ਬਠਿੰਡਾ: ਸਥਾਨਕ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਡਾਇਲਸੀਸ ਦੀ ਸੁਵਿਧਾ ਨਹੀਂ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿੱਚ ਡਾਇਲਸੀਸ ਦੀਆਂ ਮਸ਼ੀਨਾਂ ਖ਼ਰਾਬ ਹਨ ਜਿਸ ਕਰਕੇ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲ ਹੋ ਰਹੀ ਹੈ।
ਇਹ ਵੀ ਪੜ੍ਹੋ: ਹਾਫਿਜ਼ ਸਈਦ ਦੀ ਗ੍ਰਿਫ਼ਤਾਰ 'ਤੇ ਕੀ ਕਿਹਾ ਟਰੰਪ ਨੇ
ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਇਸ ਬਾਰੇ ਲਿਖਤੀ ਸ਼ਿਕਾਇਤ ਹੈਡਕੁਆਟਰ ਨੂੰ ਕਰ ਦਿੱਤੀ ਹੈ ਪਰ ਅਜੇ ਤੱਕ ਇਸ ਨੂੰ ਠੀਕ ਕਰਨ ਲਈ ਨਹੀਂ ਪਹੁੰਚਿਆ ਹੈ। ਹਸਪਤਾਲ ਵਿੱਚ ਮਰੀਜ਼ਾਂ ਦਾ ਮੁਫ਼ਤ ਡਾਇਲਸਿਸ ਕੀਤਾ ਜਾਂਦਾ ਸੀ ਪਰ ਹੁਣ ਮਰੀਜ਼ਾਂ ਨੂੰ ਬਾਹਰ ਇਲਾਜ ਕਰਵਾਉਣ ਲਈ ਜਾਣਾ ਪੈ ਰਿਹਾ ਹੈ। ਦੱਸ ਦਈਏ, ਸਿਹਤ ਵਿਭਾਗ ਵੱਲੋਂ ਡਾਇਲਸਿਸ ਮਸ਼ੀਨਾਂ ਦਿੱਤੀਆਂ ਗਈਆਂ ਸਨ ਜੋ ਕਿ ਖ਼ਰਾਬ ਹਨ ਤੇ ਹਸਪਤਾਲ ਦੇ ਅਧਿਕਾਰੀ ਇਸ ਬਾਰੇ ਬੋਲਣ ਨਹੀਂ ਤਿਆਰ ਹਨ।