ਬਠਿੰਡਾ: ਇੱਥੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਕੈਂਟ ਏਰੀਆਂ ਵਿੱਚ ਅਮੀਰਜ਼ਾਦੇ ਕੁੜੀ ਅਤੇ ਮੁੰਡੇ ਵੱਲੋਂ ਸੜਕ ਵਿਚਕਾਰ ਹਾਈ ਬੋਲਟ ਡਾਰਮਾ ਕੀਤਾ ਗਿਆ। ਬੱਸ ਚਾਲਕ ਨੂੰ ਗਾਲਾਂ ਕੱਢੇ ਜਾਣ ਕਾਰਨ ਮਾਹੌਲ ਭੱਖਿਆ। ਡਰਾਈਵਰ ਨੇ ਬਸ ਸੜਕ ਉੱਤੇ ਟੇਢੀ ਕਰਕੇ ਲਾ ਲਈ ਜਿਸ ਕਾਰਨ ਸੜਕ ਉੱਤੇ ਜਾਮ ਲੱਗ ਗਿਆ। ਮੌਕੇ ਉੱਤੇ ਪਹੁੰਚੇ ਥਾਣਾ ਕੈਂਟ ਦੇ ਡਿਊਟੀ 'ਤੇ ਮੌਜੂਦ ਪੁਲਿਸ ਮੁਲਾਜ਼ਮ ਨਾਲ ਵੀ ਲੜਕੀ ਵੱਲੋਂ ਹੱਥੋਪਾਈ ਕੀਤੀ ਗਈ। ਇਸ ਸਾਰੇ ਡਰਾਮੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਲੜਕੀ ਨੇ ਪੁਲਿਸ ਮੁਲਾਜ਼ਮ ਨੂੰ ਕੱਢੀਆਂ ਗਾਲ੍ਹਾਂ ਤੇ ਕੀਤੀ ਹੱਥੋਂਪਾਈ : ਸ਼ਰਾਬ ਵਿੱਚ ਧੁੱਤ ਲੜਕੀ ਨੇ ਜਿੱਥੇ ਬੱਸ ਡਰਾਈਵਰ ਤੇ ਹੋਰ ਲੋਕਾਂ ਨੂੰ ਤੰਗ ਕੀਤਾ,ਉੱਥੇ ਹੀ, ਡਿਊਟੀ ਉੱਤੇ ਮੌਜੂਦ ਅਫਸਰ ਨੂੰ ਵੀ ਨਹੀਂ ਛੱਡਿਆ। ਲੜਕੀ ਨੇ ਪੁਲਿਸਕਰਮਚਾਰੀ ਨੂੰ ਮੰਦੀ ਸ਼ਬਦਾਵਲੀ ਬੋਲਦੇ ਹੋਏ, ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਵਰਦੀ ਨੂੰ ਹੱਥ ਪਾਉਂਦੇ ਹੋਏ ਗਾਲ੍ਹਾਂ ਵੀ ਕੱਢੀਆਂ। ਡਿਊਟੀ ਅਫਸਰ ਨਾਲ ਝਗੜਾ ਕਰਨ ਤੋਂ ਪਹਿਲਾਂ ਕਿਸੇ ਬਸ ਡਰਾਈਵਰ ਵਾਲੇ ਨਾਲ ਵੀ ਲੜਕੀ ਨੇ ਬਹਿਸਬਾਜ਼ੀ ਕਰਦੇ ਹੋਏ ਗ਼ਲਤ ਸ਼ਬਦ ਬੋਲੇ। ਇਸ ਨੂੰ ਲੈ ਕੇ ਡਰਾਈਵਰ ਵੀ ਕਾਫੀ ਗੁੱਸੇ ਵਿੱਚ ਸੀ ਜਿਸ ਨੇ ਆਪਣੀ ਬੱਸ ਟੇਢੀ ਕਰਕੇ ਹਾਈਵੇ ਉੱਤੇ ਲਾ ਲਈ।
ਵਾਇਰਲ ਹੋ ਰਹੀ ਵੀਡੀਓ ਕੁਝ ਦਿਨ ਪੁਰਾਣੀ : ਇਸ ਮਾਮਲੇ ਵਿੱਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਦੇ ਐਸਪੀਡੀ ਅਜੇ ਗਾਂਧੀ ਦਾ ਕਹਿਣਾ ਹੈ ਕਿ ਇਹ ਵੀਡੀਓ ਕੁਝ ਦਿਨ ਪੁਰਾਣੀ ਹੈ। ਇਸ ਵੀਡੀਓ ਵਿੱਚ ਮੁੰਡਾ ਕੁੜੀ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੀ ਸ਼ਾਇਦ ਇੱਕ ਦੂਜੇ ਨਾਲ ਮੰਗਣੀ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਦੇਰ ਰਾਤ ਨੈਸ਼ਨਲ ਹਾਈਵੇ ਉੱਤੇ ਹੰਗਾਮਾ ਕੀਤਾ ਗਿਆ। ਮੌਕੇ ਉੱਤੇ ਉਸ ਵੇਲ੍ਹੇ ਡਿਊਟੀ ਅਫਸਰ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਹੰਗਾਮਾ ਕਰਨ ਤੋਂ ਬਾਅਦ ਮੁੰਡਾ ਕੁੜੀ ਮੌਕੇ ਤੋਂ ਚਲੇ ਗਏ ਸੀ। ਐਸਪੀਡੀ ਅਜੇ ਗਾਂਧੀ ਨੇ ਕਿਹਾ ਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਉੱਤੇ ਮਾਮਲੇ ਦੀ ਜਾਂਚ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: IND vs NZ 3rd T20: ਅਹਿਮਦਾਬਾਦ ਪਹੁੰਚੀ ਟੀਮ ਇੰਡੀਆ, 1 ਫਰਵਰੀ ਨੂੰ ਨਿਊਜ਼ੀਲੈਂਡ ਨਾਲ ਹੋਵੇਗੀ ਟੱਕਰ