ਬਠਿੰਡਾ:ਡਾਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਹੜਤਾਲ (Strike) ਕਰ ਦਿੱਤੀ ਹੈ।ਇਹ ਹੜਤਾਲ ਤਿੰਨ ਤੱਕ ਚੱਲੇ ਗਈ।ਇਹਨਾਂ ਦਿਨਾਂ ਵਿਚ ਐਮਰਜੈਸੀ ਅਤੇ ਪੋਸਟਮਾਰਟਮ (Postmortem) ਦੀਆਂ ਸੇਵਾਵਾਂ ਹੀ ਚਾਲੂ ਰਹਿਣਗੀਆ।ਓਪੀਡੀ ਸੇਵਾਵਾਂ ਮੁਕੰਮਲ ਤੌਰ ਤੇ ਬੰਦ ਕੀਤੀਆ ਜਾਣਗੀਆ।ਡਾਕਟਰਾਂ ਵੱਲੋਂ ਓਪੀਡੀ ਬਲਾਕ ਅਤੇ ਸਿਵਲ ਸਰਜਨ ਦੇ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਹੈ।
ਇਸ ਮੌਕੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਮੌਕੇ ਓਪੀਡੀ ਸੇਵਾ ਬੰਦ ਰਹੇਗੀ ਅਤੇ ਐਮਰਜੈਂਸੀ ਸੇਵਾਵਾਂ ਹੀ ਜਾਰੀ ਰਹਿਣਗੀਆ।ਡਾ.ਜਗਰੂਪ ਦਾ ਕਹਿਣਾ ਹੈ ਕਿ ਸਰਕਾਰ ਪੇ ਕਮਿਸ਼ਨ ਵਿਚ ਸੋਧ ਕਰੇ ਨਹੀਂ ਤਾਂ ਸਾਡਾ ਪ੍ਰਦਰਸ਼ਨ ਇਵੇ ਹੀ ਚੱਲਦਾ ਰਹੇਗਾ।ਉਨ੍ਹਾਂ ਦਾ ਕਹਿਣਾ ਹੈ ਕਿ ਤਨਖ਼ਾਹਾ ਵੱਧਣ ਦੀ ਬਜਾਏ ਘੱਟ ਰਹੀਆ ਹਨ।ਉਨ੍ਹਾਂ ਨੇ ਕਿਹਾ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ ਕਰਾਂਗੇ।
ਇਸ ਮੌਕੇ ਡਾ.ਅਵਨੀਤ ਦਾ ਕਹਿਣਾ ਹੈ ਕਿ ਸਰਕਾਰ ਸਾਡੀਆਂ ਮੰਗਾਂ ਮੰਨੇ ਨਹੀਂ ਤਾਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਪ੍ਰਾਈਵੇਟ ਸੈਕਟਰ ਨੂੰ ਬੜਾਵਾ ਦੇਣ ਵਾਲੀਆ ਨੀਤੀਆ ਲਿਆ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨ ਦਿਨ ਤੱਕ ਹੜਤਾਲ ਜਾਰੀ ਰਹੇਗੀ।
ਇਹ ਵੀ ਪੜੋ:ਬਿਕਰਮ ਮਜੀਠੀਆ ਨੇ ਜ਼ਰੂਰਤਮੰਦਾਂ ਨੂੰ ਵੰਡੇ ਬੈਟਰੀ ਵਾਲੇ ਟਰਾਈ ਸਾਈਕਲ