ਸ੍ਰੀ ਮੁਕਤਸਰ ਸਾਹਿਬ: ਅਮਰੀਕਾ ਸਰਕਾਰ ਵੱਲੋਂ ਭਾਰਤੀ ਨੌਜਵਾਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ ਸਾਰੇ ਹੀ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਨੇ ਚਿੰਤਾ ਵਿੱਚ ਪਾ ਦਿੱਤਾ ਹੈ। ਉਨ੍ਹਾਂ ਦੇ ਬੱਚਿਆਂ ਦੇ ਸੁਪਨੇ ਸੀ ਕਿ ਉਹ ਵਿਦੇਸ਼ ਜਾ ਕੇ ਆਪਣੇ ਅਤੇ ਆਪਣੇ ਮਾਤਾ-ਪਿਤਾ ਦੇ ਸੁਪਨੇ ਪੂਰੇ ਕਰਨਗੇ ਪਰ ਹੁਣ ਅਮਰੀਕਾ ਸਰਕਾਰ ਨੇ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਹੈ। ਡਿਪੋਰਟ ਹੋਏ ਬਹੁਤ ਸਾਰੇ ਨੌਜਵਾਨ ਏਜੰਟਾਂ 'ਤੇ ਸਵਾਲ ਖੜ੍ਹੇ ਕਰ ਰਹੇ ਹਨ, ਇਸ ਸਬੰਧੀ ਸਾਡੀ ਟੀਮ ਨੇ ਆਈਲੈਟਸ ਸੈਂਟਰ ਚਲਾ ਰਹੇ ਹਰਮਨਪ੍ਰੀਤ ਨਾਲ ਗੱਲਬਾਤ ਕੀਤੀ, ਜਿਨ੍ਹਾਂ ਦੱਸਿਆ ਹੈ ਕਿ ਗਲਤੀ ਆਖਿਰ ਕਿਸਦੀ ਹੈ।
‘ਨੌਜਵਾਨ ਅਤੇ ਏਜੰਟਾਂ ਦੋਵੇਂ ਹਨ ਕਸੂਰਵਾਰ’
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਏਜੰਟ ਨੇ ਦੱਸਿਆ ਕਿ ਜੋ ਨੌਜਵਾਨ ਡੰਕੀ ਲਗਾਕੇ ਵਿਦੇਸ਼ ਜਾਂਦੇ ਹਨ ਅਤੇ ਕਿਤੇ ਨਾ ਕਿਤੇ ਉਹ ਉਸ ਲਈ ਖੁਦ ਹੀ ਜ਼ਿਮੇਵਾਰ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਉਹ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ ਜਾ ਰਹੇ ਹਨ, ਜਿਥੇ ਉਨ੍ਹਾਂ ਨਾਲ ਕੁਝ ਵੀ ਹੋ ਸਕਦਾ ਹੈ। ਵਿਦੇਸ਼ ਭੇਜਣ ਲਈ ਏਜੰਟ ਨੇ ਜੋ ਤੁਹਾਡੇ ਕਾਗਜ਼ ਤਿਆਰ ਕੀਤੇ ਹਨ, ਉਹ ਤੁਹਾਨੂੰ ਖੁਦ ਚੈੱਕ ਕਰਨੇ ਚਾਹੀਦੇ ਹਨ ਅਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਸ ਅਧਾਰ ਉੱਤੇ ਵਿਦੇਸ਼ ਜਾ ਰਹੇ ਹੋ। ਬਹੁਤ ਸਾਰੇ ਏਜੰਟ ਵੀ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਨੌਜਵਾਨਾਂ ਨੂੰ ਵੱਡੇ -ਵੱਡੇ ਸੁਫ਼ਨੇ ਦਿਖਾਏ ਜਾਂਦੇ ਹਨ। ਇਸ ਵਿੱਚ ਏਜੰਟ ਵੀ ਗਲਤ ਹੁੰਦੇ ਹਨ ਜੋ ਕੁਝ ਪੈਸੇ ਦੇ ਲਾਲਚ ਵਿੱਚ ਗੈਰ ਕਾਨੂੰਨੀ ਕੰਮ ਕਰਦੇ ਹਨ।
ਜੰਗਲਾਂ ਵਿੱਚ ਹੀ ਲੰਘਦਾ ਹੈ ਲੰਬਾ ਸਮਾਂ
ਏਜੰਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਏਜੰਟਾਂ ਨੂੰ ਵੀ ਇਨ੍ਹਾਂ ਨੂੰ ਸਹੀ ਰਾਸਤਾ ਦੱਸਣਾ ਚਾਹੀਦਾ ਹੈ ਕਿ ਕਾਨੂੰਨੀ ਢੰਗ ਨਾਲ ਕਿਵੇਂ ਜਾਇਆ ਜਾ ਸਕਦਾ ਹੈ। ਕੁਝ ਏਜੰਟ ਪੰਜਾਬ ਵਿੱਚ ਅਜਿਹੇ ਹਨ ਜੋ ਆਪਣਾ ਮੁਨਾਫਾ ਦੇਖਦੇ ਹਨ। ਬਹੁਤ ਸਾਰੇ ਏਜੰਟ ਡੰਕੀ ਰਾਹੀਂ ਨੌਜਵਾਨਾਂ ਨੂੰ ਵਿਦੇਸ਼ ਭੇਜ ਰਹੇ ਹਨ, ਜੋ ਕੀ ਗਲਤ ਹੈ ਕਿਉਂਕਿ ਡੰਕੀ ਵਾਲਾ ਰਸਤਾ ਜੰਗਲਾਂ ਵਾਲਾ ਹੈ, ਜਿਸ ਵਿੱਚ ਮੌਤ ਦਾ ਡਰ ਵੀ ਹੈ ਅਤੇ ਬਹੁਤ ਸਾਰੇ ਸਾਡੇ ਨੌਜਵਾਨ ਜੰਗਲ ਵੀ ਖਾ ਗਏ ਹਨ।