ETV Bharat / state

ਬਠਿੰਡਾ ਥਾਣੇ 'ਚੋਂ ਅਸਲਾ ਗਾਇਬ ਮਾਮਲੇ 'ਚ ਇਕ ਹੋਰ ਪੁਲਿਸ ਅਧਿਕਾਰੀ ਕਾਬੂ - ਮਾਲਖਾਨੇ

ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਥਾਣਾ ਦਿਆਲਪੁਰਾ ਭਾਈਕਾ ਦੀ ਅਸਲਾਖ਼ਾਨਾ ਵਿੱਚੋਂ ਹਥਿਆਰਾਂ ਦੇ 'ਗੁੰਮ' ਹੋਣ ਦੀ ਗੱਲ ਸਾਹਮਣੇ ਆਉਣ ਮਗਰੋਂ ਪੰਜਾਬ ਪੁਲਿਸ ਨੇ ਜਾਂਚ ਦਾ ਕੰਮ ਤੇਜ਼ ਕਰ ਦਿੱਤਾ ਹੈ।ਮਾਮਲੇ 'ਚ ਗਿਰਫਤਾਰ ਮੁਨਸ਼ੀ ਸੰਦੀਪ ਸਿੰਘ ਨੇ ਰਿਮਾਂਡ ਦੌਰਾਨ ਵੱਡੇ ਖੁਲਾਸੇ ਕੀਤੇ ਅਤੇ ਹੁਣ ਸਾਹਿਬ ਸਿੰਘ ਦੀ ਗਿਰਫਤਾਰੀ ਹੋਈ ਹੈ।ਪੁਲਿਸ ਅਧਿਕਾਰੀਆਂ ਨੇ ਨਾਲ ਹੀ ਇਹ ਵੀ ਦੱਸਿਆ ਕਿ 13 ਗਾਇਬ ਅਸਲਿਆਂ ਵਿਚੋਂ 6 ਬਰਾਮਦ ਕਰ ਲਏ ਗਏ ਹਨ।

Another police officer arrested in case of missing ammunition from Bathinda police station
ਬਠਿੰਡਾ ਥਾਣੇ 'ਚੋਂ ਅਸਲਾ ਗਾਇਬ ਮਾਮਲੇ 'ਚ ਇਕ ਹੋਰ ਪੁਲਿਸ ਅਧਿਕਾਰੀ ਕਾਬੂ
author img

By

Published : Jan 19, 2023, 2:02 PM IST

ਬਠਿੰਡਾ ਥਾਣੇ 'ਚੋਂ ਅਸਲਾ ਗਾਇਬ ਮਾਮਲੇ 'ਚ ਇਕ ਹੋਰ ਪੁਲਿਸ ਅਧਿਕਾਰੀ ਕਾਬੂ

ਬਠਿੰਡਾ: ਪੰਜਾਬ ਪੁਲਿਸ ਦੇ ਥਾਣਿਆਂ ਵਿੱਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ ਬੀਤੇ ਦਿਨਾਂ ਵਿੱਚ ਕਾਫੀ ਸੁਰਖ਼ੀਆਂ ਵਿੱਚ ਰਿਹਾ ਜਿਸਨੂੰ ਲੈਕੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਕਾਰਵਾਈ ਤਹਿਤ ਹੀ ਹੁਣ ਪੁਲਿਸ ਵੱਲੋਂ ਲਗਾਤਾਰ ਗਿਰਫਤਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ , ਹਥਿਆਰ ਗਾਇਬ ਮਾਮਲੇ ਚ ਜਿਥੇ ਪੁਲਿਸ ਨੇ ਪਹਿਲਾਂ ਥਾਣੇ 'ਚ ਤਾਇਨਾਤ ਰਹੇ ਮੁਨਸ਼ੀ ਸੰਦੀਪ ਸਿੰਘ ਨੂੰ ਗਿਰਫਤਾਰ ਕੀਤਾ ਸੀ ਤਾਂ ਉਥੇ ਹੀ ਹੁਣ ਸਾਹਿਬ ਸਿੰਘ ਨਾਮ ਦੇ ਮੁਨਸ਼ੀ ਨੂੰ ਗਿਰਫਤਾਰ ਕੀਤਾ ਹੈ , ਮਾਮਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਜੇ.ਇਲਨਚੇਲੀਅਨ, ਆਈ.ਪੀ.ਐੱਸ. ਨੇ ਦੱਸਿਆ ਕਿ ਮਾਮਲਾ ਧਿਆਨ ਵਿਚ ਆਉਣ ਤੋਂ ਬਾਅਦ ਸੰਦੀਪ ਸਿੰਘ ਹੋਈ ਤਾਂ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋਏ ਇਹਨਾਂ ਖੁਲਾਸਿਆਂ ਤਹਿਤ ਸਾਹਿਬ ਸਿੰਘ ਦੀ ਗਿਰਫਤਾਰੀ ਹੋਈ ਹੈ। ਨਾਲ ਹੀ ਇਹ ਵੀ ਦੱਸਿਆ ਕਿ 13 ਗਾਇਬ ਅਸਲੀਆਂ ਵਿਚੋਂ 6 ਬਰਾਮਦ ਕਰ ਲਏ ਗਏ ਹਨ।

ਕੀ ਹੈ ਪੂਰਾ ਮਾਮਲਾ ?: ਦਰਅਸਲ ਪਿਛਲੇ ਸਾਲ ਦੇ ਅੱਧ ਵਿਚ ਜਦੋਂ ਥਾਣਾ ਦਿਆਲਪੁਰਾ ਦੇ ਅਸਲੇਖਾਨੇ ਦੀ ਚੈਕਿੰਗ ਹੋਈ ਸੀ ਤਾਂ ਥਾਣੇ ਦੇ ਰਿਕਾਰਡ ਵਿਚ ਦਰਜ ਅਸਲੇ ਦੀ ਗਿਣਤੀ ਤੋਂ ਘੱਟ ਅਸਲਾ ਅਸਲੇਖਾਨੇ ਵਿਚ ਮੌਜੂਦ ਸੀ। ਬਠਿੰਡਾ ਪੁਲਿਸ ਨੇ ਉਸ ਸਮੇਂ ਮੁਨਸ਼ੀ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ ਪਰ ਮੁਨਸ਼ੀ ਫਰਾਰ ਸੀ।ਦੂਜੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਪੈਂਦੇ ਥਾਣਾ ਮੁੱਦਕੀ ਦੀ ਪੁਲਿਸ ਨੇ ਸਤਨਾਮ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਜਦੋਂ ਉਨਾਂ ਕੋਲੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਤਾਂ ਉਸ ਵਿਚ ਖੁਲਾਸਾ ਹੋਇਆ ਕੇ ਇਸ ਕਥਿਤ ਤੌਰ 'ਤੇ ਮੁਨਸ਼ੀ ਸੰਦੀਪ ਸਿੰਘ ਤੋਂ ਖਰੀਦੇ ਗਏ ਸਨ।

ਮਾਲਖਾਨੇ ਵਿੱਚੋਂ ਕਈ ਹਥਿਆਰ ਅਤੇ 7 ਲੱਖ ਦੇ ਕਰੀਬ ਡਰੱਗ ਮਨੀ ਗਾਇਬ ਕਰਨ ਦੇ ਇਲਜ਼ਾਮ ਹਨ। ਇਹ ਅਸਲਾ ਆਮ ਲੋਕਾਂ ਵੱਲੋਂ ਸਾਲ 2015 ਤੋਂ 2021 ਵਿਚਾਲੇ ਜਮ੍ਹਾਂ ਕਰਵਾਇਆ ਗਿਆ ਸੀ। ਪੁਲਿਸ ਤਫਤੀਸ਼ ਦੀ ਗੱਲ ਕੀਤੀ ਜਾਵੇ ਤਾਂ ਇਸ ਦੌਰਾਨ ਪਤਾ ਲੱਗਾ ਕਿ ਅਕਤੂਬਰ 2021 ਤੋਂ ਅਪ੍ਰੈਲ 2022 ਦੇ ਸਮੇਂ ਦੌਰਾਨ ਦਿਆਲਪੁਰਾ ਦੀ ਹਿਰਾਸਤ ਵਿੱਚੋਂ 8 ਤੋਂ ਵੱਧ ਹਥਿਆਰ ਅਤੇ ਡਰੱਗ ਮਨੀ ਗਾਇਬ ਹੋਈ ਹੈ। ਉਸ ਸਮੇ ਹੈੱਡ ਕਾਂਸਟੇਬਲ ਸੰਦੀਪ ਸਿੰਘ ਬਤੌਰ ਮੁੱਖ ਮੁਨਸ਼ੀ ਤੈਨਾਤ ਸੀ।

ਇਹ ਵੀ ਪੜ੍ਹੋ : ਲਾਰੈਂਸ ਗੈਂਗ ਦੇ ਗੈਂਗਸਟਰ ਨਰੇਸ਼ ਸੇਠੀ ਦਾ ਫਰੀਦਕੋਟ ਪੁਲਿਸ ਨੂੰ ਮਿਲਿਆ ਪ੍ਰੋਡਕਸ਼ਨ ਵਰੰਟ

ਪੁਲਿਸ ਇਸ ਗੰਭੀਰ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਰੀਕੀ ਨਾਲ ਕਰਨ ਦੀ ਗੱਲ ਕਹਿ ਰਹੀ ਹੈ। ਖੈਰ ਹੁਣ ਦੇਖਣਾ ਹੋਵੇਗਾ ਕਿ ਜਿਥੇ ਇੰਨੀ ਵੱਡੀ ਕੁਤਾਹੀ ਹੋਣ ਤੋਂ ਬਾਅਦ ਹੁਣ ਪੁਲਿਸ ਸਰਗਰਮ ਹੋਈ ਹੈ ਤਾਂ ਕੀ ਆਪਣੇ ਹੀ ਮਹਿਕਮੇ ਦੇ ਲੋਕਾਂ 'ਤੇ ਸ਼ਿਕੰਜਾ ਕੱਸਣ ਵਿਚ ਕਾਮਯਾਬ ਹੁੰਦੀ ਹੈ ਜਾਂ ਨਹੀਂ , ਅਤੇ ਹੁਣ ਹੋਰ ਕਿਹੜੇ ਵੱਡੇ ਨਾਵਾਂ ਦਾ ਖੁਲਾਸਾ ਹੁੰਦਾ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.