ਬਠਿੰਡਾ: ਬਠਿੰਡਾ ਵਿਖੇ ਵਿਰਾਸਤੀ ਮੇਲੇ ਦੇ ਸ਼ੁਰੂਆਤੀ ਦਿਨ ਚਾਦਰ ਚੜ੍ਹਾਉਣ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਠਿੰਡਾ ਨੇ ਕਿਹਾ 2 ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਨੇ ਇਹ ਸਾਬਤ ਕਰ ਦਿੱਤਾ ਕਿ ਗੁਜਰਾਤ ਅਤੇ ਹਿਮਾਚਲ ਦੇ ਲੋਕ ਪੰਜਾਬੀਆਂ ਨਾਲੋਂ ਵੱਧ ਸਿਆਣੇ ਹਨ। ਇਸ ਦੌਰਾਨ ਹੀ ਹਰਸਿਮਰਤ ਕੌਰ ਬਾਦਲ ਨੇ ਬੁੱਲਟ ਵੀ ਚਲਾਇਆ। ਉਨ੍ਹਾਂ ਕਿਹਾ ਕਿ ਉਹ ਲੋਕ ਗੰਦੇ ਚੱਕਰ ਵਿੱਚ ਨਹੀਂ ਪਏ ਅਤੇ ਨਾ ਹੀ ਉਨ੍ਹਾਂ ਵੱਲੋਂ ਬਦਲਾਅ ਸਬੰਧੀ ਕੋਈ ਹੁੰਗਾਰਾ ਭਰਿਆ ਗਿਆ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਕੀਤੀ ਗਈ ਹੈ ਅਤੇ ਕਿਸ ਤਰ੍ਹਾਂ ਗੁੰਡਾ ਰਾਜ ਚੱਲ ਰਿਹਾ ਹੈ, ਲੋਕ ਇਹਨਾਂ ਦੀਆਂ ਮਨ ਮਰਜ਼ੀਆਂ ਤੋਂ ਖ਼ਫ਼ਾ ਹਨ। ਉਹਨਾਂ ਕਿਹਾ ਕਿ 10 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਉੱਤੇ ਹੱਲ ਕੀਤੀਆਂ ਗਈਆਂ ਸਨ।
ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਅਮਨ ਤੀਜੀ ਲਗਾਤਾਰ ਵਿਗੜਦੀ ਜਾ ਰਹੀ ਹੈ ਏਸੇ ਕਾਰਨ ਦੋਵੇਂ ਸੂਬਿਆਂ ਦੇ ਲੋਕਾਂ ਵੱਲੋਂ ਇੰਨਾ ਬਦਲਾਅ ਵਾਲੀ ਪਾਰਟੀ ਨੂੰ ਨਕਾਰਿਆ ਹੈ ਵਿਰਾਸਤੀ ਮੇਲੇ ਦੇ ਝਗੜੇ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੀਤੀ ਬੁਲਟ ਦੀ ਸਵਾਰੀ ਨਾਲ ਬੈਠੇ।
ਇਹ ਵੀ ਪੜੋ:- ਪੁਲਿਸ ਨੇ ਲਾਅ ਦੇ ਵਿਦਿਆਰਥੀ ਕੋਲੋਂ 3 ਨਜਾਇਜ਼ ਪਿਸਤੌਲ ਕੀਤੇ ਬਰਾਮਦ