ETV Bharat / state

Bathinda News: ਘਰ ਵਿੱਚ ਇਕੱਲੀ ਔਰਤ ਦਾ ਗਲ਼ਾ ਘੁੱਟ ਕੇ ਮਾਰਨ ਦੀ ਕੋਸ਼ਿਸ਼, ਰੌਲ਼ਾ ਸੁਣ ਕੇ ਮੌਕੇ ਉਤੇ ਪਹੁੰਚੇ ਗੁਆਂਢੀ - ਪੰਜਾਬ ਪੁਲਿਸ ਦੀ ਕਾਰਵਾਈ

ਬਠਿੰਡਾ ਦੇ ਨਵੀਂ ਬਸਤੀ ਇਲਾਕੇ ਵਿੱਚ ਇਕ ਅਣਪਛਾਤੇ ਵਿਅਕਤੀ ਨੇ ਇਕ ਘਰ ਵਿੱਚ ਇਕੱਲੀ ਔਰਤ ਦਾ ਗਲ਼ਾ ਘੁੱਟ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਔਰਤ ਨੇ ਜਦੋਂ ਰੌਲਾ ਪਾਇਆ ਤਾਂ ਗੁਆਂਢੀ ਮੌਕੇ ਉਤੇ ਪਹੁੰਚ ਗਏ ਤੇ ਉਕਤ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ।

An attempt was made to strangulate a woman alone at home in Bathinda.
ਘਰ ਵਿੱਚ ਇਕੱਲੀ ਔਰਤ ਦਾ ਗਲ਼ਾ ਘੁੱਟ ਕੇ ਮਾਰਨ ਦੀ ਕੋਸ਼ਿਸ਼
author img

By

Published : Jun 11, 2023, 6:50 PM IST

ਘਰ ਵਿੱਚ ਇਕੱਲੀ ਔਰਤ ਦਾ ਗਲ਼ਾ ਘੁੱਟ ਕੇ ਮਾਰਨ ਦੀ ਕੋਸ਼ਿਸ਼

ਬਠਿੰਡਾ : ਜ਼ਿਲ੍ਹਾ ਬਠਿੰਡਾ ਵਿੱਚ ਅਪਰਾਧੀਆਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਵੱਲੋਂ ਘਰ ਵਿੱਚ ਇਕੱਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਬਠਿੰਡਾ ਦੀ ਨਵੀਂ ਬਸਤੀ ਵਿਖੇ ਘਰ ਵਿਚ ਇਕੱਲੀ ਔਰਤ ਦਾ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਗਲਾ ਘੁੱਟ ਦਿੱਤਾ ਗਿਆ। ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਪੀੜਤਾਂ ਵੱਲੋਂ ਜ਼ੋਰ -ਜ਼ੋਰ ਦੀ ਦਰਵਾਜ਼ਾ ਖੜਕਾਇਆ ਗਿਆ, ਜਿਸ ਉਤੇ ਗੁਆਂਢੀਆਂ ਵੱਲੋਂ ਜ਼ਖਮੀ ਔਰਤ ਨੂੰ ਘਰੋਂ ਚੁੱਕ ਕੇ ਹਸਪਤਾਲ ਲਿਜਾਇਆ ਗਿਆ।

ਰੌਲਾ ਸੁਣ ਕੇ ਗੁਆਂਢੀਆਂ ਪਹੁੰਚੇ ਘਰ : ਜ਼ਖ਼ਮੀ ਔਰਤ ਨੂੰ ਹਸਪਤਾਲ ਲੈ ਕੇ ਪਹੁੰਚੇ ਅਤੁਲ ਕੁਮਾਰ ਨੇ ਦੱਸਿਆ ਕਿ ਵੀਨਾ ਨਾਮਕ ਔਰਤ ਉਨ੍ਹਾਂ ਦੀ ਗੁਆਂਢਣ ਹੈ। ਅਚਾਨਕ ਅੱਜ ਗਲੀ ਵਿਚ ਕਾਫੀ ਰੌਲਾ-ਰੱਪਾ ਪਿਆ ਤੇ ਜ਼ੋਰ ਜ਼ੋਰ ਦੀ ਹੈਲਪ ਹੈਲਪ ਦੀਆਂ ਆਵਾਜ਼ਾਂ ਆਈਆਂ, ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ ਤਾਂ ਉਕਤ ਔਰਤ ਬੇਹੋਸ਼ ਪਈ ਹੋਈ ਸੀ, ਔਰਤ ਨੂੰ ਘਰੋਂ ਬਾਹਰ ਲਿਆ ਕੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਵੱਲੋਂ ਵੀ ਜ਼ਖਮੀ ਔਰਤ ਨੂੰ ਪੁੱਛਿਆ ਗਿਆ ਕਿ ਉਸ ਨੂੰ ਕਿਸ ਨੇ ਜ਼ਖਮੀ ਕੀਤਾ ਹੈ, ਪਰ ਔਰਤ ਦੀ ਹਾਲਤ ਗੰਭੀਰ ਹੋਣ ਕਾਰਨ ਕੁਝ ਵੀ ਬੋਲ ਨਹੀਂ ਪਾਈ। ਉਸ ਵੱਲੋ ਲਿਖ ਕੇ ਦੱਸਣ ਦੀ ਕੋਸ਼ਿਸ ਕੀਤੀ ਗਈ, ਉਸ ਨੇ ਕਿਸੇ ਕੰਮ ਕਰਨ ਵਾਲੇ ਦਾ ਨਾਮ ਲਿਖਿਆ ਗਿਆ ਹੈ। ਮੌਕੇ ਤੇ ਪੁਲਿਸ ਪਹੁੰਚ ਗਈ ਹੈ ਜਿਨ੍ਹਾਂ ਵੱਲੋਂ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਏਮਜ਼ ਹਸਪਤਾਲ ਰੈਫਰ : ਉਧਰ ਐਮਰਜੈਂਸੀ ਵਿਭਾਗ ਵਿੱਚ ਤਾਇਨਾਤ ਡਾਕਟਰ ਗੁਰਜੀਵਨ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਗੰਭੀਰ ਹਾਲਤ ਵਿਚ ਇਕ ਔਰਤ ਨੂੰ ਲਿਆਂਦਾ ਗਿਆ ਹੈ, ਜਿਸ ਦੇ ਸਰੀਰ ਉਤੇ ਕਾਫੀ ਨਿਸ਼ਾਨ ਹਨ। ਔਰਤ ਬੇਹੋਸ਼ੀ ਦੀ ਹਾਲਤ ਵਿਚ ਹੈ, ਜਿਸ ਨੂੰ ਈਐਨਟੀ ਡਾਕਟਰ ਵੱਲੋ ਚੈੱਕ ਕੀਤਾ ਗਿਆ ਹੈ ਅਤੇ ਹੁਣ ਉਸ ਔਰਤ ਨੂੰ ਇਲਾਜ ਲਈ ਏਮਜ਼ ਹਸਪਤਾਲ ਰੈਫਰ ਕੀਤਾ ਜਾ ਰਿਹਾ ਹੈ

ਮੁਲਜ਼ਮ ਨੂੰ ਜਲਦ ਕੀਤਾ ਜਾਵੇਗਾ ਗ੍ਰਿਫਤਾਰ : ਉਧਰ ਘਟਨਾ ਦਾ ਪਤਾ ਚੱਲਦਿਆਂ ਹੀ ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਹਸਪਤਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਨਵੀਂ ਬਸਤੀ ਵਿਚ ਅਣਪਛਾਤੇ ਵਿਅਕਤੀ ਵੱਲੋਂ ਇਕ ਔਰਤ ਦਾ ਗਲਾ ਘੁਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ ਉਹ ਮੌਕੇ ਉਤੇ ਪਹੁੰਚੇ ਹਨ ਅਤੇ ਘਟਨਾ ਦੀ ਜਾਂਚ ਕਰ ਰਹੇ ਹਨ। ਬਿਆਨ ਦਰਜ ਕਰ ਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.