ਬਠਿੰਡਾ: ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਥਾਣਾ ਥਰਮਲ ਵਿੱਚ ਦਰਜ ਐਨਡੀਪੀਐੱਸ ਕੇਸ ਵਿੱਚ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਰਾਕੇਸ਼ ਕੁਮਾਰ ਉਰਫ ਕਾਕੂ ਨੂੰ ਪ੍ਰੋਡਕਸ਼ਨ ਵਰੰਟ ਉੱਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਕੋਲੋਂ ਉੱਤਰ ਪ੍ਰਦੇਸ਼ ਤੋਂ ਖਰੀਦ ਕੇ ਲਿਆਂਦੇ ਗਏ ਦੋ ਨਜਾਇਜ਼ ਅਸਲੇ ਪੁਲਿਸ ਵੱਲੋਂ ਬਰਾਮਦ ਕੀਤੇ ਗਏ।
ਗੈਂਗਸਟਰ ਦੀ ਨਿਸ਼ਾਨਦੇਹੀ ਉੱਤੇ ਅਸਲਾ ਬਰਾਮਦ: ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਤਰਲੋਚਨ ਸਿੰਘ ਨੇ ਦੱਸਿਆ ਕਿ ਥਾਣਾ ਥਰਮਲ ਵਿੱਚ ਦਰਜ ਐਨਡੀਪੀਐਸ ਐਕਟ ਅਧੀਨ ਕੇਸ ਵਿੱਚ ਨਾਮਜ਼ਦ ਰਾਕੇਸ਼ ਕੁਮਾਰ ਉਰਫ਼ ਕਾਕੂ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਸੀ। ਇਸ ਤੋਂ ਬਾਅਦ ਮੁਲਜ਼ਮ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਂਦਾ ਗਿਆ ਸੀ। ਇਸ ਪੁੱਛਗਿਛ ਦੌਰਾਨ ਰਕੇਸ਼ ਕੁਮਾਰ ਉਰਫ਼ ਕਾਕੂ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਤੋਂ ਕਾਲੀ ਨਾਮ ਦੇ ਨੌਜਵਾਨ ਤੋਂ ਦੋ ਨਾਜਾਇਜ਼ ਅਸਲੇ ਇੱਕ 315 ਬੋਰ ਪਿਸਤੌਲ,ਇੱਕ 32ਬੋਰ ਦੇਸੀ ਪਿਸਤੋਲ ਸਮੇਤ ਤਿੰਨ ਕਾਰਤੂਸ ਲੈ ਕੇ ਆਇਆ ਸੀ।
ਹਿਸਟਰੀ ਸ਼ੀਟਰ ਗੈਂਗਸਟਰ: ਪੁਲਿਸ ਨੇ ਰਕੇਸ਼ ਕੁਮਾਰ ਉਰਫ਼ ਕਾਕੂ ਦੀ ਨਿਸ਼ਾਨਦੇਹੀ ਉੱਤੇ ਅਸਲਾ ਬਰਾਮਦ ਕਰਕੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਰਾਕੇਸ਼ ਕੁਮਾਰ ਉਰਫ ਕਾਕੂ ਉੱਤੇ 13 ਦੇ ਕਰੀਬ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਰਾਕੇਸ਼ ਕੁਮਾਰ ਉਰਫ ਕਾਕੂ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨਾਲ ਜੁੜਿਆ ਹੈ। ਇੱਥੇ ਦੱਸਣਯੋਗ ਹੈ ਕਿ ਪੁਲਿਸ ਵੱਲੋਂ ਲਗਾਤਾਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਗੈਰ ਕਾਨੂੰਨੀ ਗਤੀਵਿਧੀਆਂ ਕਰਨ ਵਾਲੇ ਲੋਕਾਂ ਖਿਲਾਫ ਵੀ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸੇ ਲੜੀ ਤਹਿਤ ਪੁਲਿਸ ਨੂੰ ਇਹ ਕਾਮਯਾਬੀ ਮਿਲੀ ਹੈ ਕਿਉਂਕਿ ਨਸ਼ਿਆਂ ਦੇ ਮਾਮਲੇ ਵਿੱਚ ਪੁੱਛਗਿਛ ਲਈ ਰਾਕੇਸ਼ ਕੁਮਾਰ ਉਰਫ ਕਾਕੂ ਨੂੰ ਪੁਲਿਸ ਨੇ ਕਾਬੂ ਕੀਤਾ ਸੀ।
- ਲੁਧਿਆਣਾ ਡੀਸੀ ਦਫ਼ਤਰ ਅੱਗੇ ਟੀਟੂ ਬਾਣੀਆ ਨੇ ਅਧਿਕਾਰੀਆਂ ਦਾ ਪਾਇਆ ਭੋਗ, ਜਾਣੋ ਕੀ ਹੈ ਮਾਮਲਾ ?
- ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਖਬੀਰ ਬਾਦਲ ਹੋਏ ਪੇਸ਼, 14 ਜੂਨ ਨੂੰ ਮਾਮਲੇ ਦੀ ਅਗਲੀ ਸੁਣਵਾਈ
- ਉਲੰਪੀਅਨ ਪਹਿਲਵਾਨਾਂ ਨਾਲ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ਦੀ ਸ਼੍ਰੋਮਣੀ ਕਮੇਟੀ ਨੇ ਕੀਤੀ ਨਿੰਦਾ
ਦੱਸ ਦਈਏ ਗੈਂਗਸਟਰਾਂ ਉੱਤੇ ਨਕੇਲ ਕੱਸਣ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਾਰਵਾਈਆਂ ਵਿੱਢੀਆਂ ਜਾ ਰਹੀਆਂ ਸਨ। ਇਸ ਦੌਰਾਨ ਖੰਨਾ ਪੁਲਿਸ ਨੇ ਬੀਤੇ ਦਿਨੀ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਵਜੀਤ ਕੰਗ ਗਿਰੋਹ ਦਾ ਪਰਦਾਫਾਸ਼ ਕੀਤਾ ਸੀ। ਗਿਰੋਹ ਦਾ ਮੈਂਬਰ ਕੰਗ ਪੰਜਾਬ ਅਤੇ ਨਾਲ਼ ਦੀਆਂ ਸਟੇਟ ਵਿੱਚ ਟਾਰਗੇਟ ਦੇ ਕੇ ਕਿਡਨੈਪਿੰਗ ਕਰਕੇ ਕਰੋੜਾਂ ਦੀਆਂ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਪੁਲਿਸ ਨੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਕੋਲੋ 13 ਪਿਸਤੌਲ, 11 ਮੈਗਜ਼ੀਨ ਬਰਾਮਦ ਕੀਤੇ ਸਨ।