ETV Bharat / state

ਰਵਾਇਤੀ ਫਸਲਾਂ ਦੇ ਚੱਕਰ 'ਚੋਂ ਨਿਕਲ ਕਿਸਾਨ ਗੁਰਦੀਪ ਸਿੰਘ ਸ਼ੁਰੂ ਕੀਤੀ ਆਰਗੈਨਿਕ ਸਬਜ਼ੀਆਂ ਦੀ ਖੇਤੀ

ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਦਾ ਕਿਸਾਨ ਕਣਕ ਝੋਨੇ ਦੇ ਰਵਾਇਤੀ ਚੱਕਰ ਵਿੱਚੋਂ ਨਿਕਲ ਕੇ ਮਹਿਜ਼ ਇਕ ਕਿੱਲੇ ਵਿੱਚ ਆਰਗੈਨਿਕ ਸਬਜ਼ੀਆਂ ਦੀ ਖੇਤੀ ਕਰ ਕੇ ਚੌਖੀ ਕਮਾਈ ਕਰ ਰਿਹਾ ਹੈ। ਕਿਸਾਨ ਗੁਰਦੀਪ ਸਿੰਘ ਨੇ ਪੰਜ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ।

Farmer Gurdeep Singh started organic vegetable farming out of the circle of traditional crops
ਰਵਾਇਤੀ ਫਸਲਾਂ ਦੇ ਚੱਕਰ 'ਚੋਂ ਨਿਕਲ ਕਿਸਾਨ ਗੁਰਦੀਪ ਸਿੰਘ ਸ਼ੁਰੂ ਕੀਤੀ ਆਰਗੈਨਿਕ ਸਬਜ਼ੀਆਂ ਦੀ ਖੇਤੀ
author img

By

Published : May 7, 2023, 1:33 PM IST

ਰਵਾਇਤੀ ਫਸਲਾਂ ਦੇ ਚੱਕਰ 'ਚੋਂ ਨਿਕਲ ਕਿਸਾਨ ਗੁਰਦੀਪ ਸਿੰਘ ਸ਼ੁਰੂ ਕੀਤੀ ਆਰਗੈਨਿਕ ਸਬਜ਼ੀਆਂ ਦੀ ਖੇਤੀ

ਬਠਿੰਡਾ : ਇੱਕ ਪਾਸੇ ਪੰਜਾਬ ਦਾ ਕਿਸਾਨ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ। ਉਥੇ ਹੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਵਾਈ ਦੇ ਕਿਸਾਨ ਜਗਦੀਪ ਸਿੰਘ, ਜੋ ਕਿ ਮਹਿਜ਼ ਇਕ ਕਿੱਲੇ ਦਾ ਮਾਲਕ ਹੈ, ਵੱਲੋਂ ਆਰਗੈਨਿਕ ਸਬਜ਼ੀਆਂ ਦੀ ਖੇਤੀ ਕਰ ਲੱਖਾਂ ਰੁਪਏ ਦੀ ਜਿੱਥੇ ਆਮਦਨੀ ਲਈ ਜਾ ਰਹੀ ਹੈ। ਉਥੇ ਹੀ ਗੁਰਦੀਪ ਸਿੰਘ ਵੱਲੋਂ ਪੰਜ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੋਇਆ ਹੈ। ਗਰਦੀਪ ਸਿੰਘ ਵੱਲੋਂ ਆਰਗੈਨਿਕ ਸਬਜ਼ੀਆਂ ਨੂੰ ਆਪ ਦੋ ਦਿਨ ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ਵਿਚ ਆ ਕੇ ਵੇਚਿਆ ਜਾਂਦਾ ਹੈ ਅਤੇ ਗ੍ਰਾਹਕਾਂ ਵੱਲੋਂ ਗੁਰਦੀਪ ਸਿੰਘ ਦੀ ਆਰਗੈਨਿਕ ਸਬਜ਼ੀ ਖਰੀਦਣ ਲਈ ਉਡੀਕ ਕੀਤੀ ਜਾਂਦੀ ਹੈ।

ਗੱਲਬਾਤ ਦੌਰਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਕਰੀਬ ਦੋ ਦਹਾਕੇ ਪਹਿਲਾਂ ਉਨ੍ਹਾਂ ਦੇ ਪਿੰਡ ਵਿਚ ਖੇਤੀ ਵਿਗਿਆਨ ਕੇਂਦਰ ਤੋਂ ਟੀਮ ਆਈ ਸੀ, ਜਿਨ੍ਹਾਂ ਵੱਲੋਂ ਸਬਜ਼ੀਆਂ ਦੀ ਕਾਸ਼ਤ ਲਈ ਮੁਫ਼ਤ ਬਿਜਾਈ ਕਰਾਈ ਗਈ ਸੀ। ਉਹ ਸ਼ੁਰੂ ਤੋਂ ਹੀ ਆਰਗੈਨਿਕ ਖੇਤੀ ਕਰਨਾ ਚਾਹੁੰਦੇ ਸਨ, ਇਸ ਲਈ ਉਹਨਾਂ ਵੱਲੋਂ 13-14 ਸਾਲ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀਆਂ ਗਈਆਂ। ਸ਼ੁਰੂ-ਸ਼ੁਰੂ ਵਿੱਚ ਉਸ ਨੂੰ ਵੱਡੀਆਂ ਤਾਕਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਦੋ ਤਿੰਨ ਸਾਲ ਉਸ ਨੂੰ ਵੱਡੇ ਘਾਟੇ ਵੀ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਵਿੱਚ ਝੱਲਣੇ ਪਏ, ਪਰ ਪ੍ਰਾਈਵੇਟ ਕੰਪਨੀਆਂ ਦੇ ਮਿਲੇ ਸਹਿਯੋਗ ਕਾਰਨ ਉਸ ਨੂੰ ਇਹ ਘਾਟ ਮਹਿਸੂਸ ਨਹੀਂ ਹੋਈ ਅਤੇ ਉਸ ਸਮੇਂ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਕਰਨ ਲਈ 452 ਲੋਕਾਂ ਦੀ ਚੋਣ ਹੋਈ ਸੀ ਜੋ ਕਿ ਹੌਲੀ-ਹੌਲੀ ਆਰਗੈਨਿਕ ਸਬਜ਼ੀਆਂ ਦੀ ਕਾਸ਼ਤ ਤੋਂ ਦੂਰ ਹੋ ਗਏ।

ਅੱਜ ਉਹ ਸਿਰਫ ਇਕੱਲੇ ਹੀ ਨਾਗਰਿਕ ਸਬਜ਼ੀਆਂ ਦੀ ਕਾਸ਼ਤ ਕਰ ਰਹੇ ਹਨ। ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਇਕ ਏਕੜ ਦਾ ਮਾਲਕ ਹੈ। ਸਾਢੇ ਤਿੰਨ ਏਕੜ ਜ਼ਮੀਨ ਠੇਕੇ ਉਤੇ ਲੈ ਕੇ ਉਸ ਵੱਲੋਂ ਪੰਜ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ। ਉਸ ਵੱਲੋਂ ਆਰਗੈਨਿਕ ਸਬਜ਼ੀਆਂ ਵਿਚ ਸ਼ਿਮਲਾ ਮਿਰਚ, ਅਰਬੀ ਧਾਰਾਂ, ਖੀਰਾ, ਬੈਂਗਣ, ਬੈਂਗਣੀ ਚੱਪਣ ਕੱਦੂ, ਪੁਦੀਨਾ, ਹਰਾ ਪਿਆਜ਼ ਅਤੇ ਕਈ ਤਰ੍ਹਾਂ ਦੇ ਸਲਾਹ ਦੀ ਖੇਤੀ ਕੀਤੀ ਜਾ ਰਹੀ ਹੈ। ਇਨ੍ਹਾਂ ਸਬਜ਼ੀਆਂ ਦਾ ਬੀਜ ਉਸ ਵੱਲੋਂ ਕੁਝ ਆਪ ਤਿਆਰ ਕੀਤਾ ਜਾਂਦਾ ਹੈ ਅਤੇ ਕੁਝ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦ ਕੀਤਾ ਜਾਂਦਾ ਹੈ।

  1. 4 ਮਹੀਨੇ ਤੱਕ ਲੀਬੀਆ ਵਿੱਚ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਤੋਂ ਬਾਅਦ ਜਸਵਿੰਦਰ ਪਰਤਿਆ ਘਰ
  2. ਬਰਾਤੀਆਂ ਨਾਲ ਭਰੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, 5 ਦੀ ਮੌਤ, ਕਈ ਜ਼ਖ਼ਮੀ
  3. Kisan Mahapanchayat: ਪਹਿਲਵਾਨਾਂ ਦੇ ਸਮਰਥਨ ਵਿੱਚ ਅੱਜ ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਮਹਾਪੰਚਾਇਤ, ਸਖ਼ਤ ਸੁਰੱਖਿਆ ਪ੍ਰਬੰਧ

ਇਨ੍ਹਾਂ ਸਬਜ਼ੀਆਂ ਨੂੰ ਮੱਖੀ ਮੱਛਰ ਤੋਂ ਬਚਾਉਣ ਲਈ ਟੇਰਾਪ ਲਗਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗੰਡੋਇਆਂ ਦੀ ਖਾਦ ਸਬਜ਼ੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਰਤੀ ਜਾਂਦੀ ਹੈ। ਇਨ੍ਹਾਂ ਸਬਜ਼ੀਆਂ ਨੂੰ ਉਹ ਹਫਤੇ ਦੇ ਦੋ ਦਿਨ, ਐਤਵਾਰ ਅਤੇ ਬੁੱਧਵਾਰ ਨੂੰ ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ਵਿੱਚ ਵੇਚਣ ਲਈ ਜਾਂਦੇ ਹਨ, ਜਿੱਥੇ ਗਾਹਕ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਦੀ ਸੇਲ 15-16 ਹਜ਼ਾਰ ਰੁਪਏ ਅਤੇ ਬੁੱਧਵਾਰ ਨੂੰ 13-14 ਹਜ਼ਾਰ ਰੁਪਏ ਦੀ ਹੋ ਜਾਂਦੀ ਹੈ। ਆਰਗੈਨਿਕ ਸਬਜ਼ੀਆਂ ਤੋਂ ਇਲਾਵਾ ਉਨ੍ਹਾਂ ਦੀ ਮਾਤਾ ਅਤੇ ਪਤਨੀ ਵੱਲੋਂ ਕਈ ਤਰ੍ਹਾਂ ਦੇ ਅਚਾਰ ਚਟਣੀ ਅਤੇ ਲੱਸੀ ਤਿਆਰ ਕੀਤੀ ਜਾਂਦੀ ਹੈ, ਜੋ ਕਿ ਸਬਜ਼ੀਆਂ ਦੇ ਨਾਮ ਉਨ੍ਹਾਂ ਵੱਲੋਂ ਵੇਚੀ ਜਾਂਦੀ ਹੈ। ਉਨ੍ਹਾਂ ਦੂਸਰੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਆਰਗੈਨਿਕ ਸਬਜ਼ੀਆਂ ਦੀ ਖੇਤੀ ਹੋਰ ਵੀ ਸੁਖਾਲੀ ਹੋ ਗਈ ਹੈ।

ਕਿਸਾਨਾਂ ਨੂੰ ਕਦੇ ਵੀ ਵੱਡੀ ਗਿਣਤੀ ਵਿੱਚ ਇੱਕ ਤਰ੍ਹਾਂ ਦੀ ਸਬਜ਼ੀ ਨਹੀਂ ਲਗਾਉਣੀ ਚਾਹੀਦੀ ਥੋੜੀ ਥੋੜੀ ਸਬਜੀ ਹਰ ਤਰ੍ਹਾਂ ਦੀ ਲਗਾਉਣੀ ਚਾਹੀਦੀ ਹੈ ਤਾਂ ਜੋ ਬਜ਼ਾਰ ਦੀ ਮੰਗ ਅਨੁਸਾਰ ਉਹ ਵੇਚੀ ਜਾ ਸਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਤਿਆਰ ਕੀਤੀਆਂ ਹੋਈਆਂ ਵਸਤੂਆਂ ਨੂੰ ਆਪ ਵੇਚਣ ਅਤੇ ਇਸ ਵਿੱਚ ਸ਼ਰਮ ਨਾ ਕਰਨ ਤਾਂਹੀਂ ਉਹ ਖੇਤੀਬਾੜੀ ਦੇ ਧੰਦੇ ਵਿੱਚ ਕਾਮਯਾਬ ਹੋ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.