ਬਠਿੰਡਾ: ਜ਼ਿਲ੍ਹੇ ਦਾ ਰਹਿਣ ਵਾਲਾ ਅਜਿਹਾ ਨੌਜਵਾਨ ਜੋ ਸੁਣਨ ਤੇ ਬੋਲਣ ਤੋਂ ਅਸਮਰੱਥ ਹੈ ਨੇ ਆਪਣੀ ਮਿਹਨਤ ਸਦਕਾ ਆਪਣੇ ਮਾਪਿਆਂ ਅਤੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਨੌਜਵਾਨ ਯਸ਼ਵੀਰ ਨੂੰ ਦੂਜੀ ਵਾਲ ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵੀ ਉਸਨੇ ਨੈਸ਼ਨਲ ਅਤੇ ਇੰਟਰਨੈਸ਼ਨਲ ਐਵਾਰਡ ਜਿੱਤ ਚੁੱਕਿਆ ਹੈ।
ਯਸ਼ਵੀਰ ਦੇ ਮਾਪਿਆ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਅੱਜ ਬੋਲਣ ਅਤੇ ਸੁਣਨ ਤੋਂ ਅਸਮਰੱਥ ਹੈ ਪਰ ਉਸਦੇ ਅੰਦਰ ਅਜਿਹਾ ਗੁਣ ਹੈ ਜਿਸ ਨਾਲ ਉਸਨੇ ਆਪਣੇ ਨਾਂਅ ਨੂੰ ਦੇਸ਼ ਦੁਨੀਆ ਚ ਬਣਾਇਆ ਹੋਇਆ ਹੈ। ਪਰ ਇਸ ਥਾਂ ’ਤੇ ਲਿਆਉਣ ਲਈ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ
ਉਨ੍ਹਾਂ ਦੱਸਿਆ ਕਿ ਯਸ਼ਵੀਰ ਅਪਾਹਿਜ ਹੋਣ ਦੇ ਬਾਵਜੂਦ ਹਰ ਕਿਤੇ ਵਿੱਚ ਕਾਮਯਾਬ ਹੈ ਖੇਡਾਂ ਹੋਣ ਪੜ੍ਹਾਈ ਹੋਵੇ ਅਤੇ ਹੋਰ ਸਮਾਜ ਸੇਵਾ ਦੇ ਕਾਰਜ ਹੋਣ ਹੁਣ ਤੱਕ ਯਸ਼ਵੀਰ ਵੱਲੋਂ ਸੂਬਾ ਪੱਧਰੀ, ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ਦੇ ਐਵਾਰਡ ਪ੍ਰਾਪਤ ਕੀਤੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਗਸਤ ਮਹੀਨੇ ਵਿੱਚ ਯਸ਼ਵੀਰ ਨੂੰ ਅੰਤਰਰਾਸ਼ਟਰੀ ਐਵਾਰਡ ਦਿੱਤਾ ਜਾ ਰਿਹਾ ਹੈ।
ਇਹ ਵੀ ਪੜੋ: ਪੰਜਾਬ ਦੀ ਇਸ ਧੀ ਨੇ ਕ੍ਰਿਕਟ ਦੇ ਭਗਵਾਨ ਨੂੰ ਕੀਤਾ ਦਿਵਾਨਾ