ਬਠਿੰਡਾ: ਜ਼ਿਲ੍ਹੇ ਦੇ ਲੋਕਾਂ ਨੂੰ ਬਠਿੰਡਾ ਤੋਂ ਵਿਧਾਇਕ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਰਾਹਤ ਦੀ ਖ਼ਬਰ ਜਨਤਕ ਕੀਤੀ ਗਈ ਹੈ। ਇਸ ਸੂਚਨਾ ਵਿੱਚ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਬਠਿੰਡਾ ਦੇ ਐਸਐਸਪੀ ਅਤੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੁਣ ਬਠਿੰਡਾ ਦੀਆਂ ਜ਼ਰੂਰਤ ਦੀਆਂ ਦੁਕਾਨਾਂ 8 ਘੰਟੇ ਲਈ ਖੋਲ੍ਹੀਆਂ ਜਾਣਗੀਆਂ। ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰ 7 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਹੋਵੇਗਾ।
ਹਾਲਾਂਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਵੱਲੋਂ ਇਹ ਸੂਚਨਾ ਜਨਤਕ ਕਰਨਾ ਅਜੇ ਬਾਕੀ ਹੈ ਪਰ ਪੰਜਾਬ ਦੇ ਖਜ਼ਾਨਾ ਮੰਤਰੀ ਨੇ ਇਹ ਸੂਚਨਾ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਕੋਲ ਭਾਰਤੀ ਏਅਰਫੋਰਸ ਦਾ ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ
ਇਸ ਵਿੱਚ ਇਹ ਵੀ ਗੱਲ ਆਖੀ ਜਾ ਰਹੀ ਹੈ ਕਿ ਜਿਹੜੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ ਸਿਰਫ ਉਹੀ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਖੋਲ੍ਹਣ ਦੇ ਸਮੇਂ ਵਿੱਚ ਬਦਲਾਅ ਵੀ ਕੀਤਾ ਜਾ ਸਕਦਾ ਹੈ।
ਜ਼ਾਹਿਰ ਹੈ ਕਿ ਇਹ ਬਠਿੰਡਾ ਵਾਸੀਆਂ ਦੇ ਲਈ ਇਹ ਰਾਹਤ ਭਰੀ ਖ਼ਬਰ ਹੈ ਕਿਉਂਕਿ ਬਠਿੰਡਾ ਵਾਸੀ ਗ੍ਰੀਨ ਜ਼ੋਨ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਘਰਾਂ ਦੇ ਵਿੱਚ ਆਪਣੇ ਕੰਮਕਾਜ ਤੋਂ ਬਿਨ੍ਹਾਂ ਘਰਾਂ ਵਿੱਚ ਬੈਠਣ 'ਤੇ ਮਜਬੂਰ ਸਨ ਪਰ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਬਠਿੰਡਾ ਵਾਸੀਆਂ ਦਾ ਕਾਰੋਬਾਰ ਦਾ ਪਹੀਆ ਹੌਲੀ-ਹੌਲੀ ਪਟਰੀ 'ਤੇ ਚੜ੍ਹੇਗਾ।