ਬਠਿੰਡਾ: ਪਿਛਲੇ ਕਰੀਬ ਦੋ ਮਹੀਨਿਆਂ ਤੋਂ ਦਫਤਰੀ ਕਾਮਿਆਂ ਦੇ ਹੜਤਾਲ ਉੱਤੇ ਜਾਣ ਤੋਂ ਬਾਅਦ ਸਰਕਾਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰੀ ਦਫਤਰਾਂ ਵਿੱਚ ਕਰਮਚਾਰੀ ਹੜਤਾਲ ਉੱਤੇ ਹੋਣ ਕਾਰਨ ਕੁਰਸੀਆਂ ਖਾਲੀ ਨਜ਼ਰ ਆਉਂਦੀਆਂ ਹਨ। ਬਠਿੰਡਾ ਵਿੱਚ ਲੰਬੇ ਸਮੇਂ ਤੋਂ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਵੱਖ-ਵੱਖ ਕਲੈਰੀਕਲ ਸਟਾਫਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ (Demonstration against the Punjab government) ਕੀਤੇ ਜਾ ਰਹੇ ਹਨ।
ਨਿਰਾਸ਼ਾ ਵਿੱਚ ਵਾਪਸ ਪਰਤਦੇ ਨੇ ਲੋਕ: ਦੂਜੇ ਪਾਸੇ ਇਨ੍ਹਾਂ ਪ੍ਰਦਰਸ਼ਨਾਂ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਜਦ ਲੋਕ ਆਪਣੇ ਕੰਮਾਂ ਲਈ ਸਰਕਾਰੀ ਅਦਾਰਿਆਂ ਵਿੱਚ ਆਉਂਦੇ ਨੇ ਤਾਂ ਉਹਨਾਂ ਨੂੰ ਮੁਲਜ਼ਾਮਾਂ ਦੀ ਹੜਤਾਲ ਦਾ ਹਵਾਲਾ ਦੇਕੇ ਬੇਰੰਗ ਦਫਤਰਾਂ ਤੋਂ ਵਾਪਸ ਭੇਜ ਦਿੱਤਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਪਿੰਡਾਂ ਤੋਂ ਆਉਂਦੇ ਨੇ ਅਤੇ ਉਹਨਾਂ ਦਾ ਕਿਰਾਇਆ ਵੀ ਕਾਫੀ ਲੱਗ ਜਾਂਦਾ ਹੈ ਪਰ ਹੜਤਾਲ ਹੋਣ ਕਾਰਨ ਉਹਨਾਂ ਨੂੰ ਨਿਰਾਸ਼ਾ ਨਾਲ ਵਾਪਿਸ ਪਰਤਣਾ ਪੈਂਦਾ ਹੈ।
ਤਹਿਸੀਲ ਵਿੱਚ ਕੰਮ ਕਰਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਆਪਣੀ ਰਜਿਸਟਰੀਆਂ ਲਈ ਤਹਿਸੀਲਦਾਰ ਦਫਤਰ ਦੇ ਚੱਕਰ ਕੱਟ ਰਹੇ ਨੇ ਪਰ ਤਹਸੀਲਦਾਰ ਦਫਤਰ ਵਿੱਚ ਹੜਤਾਲ ਹੋਣ ਕਾਰਨ ਉਹਨਾਂ ਦਾ ਕੋਈ ਵੀ ਕੰਮ ਸਿਰੇ ਨਹੀਂ ਲੱਗਦਾ ਜਿਸ ਕਰਕੇ ਉਨ੍ਹਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਜਦ ਉਹ ਤਹਿਸੀਲ ਵਿੱਚ ਆਉਂਦੇ ਹਨ, ਤਾਂ ਉਨ੍ਹਾਂ ਨਾਲ ਸਿੱਧੇ ਮੂੰਹ ਨਾਲ ਵੀ ਗੱਲ ਨਹੀਂ ਕੀਤੀ ਜਾਂਦੀ ਅਤੇ ਹੜਤਾਲ ਦਾ ਕਹਿ ਕੇ ਉਨ੍ਹਾਂ ਨੂੰ ਟਾਲ ਦਿੱਤਾ ਜਾਂਦਾ ਹੈ। ਇੰਨਾਂ ਹੀ ਨਹੀਂ, ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਪਿੰਡਾਂ ਵਿੱਚੋਂ ਲੋਕ ਰਜਿਸਟਰੀਆਂ ਕਰਵਾਉਣ ਲਈ ਆਉਂਦੇ ਹਨ, ਕਿਉਂਕਿ ਜ਼ਿਲ੍ਹਾ ਬਠਿੰਡਾ ਹੋਣ ਕਾਰਨ ਉਨ੍ਹਾਂ ਨੂੰ ਰਜਿਸਟਰੀਆਂ ਇੱਥੇ ਹੀ ਕਰਵਾਉਣੀਆਂ ਪੈਂਦੀਆਂ ਹਨ। (strike of government employees)
- ਲੁਧਿਆਣਾ 'ਚ ਗੈਂਗਸਟਰ ਦਾ ਐਨਕਾਊਂਟਰ : 22 ਤੋਂ ਵੱਧ ਕੇਸਾਂ 'ਚ ਵਾਂਟੇਡ, ਕਰਾਸ ਫਾਇਰਿੰਗ 'ਚ ਪੁਲਿਸ ਨੇ ਮਾਰੀ ਗੋਲੀ, ਸੀਆਈਏ ਇੰਚਾਰਜ ਨੂੰ ਬੁਲੇਟਪਰੂਫ ਜੈਕੇਟ ਨੇ ਬਚਾਇਆ
- ਲੋਕ ਸਭਾ ਵਿੱਚ ਸੁਰੱਖਿਆ ਵਿੱਚ ਕਮੀ - ਇੱਕ ਮੁਲਜ਼ਮ ਲਾਤੂਰ ਤੋਂ, ਤਾਮਿਲਨਾਡੂ ਦੇ ਕਾਂਗਰਸ ਸੰਸਦ ਮੈਂਬਰ ਨੇ ਭਾਜਪਾ ਨੂੰ ਘੇਰਿਆ
- ਡਾਕਟਰ ਮੋਹਨ ਯਾਦਵ ਨੇ 19ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ, ਦੋ ਉਪ ਮੁੱਖ ਮੰਤਰੀਆਂ ਨੇ ਵੀ ਚੁੱਕੀ ਸਹੁੰ, ਸਮਾਗਮ 'ਚ ਪੀਐੱਮ ਮੋਦੀ ਰਹੇ ਮੌਜੂਦ
ਲੋਕਾਂ 'ਚ ਸਰਕਾਰ ਖ਼ਿਲਾਫ਼ ਰੋਸ: ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ (Punjab Govt) ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਘਰ ਬੈਠੇ ਹੀ ਰਜਿਸਟਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਪਰ ਆਮ ਆਦਮੀ ਪਾਰਟੀ ਖਾਸ ਆਦਮੀਆਂ ਦੀ ਸਰਕਾਰ ਬਣ ਦੀ ਨਜ਼ਰ ਆ ਰਹੀ ਹੈ ਕਿਉਂਕਿ ਸਰਕਾਰ ਵੇਲੇ ਕੋਈ ਵੀ ਕੰਮ ਨਹੀਂ ਹੋ ਰਿਹਾ।