ਬਠਿੰਡਾ: ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦੱਸਿਆ ਕਿ 14 ਫਰਵਰੀ 2021 ਨੂੰ ਪਈਆਂ ਸਥਾਨਕ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਬਠਿੰਡਾ ਨਗਰ ਨਿਗਮ ਦੇ 50 ਵਾਰਡਾਂ ਸਮੇਤ ਕੁੱਲ 213 ਵਾਰਡਾਂ ਲਈ 341 ਪੋਲਿੰਗ ਸਟੇਸ਼ਨਾਂ ਉੱਤੇ ਪਈਆਂ ਵੋਟਾਂ ਦੀ ਗਿਣਤੀ 17 ਵਰਵਰੀ 2021 (ਬੁੱਧਵਾਰ) ਨੂੰ ਸਵੇਰੇ 9:00 ਵਜੇ ਵੱਖ-ਵੱਖ ਸਥਾਨਾਂ ਉੱਤੇ ਬਣਾਏ ਗਏ 16 ਗਿਣਤੀ ਸੈਂਟਰਾਂ ਵਿੱਚ ਕੀਤੀ ਜਾਵੇਗੀ।
ਗਿਣਤੀ ਲਈ ਵੱਖ-ਵੱਖ ਸੈਟਰਾਂ ਵਿੱਚ ਕਰੀਬ 93 ਟੇਬਲ ਸਥਾਪਿਤ ਕੀਤੇ ਗਏ ਹਨ। ਗਿਣਤੀ ਦੇ ਕਾਰਜਾਂ ਨੂੰ ਸਫਲਤਾਪੂਰਵਕ ਨੇਪਰੇ ਚੜਾਉਣ ਲਈ 500 ਦੇ ਕਰੀਬ ਚੋਣ ਅਮਲੇ ਵੱਲੋਂ ਆਪਣੀ ਡਿਊਟੀ ਨਿਭਾਈ ਜਾਵੇਗੀ। ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਬਠਿੰਡਾ ਨਗਰ ਨਿਗਮ ਸਮੇਤ 6 ਨਗਰ ਕੌਂਸਲਾਂ (ਮੌੜ, ਰਾਮਾਂ ਮੰਡੀ, ਭੁੱਚੋ ਮੰਡੀ, ਗੋਨਿਆਣਾ, ਸੰਗਤ ਅਤੇ ਕੋਟਫੱਤਾ) ਅਤੇ 7 ਨਗਰ ਪੰਚਾਇਤਾਂ (ਕੋਠਾਗੁਰੂ, ਭਗਤਾ ਭਾਈਕਾ, ਮਲੂਕਾ, ਭਾਈਰੂਪਾ, ਮਹਿਰਾਜ, ਨਥਾਣਾ ਅਤੇ ਕੋਟਸ਼ਮੀਰ) ਲਈ ਪਈਆਂ ਵੋਟਾਂ ਦੀ ਗਿਣਤੀ ਲਈ ਬਣਾਏ ਗਏ।
ਵੱਖ-ਵੱਖ ਗਿਣਤੀ ਸੈਟਰਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਕਾਰਪੋਰੇਸ਼ਨ ਦੇ 1 ਤੋਂ 17 ਵਾਰਡਾਂ ਦੇ 66 ਬੂਥਾਂ ਦੀ ਗਿਣਤੀ ਸਥਾਨਕ ਸਰਕਾਰੀ ਪੋਲੀਟੈਕਨਿਕ ਕਾਲਜ ਜਿਮਨੇਸੀਅਮ ਹਾਲ, 18 ਤੋਂ 35 ਵਾਰਡਾਂ ਦੇ 71 ਬੂਥਾਂ ਦੀ ਆਈ.ਐਚ.ਐਮ ਦੇ ਰੂਮ ਨੰ-205 ਅਤੇ ਇਸੇ ਤਰਾਂ 36 ਤੋਂ 50 ਵਾਰਡਾਂ ਦੇ 56 ਬੂਥਾਂ ਦੀ ਆਈ.ਐਚ.ਐਮ ਦੇ ਰੂਮ ਨੰ-107 ਵਿਖੇ ਕਰਵਾਈ ਜਾਵੇਗੀ।
ਇਸੇ ਤਰ੍ਹਾਂ ਕੋਠਾ ਗੁਰੂ ਦੇ 11 ਵਾਰਡਾਂ ਦੇ 7 ਬੂਥਾਂ, ਭਗਤਾ ਭਾਈਕਾ ਦੇ 13 ਵਾਰਡਾਂ ਦੇ 12 ਬੂਥਾਂ ਤੇ ਮਲੂਕਾ ਦੇ 11 ਵਾਰਡਾਂ ਦੇ 4 ਬੂਥਾਂ ਦੀ ਗਿਣਤੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈਕਾ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਮਹਿਰਾਜ ਦੇ 13 ਵਾਰਡਾਂ ਦੇ 8 ਬੂਥਾਂ ਲਈ ਤੇ ਭਾਈਰੂਪਾ ਦੇ 13 ਵਾਰਡਾਂ ਦੇ 9 ਬੂਥਾਂ ਲਈ ਗਿਣਤੀ ਪੰਜਾਬ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਟੀ.ਪੀ.ਡੀ ਮਾਲਵਾ ਕਾਲਜ ਫੂਲ ਵਿਖੇ ਕੀਤੀ ਜਾਵੇਗੀ।
ਇਸੇ ਤਰ੍ਹਾਂ ਮੌੜ ਦੇ 17 ਵਾਰਡਾਂ ਦੇ 25 ਬੂਥਾਂ ਦਾ ਕਾਊਂਟਿੰਗ ਸਥਾਨ ਯੂਨੀਵਰਸਿਟੀ ਕੈਂਪਸ ਮੌੜ ਮੰਡੀ ਤੇ ਰਾਮਾਂ ਦੇ 15 ਵਾਰਡਾਂ ਦੇ 16 ਬੂਥਾਂ ਦੀ ਗਿਣਤੀ ਦਸ਼ਮੇਸ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਅਤੇ ਸਥਾਨਕ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਭੁੱਚੋ ਮੰਡੀ ਦੇ 13 ਵਾਰਡਾਂ ਦੇ 12 ਬੂਥਾਂ ਤੇ ਨਥਾਣਾ ਦੇ 11 ਵਾਰਡਾਂ ਦੇ 9 ਬੂਥਾਂ ਦੀ ਗਿਣਤੀ ਹੋਵੇਗੀ।
ਇਸੇ ਤਰਾਂ ਪੈਸਕੌ ਇੰਸਟੀਚਿਊਟ ਬਠਿੰਡਾ ਦੀ ਗਰਾਊਂਡ ਫਲੋਰ ਵਿਖੇ ਗੋਨਿਆਣਾ ਦੇ 13 ਵਾਰਡਾਂ ਦੇ 14 ਬੂਥਾਂ 'ਤੇ ਕੋਟਫੱਤਾ ਦੇ 11 ਵਾਰਡਾਂ ਦੇ 11 ਬੂਥਾਂ ਅਤੇ ਸੰਗਤ ਦੇ 9 ਵਾਰਡਾਂ ਦੇ 9 ਬੂਥਾਂ ਅਤੇ ਕੋਟਸ਼ਮੀਰ ਦੇ 13 ਵਾਰਡਾਂ ਦੇ 12 ਬੂਥਾਂ ਦੀ ਗਿਣਤੀ ਕਰਵਾਈ ਜਾਵੇਗੀ।