ਬਠਿੰਡਾ: ਪੰਜਾਬ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਇੱਥੇ ਦੱਸਣਾ ਲਾਜ਼ਮੀ ਹੈ ਕਿ ਬਠਿੰਡਾ ਵਿੱਚ ਅਜੇ ਤੱਕ ਕੋਈ ਕੋਰੋਨਾ ਦਾ ਮਰੀਜ਼ ਸਾਹਮਣੇ ਨਹੀਂ ਆਇਆ ਹੈ।
ਬਠਿੰਡਾ ਦੇ ਕੋਰੋਨਾ ਵਾਇਰਸ ਕੰਟਰੋਲ ਰੂਮ ਵਿੱਚ ਸਪੈਸ਼ਲ ਇੱਕ ਐਸਪੀ ਦੀ ਡਿਊਟੀ ਲਗਾਈ ਗਈ ਹੈ। ਸਵਰਨ ਸਿੰਘ ਖੰਨਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਠਿੰਡਾ ਵਿੱਚ ਪਹਿਲਾਂ ਅੱਸੀ ਫੀਸਦੀ ਕਾਲਾਂ ਕੋਰੋਨਾ ਵਾਇਰਸ ਸੰਬੰਧੀ ਆਉਂਦੀਆਂ ਸਨ ਕਿ ਅਸੀਂ ਇਲਾਜ ਵਾਸਤੇ ਕਿੱਥੇ ਜਾਈਏ ਤੇ ਸਾਨੂੰ ਰਾਸ਼ਨ ਕਿੱਥੋਂ ਮਿਲੇਗਾ।
ਉਨ੍ਹਾਂ ਦੱਸਿਆ ਕਿ ਬਠਿੰਡਾ ਵਿੱਚ ਹੁਣ ਪਹਿਲਾਂ ਨਾਲੋਂ ਕਾਲਾਂ ਦੀ ਸੰਖਿਆ ਘੱਟ ਗਈ ਹੈ, ਯਾਨੀ ਕਿ ਹੁਣ ਦੱਸ-ਪੰਦਰਾਂ ਕਾਲਾਂ ਹੀ ਆ ਰਹੀਆਂ ਹਨ। ਕੋਰੋਨਾ ਸਬੰਧੀ ਕੰਟਰੋਲ ਵਿੱਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ ਅਨੁਸਾਰ ਬਠਿੰਡਾ ਵਿੱਚ ਸਪੈਸ਼ਲ ਕੋਰੋਨਾ ਵਾਇਰਸ ਸਬੰਧੀ ਇੱਕ ਟੋਲ ਫ਼ਰੀ ਨੰਬਰ ਜਾਰੀ ਕਰ ਦਿੱਤਾ ਗਿਆ ਹੈ। ਇਸ ਕੰਟਰੋਲ ਰੂਮ ਵਿੱਚ ਕਰੀਬ 20 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਚੌਵੀ ਘੰਟੇ ਆਪਣੀ ਡਿਊਟੀ ਨਿਭਾ ਰਹੇ ਹਨ ਤੇ ਲੋਕਾਂ ਨੂੰ ਗਾਈਡ ਕਰ ਰਹੇ ਹਨ ਕਿ ਉਹ ਇਸ ਦੌਰਾਨ ਕੀ ਕਰਨ ਤੇ ਕੀ ਨਾ ਕਰਨ।
ਇਸ ਤੋਂ ਇਲਾਵਾ ਬਠਿੰਡਾ ਪੁਲਿਸ ਨੇ ਸਾਰੇ ਨਾਕੇ ਲਗਾ ਦਿੱਤੇ ਹਨ ਪੂਰਾ ਜ਼ਿਲਾ ਸੀਲ ਕਰ ਦਿੱਤਾ ਹੈ ਬਾਹਰ ਤੋਂ ਆਉਣ ਵਾਲੇ ਵਿਅਕਤੀਆਂ ਨੂੰ ਬਠਿੰਡਾ ਦੇ ਵਿੱਚ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ ਬਕਾਇਦਾ ਇੱਕ ਟੈਂਪਰੇਰੀ ਜੇਲ੍ਹ ਬਣਾਈ ਗਈ ਹੈ ਜੋ ਕਿ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਉਸ ਵਿੱਚ ਰੱਖਿਆ ਜਾ ਰਿਹਾ ਹੈ ਤਾਂ ਕਿ ਕਰਫਿਊ ਦੀ ਪਾਲਣਾ ਸਖ਼ਤੀ ਨਾਲ ਹੋ ਸਕੇ।