ETV Bharat / state

'AAP' ਉਮੀਦਵਾਰ ਅਮਿਤ ਰਤਨ ਦੀ ਕੋਠੀ ਨੂੰ ਕਿਸਾਨਾਂ ਨੇ ਘੇਰਿਆ, ਠੱਗੀ ਕਰਨ ਦੇ ਲਾਏ ਦੋਸ਼

ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਰਤਨ ਦੀ ਕੋਠੀ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ। ਕਿਸਾਨਾਂ ਦਾ ਦੋਸ਼ ਹੈ ਕਿ ਅਮਿਤ ਰਤਨ ਵੱਲੋਂ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰੀ ਗਈ ਹੈ ਅਤੇ ਪੈਸੇ ਵਾਪਸ ਨਹੀਂ ਦਿੱਤੇ ਜਾ ਰਹੇ ਹਨ।

Farmers Protest Bathinda, AAP Candidate Amit Ratan, Allegation On AAP Candidate
'AAP' ਉਮੀਦਵਾਰ ਅਮਿਤ ਰਤਨ ਦੀ ਕੋਠੀ ਨੂੰ ਕਿਸਾਨਾਂ ਨੇ ਘੇਰਿਆ, ਠੱਗੀ ਕਰਨ ਦੇ ਲਾਏ ਦੋਸ਼
author img

By

Published : Jan 22, 2022, 11:02 PM IST

ਬਠਿੰਡਾ: ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਉਮੀਦਵਾਰ ਅਮਿਤ ਰਤਨ ਦੇ ਮੁਲਤਾਨੀਆ ਰੋਡ ਸਥਿਤ ਬਰਾੜ ਕਲੋਨੀ ਸਥਿਤ ਕੋਠੀ ਨੂੰ ਕਿਸਾਨਾਂ ਵੱਲੋਂ ਘੇਰਾ ਪਾਇਆ ਗਿਆ ਅਤੇ ਉਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ।

ਕਿਸਾਨਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਰਤਨ ਦੀ ਕੋਠੀ ਦਾ ਗੇਟ ਘੇਰੀ ਬੈਠੇ ਨੌਜਵਾਨ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਅਮਿਤ ਰਤਨ ਵੱਲੋਂ ਉਨ੍ਹਾਂ ਨੂੰ ਫਾਸਟ ਟਰੈਕ ਦੇ ਠੇਕੇ ਦਿਵਾਉਣ ਉੱਪਰ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਵਿੱਚੋਂ ਕੁਝ ਪੈਸੇ ਅਮਿਤ ਰਤਨ ਵੱਲੋਂ ਵਾਪਸ ਵੀ ਕਰ ਦਿੱਤੇ ਗਏ ਹਨ, ਪਰ ਹੁਣ ਵਾਰ-ਵਾਰ ਬਾਕੀ ਰਹਿੰਦੇ ਪੈਸੇ ਮੰਗਣ ਉੱਤੇ ਅਮਿਤ ਰਤਨ ਵੱਲੋਂ ਲਾਰੇ ਲਾਏ ਜਾ ਰਹੇ ਹਨ। ਇਸ ਕਾਰਨ ਮਜ਼ਬੂਰਨ ਉਹ ਉਨ੍ਹਾਂ ਦੇ ਘਰ ਘੇਰ ਕੇ ਬੈਠੇ ਹਨ ਅਤੇ ਉਨ੍ਹਾਂ ਟਾਇਮ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

'AAP' ਉਮੀਦਵਾਰ ਅਮਿਤ ਰਤਨ ਦੀ ਕੋਠੀ ਨੂੰ ਕਿਸਾਨਾਂ ਨੇ ਘੇਰਿਆ, ਠੱਗੀ ਕਰਨ ਦੇ ਲਾਏ ਦੋਸ਼

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਿਤ ਰਤਨ ਦਾ ਕਹਿਣਾ ਹੈ ਕਿ ਉਸ ਵੱਲੋਂ ਕਿਸੇ ਵਿਅਕਤੀ ਨਾਲ ਕੋਈ ਵੀ ਠੱਗੀ ਨਹੀਂ ਮਾਰੀ ਗਈ। ਉਲਟਾ ਕੁਝ ਲੋਕਾਂ ਵੱਲੋਂ ਆਪਣੀਆਂ ਸਿਆਸੀ ਹਿੱਤਾਂ ਦੀ ਪੂਰਤੀ ਲਈ ਲਈ ਉਸਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੇ ਲੱਖਾਂ ਰੁਪਏ ਦਾ ਲੈਣ ਦੇਣ ਕੀਤਾ ਹੋਵੇ ਤਾਂ ਘੱਟੋ ਘੱਟ ਉਸ ਕੋਲੋਂ ਕੋਈ ਕਾਨੂੰਨੀ ਪੱਤਰ ਤਾਂ ਹੋਣਾ ਚਾਹੀਦਾ ਹੈ। ਇਹ ਸਿਰਫ਼ ਸਿਆਸਤ ਤੋਂ ਪ੍ਰੇਰਿਤ ਹੈ, ਤਾਂ ਜੋ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਮਜੀਠੀਆ ਨੇ CM ਚੰਨੀ ਵਲੋਂ ਨਾਜਾਇਜ਼ ਰੇਤ ਮਾਫੀਆ ਚਲਾਏ ਜਾਣ ਦਾ ਕੀਤਾ ਦਾਅਵਾ, ਵੇਖੋ ਸਟਿੰਗ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.