ਬਠਿੰਡਾ: ਕੋਰੋਨਾ ਦੀ ਦੂਜੀ ਲਹਿਰ ਦੇ ਵਧਦੇ ਪ੍ਰਕੋਪ ਉੱਤੇ ਲਗਾਮ ਲਗਾਉਣ ਲਈ ਸੂਬਾ ਸਰਕਾਰ ਨੇ ਪੰਜਾਬ ਵਿੱਚ ਮਿੰਨੀ ਲੌਕਡਾਊਨ ਲਗਾ ਦਿੱਤਾ ਹੈ। ਇਸ ਮਿੰਨੀ ਲੌਕਡਾਊਨ ਵਿੱਚ ਪੰਜਾਬ ਸਰਕਾਰ ਨੇ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਬਠਿੰਡਾ ਪੁਲਿਸ ਨੇ ਪੰਜਾਬ ਸਰਕਾਰ ਦੀ ਹਿਦਾਇਤਾਂ ਉੱਤੇ ਅਮਲ ਕਰਦੇ ਹੋਏ ਸ਼ਹਿਰ ਦੇ ਬੱਸ ਸਟੈਂਡ ਉੱਤੇ ਸਥਿਤ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕਰਵਾਇਆ। ਇਸ ਤੋਂ ਬਾਅਦ ਦੁਕਾਨਦਾਰਾਂ ਨੇ ਸੜਕ ਜਾਮ ਕਰ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਪੁਲਿਸ ਦੀ ਉੱਥੇ ਮੌਜੂਦ ਨੌਜਵਾਨ ਨਾਲ ਧੱਕਾਮੁੱਕੀ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਸਮਾਨ ਖਰੀਦਣ ਆਏ ਵਿਅਕਤੀ ਨੇ ਕਿਹਾ ਕਿ ਉਹ ਤਾਂ ਉੱਥੇ ਸਮਾਨ ਲੈਣ ਲਈ ਆਏ ਸੀ ਤੇ ਜਦੋਂ ਸੜਕ ਉੱਤੇ ਲੋਕ ਨਾਅਰੇ ਬਾਜ਼ੀ ਕਰ ਰਹੇ ਸੀ ਉਦੋਂ ਉਹ ਬਸ ਖੜੇ ਹੋ ਕੇ ਦੇਖ ਰਹੇ ਸੀ। ਇਸ ਦੌਰਾਨ ਪੁਲਿਸ ਨੇ ਧੱਕਾਸ਼ਾਹੀ ਕਰਕੇ ਉਸ ਦੇ ਭਤੀਜੇ ਨੂੰ ਹਿਰਾਸਤ ਵਿਚ ਲਿਆ ਹੈ ਜੋ ਕਿ ਸਰਾਸਰ ਧੱਕਾ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਨੌਜਵਾਨ ਦੇ ਨਾਲ ਇੱਕ ਦੁਕਾਨਦਾਰ ਨੂੰ ਵੀ ਪੁਲਿਸ ਦੀ ਗੱਡੀ ਵਿੱਚ ਬਿਠਾਇਆ ਸੀ ਜਿਸ ਨੇ ਪੁਲਿਸ ਦੀ ਗੱਡੀ ਛਾਲ ਮਾਰ ਦਿੱਤੀ। ਉਸ ਦੁਕਾਨਦਾਰ ਨੇ ਕਿਹਾ ਕਿ ਉਹ ਸਿਰਫ਼ ਉੱਥੇ ਖੜਾ ਹੋ ਕੇ ਦੇਖ ਰਿਹਾ ਸੀ ਪੁਲਿਸ ਜਬਰਦਸਤੀ ਨੂੰ ਗੱਡੀ ਬਿਠਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਨੇ ਉਸ ਨੂੰ ਜਿਵੇਂ ਗੱਡੀ ਵਿੱਚ ਬਿਠਾਇਆ ਸੀ ਉਸ ਨਾਲ ਉਸ ਦੀ ਕੁਹਣੀ ਉੱਤੇ ਸੱਟ ਲੱਗ ਗਈ ਹੈ।
ਮੌਕੇ ਉੱਤੇ ਮੌਜੂਦ ਐਸਐਚਓ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗਾਈਡਲਾਈਨਜ ਨੂੰ ਲਾਗੂ ਕਰਵਾਉਣ ਲਈ ਉਹ ਗੈਰ ਜ਼ਰੂਰੀ ਦੁਕਾਨਾਂ ਨੂੰ ਬੰਦ ਕਰਵਾ ਰਹੇ ਸੀ।