ਬਠਿੰਡਾ: ਬਠਿੰਡਾ ਦੇ ਥਾਣਾ ਦਿਆਲਪੁਰਾ ਦੀ ਪੁਲਿਸ ਵੱਲੋਂ ਇਰਾਦਾ ਕਤਲ ਦੇ ਕੇਸ ਵਿੱਚ ਫਰਦ ਬਰਾਮਦਗੀ ਕਰਵਾਇਆ ਅਸਲਾ ਨਸ਼ਾ ਤਸਕਰਾਂ ਕੋਲੋਂ ਬਰਾਮਦ ਕੀਤੇ ਜਾਣ ਦੀ ਅਹਿਮ ਜਾਣਕਾਰੀ ਹਾਸਿਲ ਕੀਤੀ ਗਈ ਹੈ।
ਸਥਾਨਕ ਸ਼ਹਿਰ ਦਾ ਰਹਿਣ ਵਾਲਾ ਪ੍ਰੀਤਮ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੋ ਕਿ ਪੱਤਰਕਾਰੀ ਦੇ ਖੇਤਰ ਵਿੱਚ ਕੰਮ ਕਰਦਾ ਹੈ, ਜਿਸ ਦੇ ਖਿਲਾਫ ਮਿਤੀ 21.03.2020 ਨੂੰ ਮੁਕੱਦਮਾ ਨੰਬਰ 35 ਅਧੀਨ ਧਾਰਾਵਾਂ 307,506 ਆਈ.ਪੀ.ਸੀ 25,54,59 ਏ ਦੇ ਤਹਿਤ ਥਾਣਾ ਦਿਆਲਪੁਰਾ ਵਿਖੇ ਦਰਜ਼ ਰਜਿਸਟਰ ਹੁੰਦਾ ਹੈ।
ਉਸ ਨੇ ਦੱਸਿਆ ਕਿ ਇਹ ਕਿਸੇ ਕੇਸ ਵਿੱਚ ਮੇਰਾ ਅਸਲਾ ਬਤੌਰ ਕੇਸ ਪ੍ਰੋਪਰਟੀ ਦੇ ਤਹਿਤ ਥਾਣੇ ਵਿਖੇ ਜਮ੍ਹਾਂ ਕੀਤੀ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਨੂੰ ਬੀਤੇ ਦਿਨੀਂ ਸੀ.ਆਈ.ਏ ਸਟਾਫ ਦੇ ਅਧਿਕਾਰੀ ਦਾ ਫੋਨ ਆਉਂਦਾ ਹੈ ਕਿ ਤੇਰਾ ਅਸਲਾ ਕਿੱਥੇ ਹੈ ਅਤੇ ਜਿਸ 'ਤੇ ਮੈਂ ਜਵਾਬ ਦਿੱਤਾ ਕਿ ਮੇਰਾ ਅਸਲਾ ਥਾਣਾ ਦਿਆਲਪੁਰਾ ਵਿਖੇ ਕਿਸੇ ਕੇਸ ਵਿੱਚ ਜਮ੍ਹਾ ਕੀਤਾ ਹੋਇਆ ਹੈ।
ਪ੍ਰੀਤਮ ਸਿੰਘ ਦੀ ਇਹ ਇਹੀ ਗੱਲ ਸੁਣ ਕੇ ਅਧਿਕਾਰੀਆਂ ਦੇ ਹੋਸ਼ ਉੱਡ ਗਏ ਕਿਉਂਕਿ ਇਸ ਬਾਰੇ ਡੀਐਸਪੀ ਵਿਸ਼ਵਜੀਤ ਸਿੰਘ ਖੰਨਾ ਨੇ ਦੱਸਿਆ ਕਿ ਥਾਣਾ ਸਿਟੀ ਰਾਮਪੁਰਾ ਵਿਖੇ 27 ਮਈ 2022 ਨੂੰ ਇੱਕ ਮੁਕੱਦਮਾ ਨੰਬਰ 71 ਬਰਖਿਲਾਫ ਰਿੱਤਿਕ ਖੰਨਾ ਤੇ ਸਾਹਿਲ ਕੁਮਾਰ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਦਰਜ਼ ਕੀਤਾ ਸੀ, ਜਿਹਨਾਂ ਵਿੱਚ ਪੁਲਿਸ ਵੱਲੋਂ ਇੱਕ ਨੌਜਵਾਨ ਰਿਤਿਕ ਖੰਨਾ ਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦਾ ਦੂਜਾ ਸਾਥੀ ਸਾਹਿਲ ਕੁਮਾਰ ਭੱਜਣ ਵਿੱਚ ਕਾਮਯਾਬ ਹੋ ਗਿਆ।
ਡੀਐਸਪੀ ਨੇ ਦੱਸਿਆ ਕਿ ਜੋ ਉਕਤ ਰਿਤਿਕ ਖੰਨਾ ਪਾਸੋਂ ਤਲਾਸੀ ਦਰਮਿਆਨ ਇੱਕ ਪਿਸਟਲ ਮਿਲਿਆ, ਜਿਹੜਾ ਕਿ ਤਫਤੀਸ਼ ਦਰਮਿਆਨ ਸਾਹਮਣੇ ਆਇਆ ਕਿ ਉਕਤ ਬਰਾਮਦ ਅਸਲੇ ਦਾ ਮਾਲਕ ਪ੍ਰੀਤਮ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਭਗਤਾ ਭਾਈ ਕਾ ਹੈ ਜਦਕਿ ਪ੍ਰੀਤਮ ਸਿੰਘ ਦਾ ਇਹ ਬਰਾਮਦ ਅਸਲਾ ਥਾਣਾ ਦਿਆਲਪੁਰਾ ਦੀ ਪੁਲਿਸ ਕੋਲ ਕੇਸ ਪ੍ਰੋਪਰਟੀ ਅਧੀਨ ਜਮ੍ਹਾ ਸੀ। ਉਸ ਨੇ ਕਿਹਾ ਕਿ ਇਹ ਰਿਤਿਕ ਪਾਸੋਂ ਜੋ ਪਿਸਟਲ ਮਿਲਿਆ ਹੈ, ਉਸ ਨੇ ਮੰਨਿਆ ਹੈ ਕਿ ਕਿਸੇ ਤਰੀਕੇ ਨਾਲ ਉਸ ਨੇ ਹਾਸਿਲ ਕੀਤਾ ਸੀ।
ਡੀਐਸਪੀ ਨੇ ਕਿਹਾ ਕਿ ਇੱਕ ਕਮੇਟੀ ਦਾ ਗਠਨ ਕਰ ਕੇ ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਆਖਿਰ ਇਹ ਪਿਸਟਲ ਇਨ੍ਹਾਂ ਕੋਲ ਕਿਸ ਤਰ੍ਹਾਂ ਪਹੁੰਚਿਆ। ਉਨ੍ਹਾਂ ਦੱਸਿਆ ਕਿ ਇਸ ਜੇਕਰ ਕਿਸੇ ਦੀ ਕੋਈ ਮਿਲੀਭੁਗਤ ਹੈ ਤਾਂ ਉਹ ਸਾਰੇ ਇਸ ਦੀ ਜਾਂਚ ਵਿੱਚ ਲਿਆਂਦੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਵੈਟਰਨਰੀ ਡਾਕਟਰ ਤੇ ਵਿਦਿਆਰਥੀਆਂ ਦਾ ਸਰਕਾਰ ਖਿਲਾਫ ਅਨੋਖਾ ਪ੍ਰਦਰਸ਼ਨ