ ਦੇ ਵਿੱਚ, ਜੋ ਸੂਬਾ ਕਮੇਟੀ ਮੀਟਿੰਗ ਕਰਨ ਗਈ ਸੀ, ਉਹ ਪਰਚੇ ਸਾਰੇ ਜਿਲ੍ਹਿਆਂ ਦੇ ਵਿੱਚ ਰੱਦ ਹੋ ਗਏ ਹਨ, ਪਰ ਇੱਥੋਂ ਦੇ ਪ੍ਰਸ਼ਾਸ਼ਨ ਨੂੰ ਪਤਾ ਨਹੀਂ ਕੀ ਦਿੱਕਤ ਹੈ ਇਹ ਪਰਚੇ ਨਹੀਂ ਰੱਧ ਕਰ ਰਹੀ।
ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਇਸ ਤੇ ਮੀਟਿੰਗ ਕਰਦੇ ਆ ਰਹੇ ਹਾਂ, ਜਿਸ ਬਾਰੇ ਕੱਲ ਵੀ ਏਡੀਸੀ ਨਾਲ ਮੀਟਿੰਗ ਕੀਤੀ ਗਈ ਹੈ, ਕਿ ਉਹ ਪਰਚੇ ਰੱਦ ਕੀਤੇ ਜਾਣ। ਜਾਨਿ ਕਿ ਰੇਲਵੇ ਵਾਲਿਆਂ ਤੋਂ ਤਾਂ ਉਨ੍ਹਾਂ ਨੇ ਪੱਲਾ ਹੀ ਝਾੜ ਦਿੱਤਾ ਕਿ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ।
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪਰਾਲੀ ਦੇ ਕਾਰਨ ਪਏ ਪਰਚਿਆਂ ਤੇ ਵੀ ਗੱਲ ਕੀਤੀ ਹੈ ਕਿ ਉਹ ਰੱਦ ਕੀਤੇ ਜਾਣ ਪਰ ਬਠਿੰਡਾ ਜਿਲ੍ਹੇ ਦਾ ਪ੍ਰਸ਼ਾਸ਼ਨ ਮੰਨੀ ਹੋਈ ਮੰਗ ਨੂੰ ਲਾਗੂ ਕਰਨ ਲਈ ਤਿਆਰ ਨਹੀਂ ਹੋ ਰਿਹਾ। ਜਿਸ ਕਾਰਨ ਮਜ਼ਬੂਰ ਹੋ ਕੇ ਸਾਨੂੰ ਅੱਜ ਡੀਸੀ ਦਫ਼ਤਰ ਦਾ ਘਿਰਾਓ ਕਰਨਾ ਪੈ ਗਿਆ।
ਨਵੇਂ ਸਾਲ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਨਵਾਂ ਸਾਲ ਤਾਂ ਡੀਸੀਆਂ ਦਾ ਹੈ ਅਫਸਰਾਂ ਦਾ ਹੈ, ਸਾਡਾ ਕੋਈ ਨਵਾਂ ਸਾਲ ਨਹੀਂ ਅਸੀਂ ਤਾਂ ਕਿਰਤ ਕਰਨ ਵਾਲੇ ਕਿਰਤੀ ਹਾਂ, ਜਿਨ੍ਹਾਂ ਦਾ ਨਰਮਾ ਮਰ ਗਿਆ ਹੋਵੇ, ਜਿਨ੍ਹਾਂ ਦੀ ਸਾਰੀ ਫਸਲ ਬਰਬਾਦ ਹੋ ਗਈ ਹੋਵੇ, ਉਨ੍ਹਾਂ ਦਾ ਕੋਈ ਨਵਾਂ ਸਾਲ ਨਹੀਂ।
ਕਿਸਾਨ ਆਗੂ ਪਰਮਜੀਤ ਕੌਰ ਨੇ ਕਿਹਾ ਕਿ ਜਿੰਨਾ ਸਮਾਂ ਸਰਕਾਰ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੀ, ਇਹ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।
ਇਹ ਵੀ ਪੜ੍ਹੋ: ਨਿਹੰਗਾਂ ਸਿੰਘਾਂ ਨੇ ਗੁਰਦੁਆਰਾ ਬਾਬਾ ਚਰਨ ਦਾਸ ਪੱਟੀ ਮੋੜ ਵਿਖੇ ਕੀਤਾ ਕਬਜ਼ਾ, ਸਥਿਤੀ ਬਣੀ ਤਣਾਅਪੂਰਨ