ਬਠਿੰਡਾ: ਭਾਰਤ ਇਕ ਮਰਦ ਪ੍ਰਧਾਨ ਦੇਸ਼ ਹੈ। ਇੱਥੇ ਕੁਝ ਔਰਤਾਂ ਸਮਾਜਿਕ ਰੀਤੀ ਰਿਵਾਜਾਂ ਨੂੰ ਚੈਲੇਂਜ ਕਰ ਆਪਣੀ ਜ਼ਿੰਦਗੀ ਵਿਚ ਕਾਮਯਾਬ ਵੀ ਹੋਈਆਂ ਹਨ। ਅਜਿਹੀ ਹੀ ਬਠਿੰਡਾ ਵਿਖੇ ਉਸਾਰੀ ਠੇਕੇਦਾਰ ਵਜੋਂ ਜਾਣੀ ਜਾਂਦੀ ਕ੍ਰਿਸ਼ਨਾ ਦੀ ਕਹਾਣੀ ਜਿਸ ਨੇ ਆਪਣੇ ਘਰ ਦੇ ਗੁਜ਼ਾਰੇ ਲਈ ਕਰੰਡੀ ਚੱਕ ਲਈ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਅੱਜ ਬਠਿੰਡਾ ਵਿੱਚ ਸਫ਼ਲ ਉਸਾਰੀ ਠੇਕੇਦਾਰਾਂ ਵਜੋਂ ਜਾਣੀ ਜਾਂਦੀ ਹੈ।
ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਘਰ ਦੇ ਮਾੜੇ ਹਾਲਾਤਾਂ ਨੇ ਸ਼ੁਰੂ ਸ਼ੁਰੂ ਵਿੱਚ ਉਸ ਤੋਂ ਲੋਕਾਂ ਦੇ ਘਰਾਂ ਦੇ ਭਾਂਡੇ ਵੀ ਮਜ਼ਵਾਏ ਅਤੇ ਦਿਹਾੜੀਆਂ ਵੀ ਕਰਵਾਈਆਂ ਪਰ ਇਸ ਦੌਰਾਨ ਪਿੰਡਾਂ ਦੀਆਂ ਔਰਤਾਂ ਵੱਲੋਂ ਉਸ ਨੂੰ ਮਿਸਤਰੀ ਕਿੱਤੇ ਲਈ ਦਿਹਾੜੀ ਤੇ ਲਿਜਾਇਆ ਗਿਆ।
ਇਸ ਦੌਰਾਨ ਇਕ ਮਿਸਤਰੀ ਦੀ ਪ੍ਰੇਰਨਾ ਸਦਕਾ ਉਹ ਉਸਾਰੀ ਦੇ ਕੰਮ ਵਿੱਚ ਲੱਗੀ ਉਸ ਮਿਸਤਰੀ ਦੀ ਪ੍ਰੇਰਨਾ ਨੇ ਅੱਜ ਉਸ ਨੂੰ ਇੱਕ ਸਫ਼ਲ ਠੇਕੇਦਾਰ ਬਣਾ ਦਿੱਤਾ। ਭਾਵੇਂ ਲੋਕਾਂ ਦੇ ਤਾਅਨੇ ਮਿਹਣਿਆਂ ਨੇ ਉਸਨੂੰ ਨਿੱਚੇ ਧੱਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਇਨ੍ਹਾਂ ਤਾਹਨੇ ਮਿਹਣਿਆਂ ਨੂੰ ਆਪਣੀ ਤਾਕਤ ਵਜੋਂ ਲਿਆ।
ਆਪਣੇ ਦੋਵੇਂ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਚੰਗੀ ਐਜੂਕੇਸ਼ਨ ਦਿੱਤੀ ਅੱਜ ਉਸਦੀ ਬੇਟੀ ਦਾ ਵਿਆਹ ਹੋ ਗਿਆ ਹੈ ਅਤੇ ਬੇਟਾ ਆਈਟੀਆਈ ਕਰਕੇ ਮੈਡੀਸਨ ਦਾ ਕੰਮ ਕਰ ਰਿਹਾ ਹੈ।
ਕ੍ਰਿਸ਼ਨਾ ਨੇ ਦੱਸਿਆ ਕਿ ਔਰਤ ਕਿਸੇ ਤੋਂ ਵੀ ਘੱਟ ਨਹੀਂ ਨਾਂ ਹੀ ਉਹ ਕਿਸੇ ਤੇ ਨਿਰਭਰ ਕਰਦੀ ਹੈ ਪਰ ਉਸ ਦੀ ਇੱਛਾ ਸ਼ਕਤੀ ਵੱਡੀ ਹੋਣੀ ਚਾਹੀਦੀ ਹੈ। ਤਾਂ ਜੋ ਉਹ ਇਸ ਸਮਾਜ ਦੇ ਰੂੜੀਵਾਦੀ ਵਿਚਾਰਾਂ ਨੂੰ ਦਰ ਕਿਨਾਰ ਕਰਕੇ ਕਾਮਯਾਬ ਜ਼ਿੰਦਗੀ ਜਿਉਂ ਸਕੇ।
ਉਸ ਨੇ ਬਾਕੀ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਸਮਾਜਿਕ ਬੰਧਨਾਂ ਨੂੰ ਛੱਡ ਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ: ਈਵੀਐਮ ਸਟਰਾਂਗ ਰੂਮ ਸੈਂਟਰ ਵਿੱਚ ਚੱਲੀ ਗੋਲੀ, ਇੰਚਾਰਜ ਦੀ ਮੌਤ