ਬਠਿੰਡਾ: ਬਟਾਲਾ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਨੇ ਬਿਨ੍ਹਾਂ ਲਾਇਸੈਸ ਤੋਂ ਪਟਾਕੇ ਰੱਖਣ ਵਾਲਿਆਂ ਦੇ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਬਠਿੰਡਾ ਪੁਲਿਸ ਨੇ ਇੱਕ ਕਰਿਆਨਾ ਸਟੋਰ ਵਿੱਚੋ ਗੈਰ-ਕਾਨੂੰਨੀ ਪਟਾਕੇ ਜ਼ਬਤ ਕੀਤੇ ਹਨ।
ਬਠਿੰਡਾ ਕੋਤਵਾਲੀ ਪੁਲਿਸ ਨੇ ਸ਼ਹਿਰ ਦੇ ਅਫ਼ੀਮ ਵਾਲੀ ਗਲੀ ਵਿੱਚ ਇੱਕ ਦੁਕਾਨ ਵਿੱਚ ਰੇਡ ਕਰ ਗੈਰ-ਕਾਨੂੰਨੀ ਤੌਰ 'ਤੇ ਜਮ੍ਹਾਂ ਕੀਤੇ ਪਟਾਕੇ ਬਰਾਮਦ ਕੀਤੇ ਹਨ। ਬੰਬ ਪਟਾਕਿਆਂ ਦੀ ਗਿਣਤੀ ਜਾਨਣ ਵਿੱਚ ਪੁਲਿਸ ਜੁੱਟੀ ਹੈ।
ਐਸ.ਐਚ.ਓ. ਕੋਤਵਾਲੀ ਦਾ ਕਹਿਣਾ ਹੈ ਕਿ ਇਸ ਬਾਰੇ ਜ਼ਿਲ੍ਹਾ ਮੈਜਿਸਟਰੇਟ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਨ੍ਹਾਂ ਦੇ ਆਉਣ ਦੇ ਬਾਅਦ ਹੀ ਗਿਣਤੀ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਦੁਕਾਨਦਾਰ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਲਾਇਸੈਂਸ ਸਟੋਰ ਕਰਨ ਦਾ ਨਹੀਂ ਹੈ।
ਦੱਸ ਦਈਏ ਕਿ ਜੀਵਨ ਕਰਿਆਨਾ ਸਟੋਰ ਜਿਸ ਨੂੰ ਕ੍ਰਿਸ਼ਨ ਕੁਮਾਰ ਸੰਚਾਲਕ ਦੇ ਤੌਰ 'ਤੇ ਚਲਾ ਰਹੇ ਸਨ।
ਇਹ ਵੀ ਪੜੋ: ਬਟਾਲਾ ਧਮਾਕਾ: ਪੋਸਮਾਰਟਮ ਤੋਂ ਬਾਅਦ ਮ੍ਰਿਤਕਾਂ ਦਾ ਕੀਤਾ ਗਿਆ ਅੰਤਿਮ ਸਸਕਾਰ
ਥਾਣਾ ਕੋਤਵਾਲੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕੇਸ ਨੂੰ ਹਰ ਪੱਖ ਨਾਲ ਦੇਖਿਆ ਜਾ ਰਿਹਾ ਹੈ। ਥਾਣਾ ਕੋਤਵਾਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਬਟਾਲਾ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਨਾਲ 23 ਲੋਕਾਂ ਦਾ ਮੌਤ ਅਤੇ 20 ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।