ETV Bharat / state

Action On Goldy Brar Associates: ਗੈਂਗਸਟਰ ਗੋਲਡੀ ਬਰਾੜ ਦੇ ਕਰੀਬੀਆਂ 'ਤੇ ਪੰਜਾਬ ਪੁਲਿਸ ਦਾ ਵੱਡਾ ਐਕਸ਼ਨ !

ਸਿੱਧੂ ਮੂਸੇ ਵਾਲਾ ਦੇ ਕਤਲ ਦੇ ਕਥਿਤ ਦੋਸ਼ੀ ਅਤੇ ਮਾਸਟਰ ਮਾਈਂਡ ਗੈਂਗਸਟਰ ਗੋਲਡੀ ਬਰਾੜ ਦੇ ਨਾਲ ਸੰਬੰਧ ਰੱਖਣ ਵਾਲਿਆਂ ਵਿਰੁੱਧ ਪੰਜਾਬ ਪੁਲਿਸ ਨੇ ਸਪੈਸ਼ਲ ਆਪ੍ਰੇਸ਼ਨ ਚਲਾਇਆ ਹੈ। ਇਸ ਵਿੱਚ ਬਠਿੰਡਾ ਪੁਲਿਸ ਦੇ 350 ਪੁਲਿਸ ਜਵਾਨਾਂ ਅਤੇ ਅਧਿਕਾਰੀਆਂ (Action On Goldy Brar Associates) ਨੇ ਹਿੱਸਾ ਲਿਆ ਹੈ। ਉੱਥੇ ਹੀ, ਬਰਨਾਲਾ ਵਿੱਚ ਵੀ ਪੁਲਿਸ ਨੇ ਸ਼ੱਕੀਆਂ ਦੇ ਘਰਾਂ ਵਿੱਚ ਰੇਡ ਕੀਤੀ ਗਈ। ਪੜ੍ਹੋ ਪੂਰੀ ਖ਼ਬਰ।

Action On Goldy Brar Associates, Bathinda
Action On Goldy Brar Associates
author img

By ETV Bharat Punjabi Team

Published : Sep 21, 2023, 2:46 PM IST

Updated : Sep 21, 2023, 5:31 PM IST

ਗੈਂਗਸਟਰ ਗੋਲਡੀ ਬਰਾੜ ਦੇ ਕਰੀਬੀਆਂ 'ਤੇ ਬਠਿੰਡਾ ਪੁਲਿਸ ਦਾ ਵੱਡਾ ਐਕਸ਼ਨ !

ਬਠਿੰਡਾ/ਬਰਨਾਲਾ/ਅੰਮ੍ਰਿਤਸਰ/ਮੋਗਾ : ਕੈਨੇਡਾ ਵਿੱਚ ਰਹਿ ਰਹੇ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀਆਂ ਖਿਲਾਫ ਬਠਿੰਡਾ ਪੁਲਿਸ ਨੇ ਸਰਚ ਅਭਿਆਨ ਚਲਾਇਆ ਹੈ। ਬਠਿੰਡਾ ਪੁਲਿਸ ਵਲੋਂ 81 ਥਾਵਾਂ ਉੱਤੇ ਸਰਚ ਕੀਤੀ ਗਈ ਹੈ। ਇਹ ਸਰਚ ਅਭਿਆਨ ਬਠਿੰਡਾ ਪੁਲਿਸ (Bathinda Police Action) ਦੇ 350 ਪੁਲਿਸ ਜਵਾਨਾਂ ਅਤੇ ਅਧਿਕਾਰੀਆਂ ਵਲੋਂ ਮਿਲ ਕੇ ਕੀਤਾ ਗਿਆ ਹੈ। ਨਾ ਸਿਰਫ਼ ਬਠਿੰਡਾ, ਅੱਜ ਪੰਜਾਬ ਭਰ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ।

80 ਤੋਂ ਵੱਧ ਥਾਂਵਾਂ 'ਤੇ ਛਾਪੇਮਾਰੀ: ਜਾਣਕਾਰੀ ਦਿੰਦੇ ਹੋਏ ਬਠਿੰਡਾ ਦੇ ਐਸਐਸਪੀ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਇਸ ਸਰਚ ਅਭਿਆਨ ਵਿੱਚ ਬਠਿੰਡਾ ਜ਼ਿਲ੍ਹੇ ਦੇ ਵਿੱਚ 81 ਥਾਵਾਂ 'ਤੇ ਪੁਲਿਸ ਦੇ ਤਰਫ਼ੋਂ ਗੋਲਡੀ ਬਰਾੜ ਨਾਲ ਸੰਬੰਧ ਰੱਖਣ ਵਾਲੇ ਉਨ੍ਹਾਂ ਦੇ ਸਾਥੀਆਂ ਦੇ ਘਰ ਵਿੱਚ ਰੇਡ ਕੀਤੀ ਗਈ ਹੈ। ਇਸ ਤੋਂ ਇਲਾਵਾ 30 ਦੇ ਕਰੀਬ ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਦੀਆਂ ਬਣਾਈਆਂ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਅੱਜ ਦੇ ਸਰਚ ਅਭਿਆਨ ਦੇ ਤਹਿਤ ਕੁੱਝ ਵੀ ਨਹੀਂ ਮਿਲਿਆ, ਪਰ ਲਗਾਤਾਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਸ਼ੱਕੀਆਂ ਦੇ ਮੋਬਾਈਲ ਜ਼ਬਤ : ਐਸਐਸਪੀ ਗੁਲਨੀਤ ਖੁਰਾਣਾ ਨੇ ਕਿਹਾ ਕਿ, ਜਿਨ੍ਹਾਂ ਲੋਕਾਂ ਦਾ ਪਿਛੋਕੜ ਅਪਰਾਧਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਅੱਗੇ ਤੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਨਾ ਦੇਣ ਇਸ ਲਈ ਦਬਾਅ ਬਣਾਇਆ ਜਾ ਰਿਹਾ ਹੈ। ਐਸਐਸਪੀ ਨੇ ਦੱਸਿਆ ਕਿ ਕੁਝ ਲੋਕਾਂ ਦੇ ਮੋਬਾਇਲ ਜ਼ਰੂਰ ਜ਼ਬਤ ਕੀਤੇ ਗਏ ਹਨ, ਤਾਂ ਕਿ ਉਨ੍ਹਾਂ ਦੀ ਫਾਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ। ਤਾਂ, ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਲੋਕ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਨਾਲ ਤਾਂ ਨਹੀਂ ਜੁੜੇ ਹੋਏ ਹਨ। ਐਸਐਸਪੀ ਬਠਿੰਡਾ ਨੇ ਕਿਹਾ ਕਿ ਅਜੇ ਸਰਚ ਅਭਿਆਨ ਜਾਰੀ ਹੈ, ਜੇਕਰ ਕੋਈ ਗੱਲ ਸਾਹਮਣੇ ਆਵੇਗੀ ਤਾਂ ਉਨ੍ਹਾਂ ਵੱਲੋਂ ਮੀਡੀਆ ਨੂੰ ਮੁੜ ਦੱਸਿਆ ਜਾਵੇਗਾ।

ਬਰਨਾਲਾ ਵਿੱਚ ਵੀ ਪੁਲਿਸ ਨੇ ਸ਼ੱਕੀਆਂ ਦੇ ਘਰਾਂ ਵਿੱਚ ਰੇਡ ਕੀਤੀ ਗਈ

ਬਰਨਾਲਾ 'ਚ ਕਾਰਵਾਈ: ਪੰਜਾਬ ਸਰਕਾਰ ਅਤੇ ਪੁਲਿਸ ਵਲੋਂ ਸੂਬੇ ਭਰ ਵਿੱਚ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤੀ ਕੀਤੀ ਜਾ ਰਹੀ ਹੈ ਜਿਸ ਤਹਿਤ ਬਰਨਾਲਾ ਪੁਲਿਸ ਵਲੋਂ ਵੀ ਜ਼ਿਲ੍ਹੇ ਵਿੱਚ ਤਿੰਨ ਗੈਂਗਸਟਰਾਂ ਦੇ ਘਰਾਂ ਉਪਰ ਰੇਡ ਕਰਕੇ ਚੈਕਿੰਗ ਕੀਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਥਾਣਾ ਧਨੌਲਾ ਦੇ ਐਸਐਚਓ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਵਲੋਂ ਇੱਕ ਵਿਸ਼ੇਸ਼ ਮੁਹਿੰਮ ਚੈਕਿੰਗ ਮੁਹਿੰਮ ਕੀਤੀ ਗਈ ਹੈ ਜਿਸ ਤਹਿਤ ਬਰਨਾਲਾ ਵਿਖੇ ਐਸਐਸਪੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿੱਚ ਮਾੜੇ ਅਨਸਰਾਂ ਉਪਰ ਕੰਟਰੋਲ ਰੱਖਣ ਲਈ ਚੈਕਿੰਗ ਕੀਤੀ ਗਈ ਹੈ। ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਦੇ ਲਿੰਕ ਵਿੱਚ ਆਉਂਦੇ ਗੈਂਗਸਟਰਾਂ ਦੇ ਘਰਾਂ ਵਿੱਚ ਚੈਕਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸ ਤਹਿਤ ਗੁਰਮੀਤ ਸਿੰਘ ਕਾਲਾ ਧਨੌਲਾ, ਗੁਰਪ੍ਰੀਤ ਸਿੰਘ ਬੁਗਲਾ ਤੇ ਬਲਜਿੰਦਰ ਸਿੰਘ ਕਿੰਦਾ ਦੇ ਘਰਾਂ ਵਿੱਚ ਚੈਕਿੰਗ ਕੀਤੀ ਹੈ। ਇਸ ਦੌਰਾਨ ਉਹਨਾਂ ਨੂੰ ਭਾਵੇਂ ਕੁੱਝ ਵੀ ਬਰਾਮਦ ਨਹੀਂ ਹੋਇਆ। ਪਰ ਇਹਨਾਂ ਗੈਂਗਸਟਰਾਂ ਤੇ ਇਹਨਾਂ ਦੇ ਪਰਿਵਾਰਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕੁੱਝ ਸਮਾਜ ਵਿਰੋਧੀ ਅਨਸਰ ਹਮੇਸ਼ਾ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਤਾਕ ਵਿੱਚ ਰਹਿੰਦੇ ਹਨ। ਪਰ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਤਤਪਰ ਹੈ। ਉਨ੍ਹਾਂ ‍ਕਿਹਾ ਕਿ ਸਮਾਜ ਦਾ ਮਾਹੌਲ ਖ਼ਰਾਬ ਕਰਨ ਵਾਲੇ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅੰਮ੍ਰਿਤਸਰ 'ਚ ਵੀ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ

ਅੰਮ੍ਰਿਤਸਰ 'ਚ ਵੀ ਸ਼ੱਕੀ ਟਿਕਾਣਿਆਂ 'ਤੇ ਛਾਪੇਮਾਰੀ: ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗੋਲਡੀ ਬਰਾੜ ਦੇ ਵੱਖ ਵੱਖ ਟਿਕਾਣਿਆਂ ਉੱਤੇ ਗੋਲਡੀ ਬਰਾੜ ਦੇ ਨਾਲ ਲਿੰਕ ਆਉਣ ਵਾਲੇ ਨਵੇਂ ਸਾਥੀਆਂ ਦੇ ਟਿਕਾਣਿਆਂ ਟਤੇ ਅੱਜ ਸਵੇਰ ਤੋਂ ਹੀ ਰੇਡ ਕੀਤੀ ਜਾ ਰਹੀ ਹੈ। ਇਸ ਸਬੰਧੀ ਅੰਮ੍ਰਿਤਸਰ ਦਿਹਾਤੀ ਐਸਪੀ ਡੀ ਯੁੱਗਰਾਜ ਸਿੰਘ ਨਾਲ ਜਦੋਂ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਐਂਟੀ ਗੈਂਗਸਟਰ ਮੁਹਿੰਮ ਦੇ ਤਹਿਤ ਅੱਜ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਪਿੰਡਾਂ ਵਿੱਚ ਰੇਡ ਕੀਤੇ ਗਏ ਹਨ। ਯੁਗਰਾਜ ਸਿੰਘ ਨੇ ਦੱਸਿਆ ਕਿ ਜੋ ਗੈਂਗਸਟਰਾਂ ਦੇ ਸਾਥੀ ਹਨ, ਉਨ੍ਹਾਂ ਦੇ ਟਿਕਾਣਿਆਂ 'ਤੇ ਜਾ ਰਹੇ ਹਨ ਅਤੇ ਜੋ ਵਰਦਾਤਾਂ ਦੇ ਵਿੱਚ ਨਾਮਜ਼ਦ ਹੈ, ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।

ਮੋਗਾ ਵਿੱਚ ਵੀ ਪੁਲਿਸ ਦਾ ਐਕਸ਼ਨ

ਮੋਗਾ ਵਿੱਚ ਵੀ ਪੁਲਿਸ ਦਾ ਐਕਸ਼ਨ: ਪੁਲਿਸ ਵੱਲੋਂ ਪੂਰੇ ਪੰਜਾਬ ਵਿੱਚ ਇੱਕ ਮੈਗਾ ਸਰਚ ਕੀਤੀ ਜਾ ਰਹੀ ਹੈ, ਜਿਸ ਵਿੱਚ ਪੁਲਿਸ ਨੇ ਉਨ੍ਹਾਂ ਥਾਵਾਂ ਦੀ ਚੈਕਿੰਗ ਕੀਤੀ, ਜੋ ਗੋਲਡੀ ਬਰਾੜ ਦੇ ਗੈਂਗਸਟਰਾਂ ਨਾਲ ਸਬੰਧ ਰੱਖਦੇ ਹਨ ਜਾਂ ਉਨ੍ਹਾਂ ਨੂੰ ਪਨਾਹ ਦਿੰਦੇ ਹਨ। ਇਸ ਦੇ ਚੱਲਦਿਆਂ ਅੱਜ ਮੋਗਾ ਵਿੱਚ ਵੱਖ-ਵੱਖ ਥਾਵਾਂ ਤੋਂ 200 ਦੇ ਕਰੀਬ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਲਾਜ਼ਮਾਂ ਨੇ ਪੰਜ ਟੀਮਾਂ ਬਣਾ ਕੇ 78 ਥਾਵਾਂ ’ਤੇ ਛਾਪੇ ਮਾਰੇ। ਮੋਗਾ ਦੇ ਐਸਐਸਪੀ ਜੇ ਇਲੇਨਚੇਲਿਨ ਨੇ ਦੱਸਿਆ ਕਿ ਵੀਰਵਾਰ ਨੂੰ ਮੋਗਾ ਜ਼ਿਲ੍ਹੇ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।

  • #WATCH | "Raids are being conducted at more than 1000 locations associated with gangster Goldy Brar, in a state-wide operation. Senior officers in the state are monitoring the operation...Legal procedures underway against listed gangsters," says Punjab ADGP, Law and Order, Arpit… pic.twitter.com/8UB5JlIPiC

    — ANI (@ANI) September 21, 2023 " class="align-text-top noRightClick twitterSection" data=" ">

ਪੰਜਾਬ ਭਰ 'ਚ 1000 ਤੋਂ ਵੱਧ ਥਾਂਵਾਂ ਉੱਤੇ ਰੇਡ : ਪੰਜਾਬ ਦੇ ਏਡੀਜੀਪੀ, ਲਾਅ ਐਂਡ ਆਰਡਰ, ਅਰਪਿਤ ਸ਼ੁਕਲਾ ਨੇ ਦੱਸਿਆ ਕਿ ਸੂਬਾ ਪੱਧਰੀ ਮੁਹਿੰਮ ਤਹਿਤ ਗੈਂਗਸਟਰ ਗੋਲਡੀ ਬਰਾੜ ਨਾਲ ਜੁੜੇ 1000 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਬੇ ਦੇ ਸੀਨੀਅਰ ਅਧਿਕਾਰੀ ਕਾਰਵਾਈ ਦੀ ਨਿਗਰਾਨੀ ਕਰ ਰਹੇ ਹਨ। ਸੂਚੀਬੱਧ ਗੈਂਗਸਟਰਾਂ ਵਿਰੁੱਧ ਕਾਨੂੰਨੀ ਪ੍ਰਕਿਰਿਆਵਾਂ ਚੱਲ ਰਹੀਆਂ ਹਨ।”

Last Updated : Sep 21, 2023, 5:31 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.