ETV Bharat / state

ਬਠਿੰਡਾ ਦੀ ਸਰਕਾਰੀ ਗਊਸ਼ਾਲਾ ਤੋਂ ਮੰਗੀ RTI 'ਚ ਵੱਡਾ ਖੁਲਾਸਾ ! - RTI 'ਚ ਵੱਡਾ ਖੁਲਾਸਾ

ਬਠਿੰਡਾ ਦੀ ਸਰਕਾਰੀ ਗਊਸ਼ਾਲਾ (Government Gaushala of Bathinda) ਤੋਂ ਦੀ ਆਰ.ਟੀ.ਆਈ. ਵਿੱਚ ਵੱਡਾ ਖੁਲਾਸਾ ਹੋਇਆ ਹੈ। ਇਸ ਸਰਕਾਰੀ ਗਊਸ਼ਾਲਾ ਵਿੱਚ ਪਿਛਲੇ ਢਾਈ ਸਾਲਾਂ ਵਿੱਚ 3002 ਗਊਆਂ ਦੀ ਮੌਤ ਹੋ ਗਈ ਹੈ। ਦੇਖੋ ਵਿਸ਼ੇਸ਼ ਰਿਪੋਰਟ...

ਬਠਿੰਡਾ ਦੀ ਸਰਕਾਰੀ ਗਊਸ਼ਾਲਾ ਤੋਂ ਮੰਗੀ RTI 'ਚ ਵੱਡਾ ਖੁਲਾਸਾ

author img

By

Published : Apr 18, 2022, 12:56 PM IST

Updated : Apr 20, 2022, 12:38 PM IST

ਬਠਿੰਡਾ: ਜ਼ਿਲ੍ਹੇ ਦੀ ਇੱਕੋ ਇੱਕ ਸਰਕਾਰੀ ਗਊਸ਼ਾਲਾ ਇਨੀਂ ਦਿਨੀਂ ਸਵਾਲਾਂ ਦੇ ਘੇਰੇ ਵਿੱਚ ਹੈ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਆਰਟੀਆਈ ਮਾਹਰ ਸੰਜੀਵ ਗੋਇਲ ਨੇ ਆਰਟੀਆਈ ਰਾਹੀਂ ਪ੍ਰਸ਼ਾਸਨ ਤੋਂ ਮੰਗੀ ਜਾਣਕਾਰੀ ਅਨੁਸਾਰ ਪਿਛਲੇ ਕਰੀਬ ਢਾਈ ਸਾਲਾਂ ਵਿੱਚ ਕੈਂਟਲ ਕੈਂਟਲ ਪੌਡ ਹਰ ਰਾਏਪੁਰ ਸਰਕਾਰੀ ਗਊਸ਼ਾਲਾ ਵਿੱਚ 3002 ਗਊਵੰਸ਼ ਦੀ ਮੌਤ ਹੋ ਚੁੱਕੀ ਹੈ।

ਆਈਟੀ ਮਾਹਿਰ ਸੰਜੀਵ ਦਾ ਮੰਨਣਾ ਹੈ ਕਿ ਲੋਕਾਂ ਕੋਲੋਂ ਵੱਡੀ ਗਿਣਤੀ ਵਿਚ ਇਕੱਠਾ ਕੀਤਾ ਜਾ ਰਿਹਾ ਗਊ ਸੈੱਸ ਗਊ ਵੰਸ਼ ਦੀ ਦੇਖਭਾਲ ਵਿਚ ਸਹੀ ਢੰਗ ਨਾਲ ਨਹੀਂ ਖਰਚਿਆ ਜਾ ਰਿਹਾ ਅਤੇ ਨਾ ਹੀ ਗਊ ਵੰਸ਼ ਦੀ ਇਸ ਗਊਸ਼ਾਲਾ ਵਿੱਚ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਹੀ ਇੱਥੇ ਗਊਵੰਸ਼ ਦੀ ਮੌਤ ਦੀ ਦਰ ਵਿਚ ਤੇਜੀ ਨਾਲ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ: ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ, SC ਨੇ ਇੱਕ ਹਫ਼ਤੇ ਅੰਦਰ ਆਤਮ ਸਮਰਪਣ ਕਰਨ ਦੇ ਦਿੱਤੇ ਹੁਕਮ

ਬਠਿੰਡਾ ਜ਼ਿਲ੍ਹੇ ਵਿੱਚ ਇਕ ਸਰਕਾਰੀ ਗਊਸ਼ਾਲਾ ਸਣੇ ਕੁੱਲ 53 ਗਊਸ਼ਾਲਾ: ਜੇਕਰ ਬਠਿੰਡਾ ਜ਼ਿਲ੍ਹੇ ਵਿੱਚ ਗਊਸ਼ਾਲਾਵਾਂ ਦੀ ਗਿਣਤੀ ਕੀਤੀ ਜਾਵੇ ਤਾਂ ਇਕ ਸਰਕਾਰੀ ਗਊਸ਼ਾਲਾ ਸਣੇ ਤਰਵੰਜਾ ਗਊਸ਼ਾਲਾਵਾਂ ਜ਼ਿਲ੍ਹਾ ਬਠਿੰਡਾ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਚਲਾਈਆਂ ਜਾ ਰਹੀਆਂ ਹਨ ਇਨ੍ਹਾਂ ਵਿਚ ਵੱਡੀ ਗਿਣਤੀ ਵਿਚ ਰੱਖਿਆ ਗਈਆਂ ਗਊਵੰਸ਼ ਦੀ ਸੇਵਾ ਸਰਕਾਰੀ ਅਤੇ ਗੈਰ ਸਰਕਾਰੀ ਸਹਾਇਤਾ ਨਾਲ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਸੰਸਥਾਵਾਂ ਨੂੰ ਚਲਾਉਣ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਆਰਥਿਕ ਤੌਰ ਤੇ ਸਹਾਇਤਾ ਵੀ ਕੀਤੀ ਜਾਂਦੀ ਹੈ ਪਰ ਜੇਕਰ ਮੌਤ ਦੀ ਦਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਮੌਤ ਦੀ ਦਰ ਸਰਕਾਰੀ ਗਊਸ਼ਾਲਾ ਹਰ ਰਾਏਪੁਰ ਵਿੱਚ ਵਿੱਚ ਗਊ ਵੰਸ਼ ਦੀ ਹੈ ਸਮੇਂ ਸਮੇਂ ਸਿਰ ਇਸ ਸਰਕਾਰੀ ਗਊਸ਼ਾਲਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਰਹੇ ਹਨ।

ਕੈਟਲ ਪੌਂਡ ਹਰਰਾਏਪੁਰ ਸਰਕਾਰੀ ਗਊਸ਼ਾਲਾ ਵਿਚ ਢਾਈ ਸਾਲਾਂ ਵਿਚ ਤਿੱਨ ਹਜ਼ਾਰ ਤੋਂ ਉੱਪਰ ਗਊ ਵੰਸ਼ ਦੀ ਹੋਈ ਮੌਤ: ਪਿੰਡ ਹਰਰਾਏਪੁਰ ਵਿੱਚ ਸਥਿਤ ਸਰਕਾਰੀ ਗਊਸ਼ਾਲਾ ਕੈਟਲ ਪੌਂਡ ਵਿੱਚ ਆਰਟੀਆਈ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ ਢਾਈ ਸਾਲਾਂ ਵਿੱਚ ਤਿੱਨ ਹਜਾਰ ਦੋ ਗਊ ਵੰਸ਼ ਦੀ ਮੌਤ ਹੋ ਚੁੱਕੀ ਹੈ ਜਿਸ ਦਾ ਵੱਡਾ ਕਾਰਨ ਗਊ ਵੰਸ਼ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨਾ ਹੈ।

ਬਠਿੰਡਾ ਦੀ ਸਰਕਾਰੀ ਗਊਸ਼ਾਲਾ ਤੋਂ ਮੰਗੀ RIT 'ਚ ਵੱਡਾ ਖੁਲਾਸਾ

ਆਰਟੀਆਈ ਮਾਹਰ ਸੰਜੀਵ ਮਾਰ ਦਾ ਮੰਨਣਾ ਹੈ ਕਿ ਵੱਡੀ ਗਿਣਤੀ ਵਿੱਚ ਗਊ ਸੈੱਸ ਦੇ ਨਾਮ ਪਰਗਟ ਇਕੱਠਾ ਕੀਤੇ ਜਾ ਰਹੇ ਪੈਸੇ ਦੀ ਗਊਵੰਸ਼ ਦੀ ਸੇਵਾ ਵਿੱਚ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਏਡੀ ਵੱਡੀ ਗਿਣਤੀ ਵਿਚ ਗਊਵੰਸ਼ ਦੀ ਮੌਤ ਹੋਈ ਹੈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਗਊ ਸੈੱਸ ਦੇ ਨਾਮ ਉਪਰ ਮੋਟਾ ਪੈਸਾ ਇਕੱਠਾ ਕੀਤਾ ਜਾਂਦਾ ਹੈ ਜਦੋਂ ਕਿ ਪ੍ਰਾਈਵੇਟ ਗਊਸ਼ਾਲਾਵਾਂ ਵਿਚ ਗਊਵੰਸ਼ ਦੀ ਮੌਤ ਦੀ ਦਰ ਕਾਫੀ ਘੱਟ ਹੈ ਕਿਉਂਕਿ ਉਥੇ ਗਊਵੰਸ਼ ਦੀ ਚੰਗੀ ਤਰ੍ਹਾਂ ਦੇਖ ਭਾਲ ਕੀਤੀ ਜਾਂਦੀ ਹੈ।

ਅੱਠ ਸਾਲ ਪਹਿਲਾਂ ਕੀਤਾ ਗਿਆ ਸੀ ਹਰ ਰਾਏਪੁਰ ਗਊਸ਼ਾਲਾ ਦਾ ਨਿਰਮਾਣ: ਬਠਿੰਡਾ ਦੇ ਪਿੰਡ ਰਾਏਪੁਰ ਵਿਖੇ ਕੈਟਲ ਪੌਂਡ ਸਰਕਾਰੀ ਗਊਸ਼ਾਲਾ ਦਾ ਨਿਰਮਾਣ ਕਰੀਬ ਅੱਠ ਸਾਲ ਪਹਿਲਾਂ ਕੀਤਾ ਗਿਆ ਸੀ, ਕਿਉਂਕਿ ਸ਼ਹਿਰ ਵਿੱਚ ਲਗਾਤਾਰ ਵਧ ਰਹੀਆਂ ਅਵਾਰਾ ਪਸ਼ੂਆਂ ਦੀ ਜਨਸੰਖਿਆ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਸੀ ਕਿ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਗਊਸ਼ਾਲਾ ਦਾ ਨਿਰਮਾਣ ਕਰਵਾਇਆ ਜਾਵੇ, ਜਿਸ ਦੀ ਦੇਖ ਕੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਕਰੇਗਾ ਇਸੇ ਅਧੀਨ ਪਿੰਡ ਹਰਰਾਏਪੁਰ ਵਿਖੇ ਕੈਟਲ ਪੌਂਡ ਸਰਕਾਰੀ ਗਊਸ਼ਾਲਾ ਦਾ ਜ਼ਿਲ੍ਹਾ ਬਠਿੰਡਾ ਲਈ ਨਿਰਮਾਣ ਕਰਵਾਇਆ ਗਿਆ ਜਿੱਥੇ ਸ਼ਹਿਰ ਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਰੱਖਿਆ ਜਾਣ ਦਾ ਪ੍ਰਬੰਧ ਕੀਤਾ ਗਿਆ।

ਨਗਰ ਨਿਗਮ ਵੱਲੋਂ ਇਕ ਗਊ ਤੇ ਖਰਚ ਕਰਨ ਲਈ ਕੀਤੇ ਜਾ ਰਹੇ ਹਨ ਤੀਹ ਰੁਪਏ ਪ੍ਰਤੀਦਿਨ: ਸਰਕਾਰੀ ਗਊਸ਼ਾਲਾ ਵਿਚ ਗਊਵੰਸ਼ ਦੀ ਦੇਖਭਾਲ ਲਈ ਬਕਾਇਦਾ ਸਰਕਾਰ ਵੱਲੋਂ ਇੱਕ ਫੰਡ ਨਿਰਧਾਰਤ ਕੀਤਾ ਗਿਆ ਹੈ ਜਿਸ ਅਨੁਸਾਰ ਸਰਕਾਰੀ ਗਊਸ਼ਾਲਾ ਵਿਚ ਇੱਕ ਦਿਨ ਵਿੱਚ ਇੱਕ ਗਊ ਵੰਸ਼ ਉਪਰ ਤੀਹ ਰੁਪਏ ਖਰਚੇ ਜਾਣੇ ਹਨ, ਪਰ ਆਰਟੀਆਈ ਮਾਹਰਾਂ ਦਾ ਮੰਨਣਾ ਹੈ ਕਿ ਗਊ ਵੰਸ਼ ਉੱਪਰ ਇਹ ਫੰਡ ਚੰਗੀ ਤਰ੍ਹਾਂ ਨਹੀਂ ਖਰਚੇ ਜਾ ਰਹੇ ਅਤੇ ਸ਼ਹਿਰ ਵਿੱਚ ਵੱਡੀ ਗਿਣਤੀ ਚ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਫਡ਼ ਕੇ ਸਰਕਾਰੀ ਗਊਸ਼ਾਲਾਵਾਂ ਵਿੱਚ ਭੇਜਿਆ ਜਾਂਦਾ ਹੈ, ਪਰ ਉੱਥੇ ਜਾ ਕੇ ਕੁਝ ਹੀ ਦਿਨਾਂ ਵਕਤ ਇਨ੍ਹਾਂ ਗਊ ਵੰਸ਼ ਦੀ ਮੌਤ ਹੋ ਜਾਂਦੀ ਹੈ ਜਿਸ ਦਾ ਵੱਡਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਅਵਾਰਾ ਪਸ਼ੂਆਂ ਪਲਾਸਟਿਕ ਦੀ ਵਰਤੋਂ ਕੀਤੀ ਗਈ ਹੈ ਜਿਸ ਕਾਰਨ ਇਨ੍ਹਾਂ ਦੀ ਮੌਤ ਹੋਈ ਚਾਰ ਪ੍ਰਾਈਵੇਟ ਗਊਸ਼ਾਲਾਵਾਂ ਵਿੱਚ ਮੌਤ ਦੀ ਦਰ ਬਹੁਤ ਘੱਟ ਹੈ।

ਗਊ ਵੰਸ਼ ਦੀ ਦੇਖਭਾਲ ਲਈ ਸਰਕਾਰ ਵੱਲੋਂ ਕਰੀਬ ਇੱਕ ਦਰਜਨ ਚੀਜ਼ਾਂ ਤੇ ਵਸੂਲਿਆ ਜਾ ਰਿਹਾ ਹੈ ਗਊ ਸੈੱਸ: ਗਊਵੰਸ਼ ਦੀ ਸਾਂਭ ਸੰਭਾਲ ਲਈ ਸਰਕਾਰ ਵੱਲੋਂ ਕਰੀਬ ਇੱਕ ਦਰਜਨ ਵਸਤੂਆਂ ਉਪਰ ਗਊ ਸੈੱਸ ਲਗਾਇਆ ਗਿਆ ਹੈ ਜਿਨ੍ਹਾਂ ਦੀ ਉਗਰਾਹੀ ਨਗਰ ਨਿਗਮ ਵੱਲੋਂ ਵੱਖ ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਬਿਜਲੀ ਦੇ ਬਿੱਲ ਸ਼ਰਾਬ ਅਤੇ ਨਗਰ ਨਿਗਮ ਦੇ ਬਿੱਲਾਂ ਚ ਗਊ ਸੈੱਸ ਜੋੜ ਕੇ ਭੇਜਿਆ ਜਾਂਦਾ ਹੈ।

ਇਹ ਵੀ ਪੜ੍ਹੋ: ਮੰਗਲੌਰ MASZ ਵਿਖੇ ਗੈਸ ਲੀਕ ਕਾਰਨ 5 ਮਜ਼ਦੂਰਾਂ ਦੀ ਮੌਤ, 3 ਦੀ ਹਾਲਤ ਗੰਭੀਰ

ਜੇਕਰ ਨਗਰ ਨਿਗਮ ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਇਕੱਲਾ ਗਊਸੈੱਸ ਦੀ ਇਕੱਠੀ ਹੋਣ ਵਾਲੀ ਰਕਮ ਕਰੋੜਾਂ ਵਿੱਚ ਹੈ ਜਿਸ ਨੂੰ ਗਊ ਵੰਸ਼ ਦੀ ਦੇਖ ਭਾਲ ਲਈ ਵਰਤਿਆ ਜਾਂਦਾ ਹੈ ਪਰ ਬਠਿੰਡਾ ਦੀ ਸਰਕਾਰੀ ਗਊਸ਼ਾਲਾ ਵਿਚ ਮਾੜੇ ਪ੍ਰਬੰਧਾਂ ਕਾਰਨ ਆਏ ਦਿਨ ਮੌਤ ਦੀ ਦਰ ਵਿੱਚ ਹੋ ਰਹੇ ਵਾਧੇ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਗਊ ਸੈੱਸ ਦੇ ਨਾਮ ਉੱਪਰ ਇਕੱਠੀ ਕੀਤੀ ਜਾਂਦੀ ਰਕਮ ਦੀ ਸਹੀ ਵਰਤੋਂ ਨਹੀਂ ਹੋ ਰਹੀ

Last Updated : Apr 20, 2022, 12:38 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.