ਬਠਿੰਡਾ : ਪਿਛਲੇ ਦਿਨੀਂ ਬਠਿੰਡਾ ਸ਼ਹਿਰ ਅਤੇ ਪਿੰਡ ਪੱਕਾ ਕਲਾਂ ਦੇ ਦੋ ਵਪਾਰੀਆਂ ਨੂੰ ਫੋਨ ਕਰ ਕੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਦੀ ਤਾਰ ਬਠਿੰਡਾ ਜੇਲ੍ਹ ਨਾਲ ਜੁੜੀ ਹੈ। ਸੀਆਈਏ ਸਟਾਫ ਬਠਿੰਡਾ ਵੱਲੋਂ ਕਾਰਵਾਈ ਕਰਦੇ ਹੋਏ ਦੋ ਗੈਂਗਸਟਰ ਨੂੰ ਗ੍ਰਿਫਤਾਰ ਕਰ ਕੇ 4 ਲੋਕਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਬਠਿੰਡਾ ਜੇ ਏਲਨਚੇਜ਼ੀਅਨ ਨੇ ਦੱਸਿਆ ਕਿ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੇ ਵਾਸੀ ਹਰਪ੍ਰੀਤ ਸਿੰਘ ਤੋਂ ਵ੍ਹਟਸਐਪ ਕਾਲ ਰਾਹੀਂ ਵੀ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਇਸ ਦੌਰਾਨ ਹੀ ਬਠਿੰਡਾ ਦੇ ਇਕ ਕਾਰੋਬਾਰੀ ਤੋਂ ਵੀ 25 ਲੱਖ ਰੁਪਏ ਵ੍ਹਟਸਐਪ ਰਾਹੀਂ ਮੰਗੇ ਗਏ ਸਨ।
ਇਹ ਵੀ ਪੜ੍ਹੋ : Meet Hayer Met Athlete Akshdeep Singh: ਖੇਡ ਮੰਤਰੀ ਨੇ ਐਥਲੀਟ ਅਕਸ਼ਦੀਪ ਸਿੰਘ ਨਾਲ ਕੀਤੀ ਮੁਲਾਕਾਤ, ਦਿੱਤਾ 5 ਲੱਖ ਦਾ ਚੈੱਕ
ਪੁਲਿਸ ਨੇ ਦੋਵੇਂ ਮਾਮਲਿਆਂ ਵਿਚ ਮਾਮਲਾ ਦਰਜ ਕਰ ਕੇ ਜਦੋਂ ਕਾਰਵਾਈ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਸੁਖਦੀਪ ਸਿੰਘ ਉਰਫ ਸੁੱਖਾ ਵਾਸੀ ਤਖਤ ਮੱਲ ਜ਼ਿਲ੍ਹਾ ਸਰਸਾ ਹਰਿਆਣਾ ਅਤੇ ਲਾਭ ਪ੍ਰੀਤ ਉਰਫ ਲੱਭੀ ਵਾਸੀ ਭੁਚੋ ਕਲਾਂ ਜ਼ਿਲ੍ਹਾ ਬਠਿੰਡਾ ਵੱਲੋਂ ਵਪਾਰੀਆਂ ਦੀ ਰੇਕੀ ਕਰ ਕੇ ਮੋਬਾਇਲ ਨੰਬਰ ਗੈਂਗਸਟਰਾਂ ਨੂੰ ਉਪਲੱਬਧ ਕਰਾਏ ਸਨ। ਪੁਲਿਸ ਨੇ ਇਨ੍ਹਾਂ ਦੋਹਾਂ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੇ ਕਬਜ਼ੇ ਵਿਚੋਂ ਦੋ ਦੇਸੀ ਕੱਟੇ 315 ਬੋਰ ਅਤੇ 3 ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਪੁੱਛਗਿੱਛ ਕਰਨ ਉਤੇ ਸਾਹਮਣੇ ਆਇਆ ਕਿ ਬਠਿੰਡਾ ਜੇਲ੍ਹ ਵਿਚ ਬੰਦ ਕੁਝ ਗੈਂਗਸਟਰ ਇਸ ਮਾਮਲੇ ਨਾਲ ਸਬੰਧਿਤ ਹਨ।
ਇਹ ਵੀ ਪੜ੍ਹੋ : Chandigarh Rose Festival: ਰੋਜ਼ ਫੈਸਟੀਵਲ ਵਿੱਚ ਗੁਲਾਬਾਂ ਦੀ ਮਹਿਕ ਨੇ ਦੀਵਾਨੇ ਕੀਤੇ ਲੋਕ, ਵਿਦੇਸਾਂ ਤੋਂ ਮੰਗਵਾਏ ਗਏ ਗੁਲਾਬ
ਇਨ੍ਹਾਂ ਲੋਕਾਂ ਖਿਲਾਫ਼ ਪਹਿਲਾਂ ਵੀ ਕਈ ਸੰਗੀਨ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇਣ ਦੇ ਮਾਮਲੇ ਦਰਜ ਹਨ। ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕੇ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਫਤਿਹ ਨਾਗਰੀ ਅਤੇ ਸੰਦੀਪ ਸਿੰਘ ਵਾਸੀ ਬਠਿੰਡਾ ਵੀ ਇਨ੍ਹਾਂ ਫਿਰੌਤੀ ਮੰਗਣ ਦੀਆਂ ਘਟਨਾਵਾਂ ਵਿੱਚ ਸ਼ਾਮਲ ਹਨ। ਐਸਐਸਪੀ ਬਠਿੰਡਾ ਨੇ ਦੱਸਿਆ ਕਿ ਜਲਦ ਹੀ ਬਠਿੰਡਾ ਜੇਲ੍ਹ ਵਿੱਚ ਬੰਦ ਗੈਂਗਸਟਰ ਫਤਿਹ ਨਾਗਰੀ ਨੂੰ ਪ੍ਰੋਡਕਸ਼ਨ ਵਰੰਟ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।