ਤਰਨਤਾਰਨ: ਜ਼ਿਲ੍ਹਾ ਤਰਨਤਾਰਨ ਪੁਲਿਸ ਵੱਲੋਂ ਕੋਵਿਡ-19 ਸਬੰਧੀ ਇੱਕ ਸਪੈਸ਼ਲ ਟੀਮ ਤਿਆਰ ਕੀਤੀ ਗਈ ਹੈ, ਜਿਸ ਟੀਮ ਦਾ ਨਾਂਅ 'ਐਂਟੀ ਕੋਰੋਨਾ ਕਮਾਂਡੋ' ਟੀਮ ਰੱਖਿਆ ਗਿਆ ਹੈ। ਇਸ ਟੀਮ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਹਰ ਸਥਿਤੀ ਲਈ ਤਿਆਰ ਕੀਤਾ ਗਿਆ ਹੈ।
ਇਸ ਟੀਮ ਵਿੱਚ 15 ਜਵਾਨ ਸ਼ਾਮਲ ਕੀਤੇ ਗਏ ਹਨ। ਇਸ ਦੌਰਾਨ ਜੇ ਕੋਈ ਵਿਅਕਤੀ ਪੌਜ਼ੀਟਿਵ ਪਾਇਆ ਜਾਂਦਾ ਹੈ ਤਾਂ ਇਹ ਟੀਮ ਉਸ ਨਾਲ ਨਜਿੱਠਣ ਲਈ ਸਹੀ ਪ੍ਰੋਟੋਕਲ ਦੀ ਪਾਲਣਾ ਕਰੇਗੀ। ਇਸ ਮੌਕੇ ਐੱਸਐੱਸਪੀ ਧਰੁਵ ਦਹੀਆ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹਾ ਹਾਲੇ ਤੱਕ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਿਆ ਹੋਇਆ ਹੈ ਤੇ ਅੱਗੇ ਵੀ ਬਚਿਆ ਰਹੇਗਾ।
ਇਹ ਟੀਮ ਜ਼ਿਲ੍ਹੇ ਭਰ ਵਿੱਚ ਕੋਰੋਨਾ ਮਹਾਂਮਾਰੀ ਉੱਤੇ ਕੰਮ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਮੌਕੇ ਕਮਾਂਡੋ ਨੇ ਦੱਸਿਆ ਉਹ ਕੋਰੋਨਾ ਜਿਹੀ ਮਹਾਂਮਾਰੀ ਨਾਲ ਨਜਿੱਠਣ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਜੇਕਰ ਉਹ ਕਿਸੇ ਦੀ ਮਦਦ ਕਰ ਸਕਣਗੇ।