ਬਠਿੰਡਾ: ਸਿਹਤ ਵਿਭਾਗ ਬਠਿੰਡਾ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਉੱਤੇ ਸਟਰਿੰਗ ਓਪਰੇਸ਼ਨ ਕਰ ਬੀਤੀ ਰਾਤ ਬਠਿੰਡਾ ਦੇ ਮਾਡਲ ਟਾਊਨ ਵਿੱਚ ਬੀਏਐਮਐਸ ਡਾਕਟਰ ਦੇ ਘਰ ਛਾਪਾਮਾਰੀ ਕਰਕੇ ਵੱਡੀ ਪੱਧਰ 'ਤੇ ਗਰਭਪਾਤ ਕਰਨ ਵਾਲਾ ਸਮਾਨ ਪ੍ਰਾਪਤ ਕੀਤਾ ਹੈ। ਬਠਿੰਡਾ ਦੇ ਹਜ਼ੀਰਤਨ ਚੌਕ ਸਥਿਤ ਬਾਂਸਲ ਨਰਸਿੰਗ ਹੋਮ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਗਰਭਪਾਤ ਕਰਵਾਉਣ ਵਾਲੀ ਬੀਐੱਮਐੱਸ ਡਾਕਟਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਪੀ.ਐਨ.ਡੀ.ਟੀ ਸੈੱਲ ਦੀ ਟੀਮ ਨੇ ਦੇਰ ਸ਼ਾਮ ਮਾਡਲ ਟਾਊਨ ਸਥਿਤ ਡਾਕਟਰ ਵੰਦਨਾ ਵੱਲੋਂ 4500 ਰੁਪਏ ਬਦਲੇ ਇੱਕ ਮਹਿਲਾ ਦਾ ਗਰਭਪਾਤ ਕਰਨ ਦਾ ਸਟਰਿੰਗ ਓਪਰੇਸ਼ਨ ਕੀਤਾ ਗਿਆ ਸੀ। ਡਾਕਟਰ ਵੱਲੋਂ ਗਰਭਪਾਤ ਕਰਵਾਉਣ ਆਈ ਲੜਕੀ ਨੂੰ ਆਪਣੇ ਮਾਡਲ ਟਾਊਨ ਸਥਿਤ ਘਰ ਵਿੱਚ ਬੁਲਾਇਆ ਗਿਆ ਸੀ ਜਿੱਥੇ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰ ਗਰਭਪਾਤ ਲਈ ਵਰਤਿਆ ਜਾਣ ਵਾਲਾ ਸਾਮਾਨ ਵੀ ਜ਼ਬਤ ਕੀਤਾ।
ਗਰਭਪਾਤ ਕਰਨ ਲਈ 4500 ਦੀ ਮੰਗ: ਸਿਹਤ ਵਿਭਾਗ ਵੱਲੋਂ ਦੇਰ ਰਾਤ ਤੱਕ ਕੀਤੀ ਗਈ ਇਸ ਛਾਪੇਮਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਜੀ ਰਤਨ ਚੌਂਕ ਨੇੜੇ ਬਾਂਸਲ ਕਲੀਨਿਕ ਵਿੱਚ ਇੱਕ ਮਹਿਲਾ ਬੀਐਮਐਸ ਡਾਕਟਰ ਹੈ ਅਤੇ ਇੱਥੇ ਉਹ ਦੂਰ-ਦੁਰਾਡੇ ਅਤੇ ਪਛੜੇ ਇਲਾਕਿਆਂ ਤੋਂ ਆਉਂਦੀਆਂ ਔਰਤਾਂ ਅਤੇ ਅਣਵਿਆਹੀਆਂ ਲੜਕੀਆਂ ਤੋਂ ਮੋਟੀ ਰਕਮ ਵਸੂਲ ਕੇ ਗਰਭਪਾਤ ਕਰਦੀ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਨੇ ਮਾਮਲੇ ਦੀ ਜਾਂਚ ਲਈ ਟੀਮ ਬਣਾਈ। ਬਣਾਈ ਗਈ ਟੀਮ ਨੇ ਟ੍ਰੈਪ ਲਗਾ ਕੇ ਗਰਭਵਤੀ ਔਰਤ ਨੂੰ ਗਰਭਪਾਤ ਕਰਵਾਉਣ ਲਈ ਡਾਕਟਰ ਭੇਜ ਦਿੱਤਾ ਅਤੇ ਪੂਰੇ ਮਾਮਲੇ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਡਾਕਟਰ ਵੰਦਨਾ ਵੱਲੋਂ ਭੇਜੀ ਗਈ ਔਰਤ ਦਾ ਗਰਭਪਾਤ ਕਰਨ ਲਈ 4500 ਦੀ ਮੰਗ ਕੀਤੀ ।
ਗਰਭਪਾਤ ਕਰਨ ਵਾਲਾ ਸਮਾਨ ਬਰਾਮਦ: ਮਹਿਲਾ ਡਾਕਟਰ ਵੰਦਨਾ ਬਾਂਸਲ ਨੇ ਵੀਰਵਾਰ ਦੁਪਹਿਰ ਔਰਤ ਨੂੰ ਨਿਰੀਖਣ ਲਈ ਬੁਲਾਇਆ ਅਤੇ ਔਰਤ ਡਾਕਟਰ ਦੇ ਦੱਸੇ ਅਨੁਸਾਰ ਕਲੀਨਿਕ ਪਹੁੰਚੀ, ਜਿੱਥੋਂ ਉਸ ਨੂੰ ਮਹਿਲਾ ਡਾਕਟਰ ਵੰਦਨਾ ਬਾਂਸਲ ਵੱਲੋਂ ਮਾਡਲ ਟਾਊਨ ਵਿਚਲੇ ਮਕਾਨ ਵਿੱਚ ਲੈ ਗਿਆ। ਗਰਭਪਾਤ ਕਰਾਉਣ ਆਈ ਮਹਿਲਾ ਅਤੇ ਡਾਕਟਰ ਜਦੋਂ ਮਾਡਲ ਟਾਊਨ ਵਿਚਲੇ ਘਰ ਪੁੱਜੇ ਤਾਂ ਸਿਹਤ ਵਿਭਾਗ ਅਤੇ ਪੀਐਨਡੀਟੀ ਸੈੱਲ ਦੀ ਪੁਲਿਸ ਟੀਮ ਨੇ ਮੌਕੇ ’ਤੇ ਛਾਪਾ ਮਾਰ ਕੇ ਮਹਿਲਾ ਡਾਕਟਰ ਨੂੰ 4500 ਰੁਪਏ ਦੀ ਨਕਦੀ ਸਮੇਤ ਵੱਡੀ ਪੱਧਰ ਉੱਤੇ ਗਰਭਪਾਤ ਕਰਨ ਵਾਲਾ ਸਮਾਨ ਬਰਾਮਦ ਕੀਤਾ। ਸਿਹਤ ਵਿਭਾਗ ਦੀ ਟੀਮ ਵੱਲੋਂ ਡਾਕਟਰ ਦੇ ਘਰ ਵਿੱਚ ਬਣਾਇਆ ਗਿਆ ਆਰ ਜੀ ਅਪਰੇਸ਼ਨ ਥੀਏਟਰ ਅਤੇ ਹੋਰ ਸਾਜ਼ੋ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।
ਅਗਲੀ ਕਾਰਵਾਈ ਨੂੰ ਅੰਜਾਮ ਦਿੰਦੀ ਹੈ: ਇਸ ਮਾਮਲੇ ਵਿੱਚ ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੌਕੇ ’ਤੇ ਗਰਭਪਾਤ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਅਤੇ ਦਵਾਈਆਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਅਦਾਲਤ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਗਠਿਤ ਪੈਨਲ ਦੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਔਰਤ ਗਰਭਪਾਤ ਨਹੀਂ ਕਰਵਾ ਸਕਦੀ। ਇਹ ਕਾਨੂੰਨੀ ਜੁਰਮ ਹੈ। ਇਸ ਵਿੱਚ ਸਿਵਲ ਸਰਜਨ ਦੀ ਅਗਵਾਈ ਅਤੇ ਅਥਾਰਟੀ ਹੇਠ ਗਠਿਤ ਡਾਕਟਰਾਂ ਦੀ ਟੀਮ ਔਰਤ ਦੀਆਂ ਸਰੀਰਕ ਸਮੱਸਿਆਵਾਂ ਅਤੇ ਕਿਸੇ ਵੀ ਵਿਸ਼ੇਸ਼ ਮਾਮਲੇ ਵਿੱਚ ਪ੍ਰਵਾਨਗੀ ਦਿੰਦੀ ਹੈ ਅਤੇ ਉਸ ਤੋਂ ਬਾਅਦ ਹੀ ਯੋਗ ਡਾਕਟਰਾਂ ਦੀ ਟੀਮ ਅਗਲੀ ਕਾਰਵਾਈ ਨੂੰ ਅੰਜਾਮ ਦਿੰਦੀ ਹੈ। ਡਾਕਟਰਾਂ ਵੱਲੋਂ ਚਲਾਏ ਜਾ ਰਹੇ ਇਸ ਗਰਭਪਾਤ ਸੈਂਟਰ ਸਬੰਧੀ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਪੁਲਿਸ ਵਿਭਾਗ ਕੋਲ ਮਾਮਲਾ ਦਰਜ ਕਰਵਾਇਆ ਗਿਆ।
- ਕੇਦਾਰਘਾਟੀ 'ਚ ਜ਼ਮੀਨ ਖਿਸਕਣ ਨਾਲ ਦੁਕਾਨਾਂ ਦਾ ਹੋਇਆ ਭਾਰੀ ਨੁਕਸਾਨ, 13 ਲੋਕ ਲਾਪਤਾ, ਕੇਦਾਰਨਾਥ ਯਾਤਰਾ ਰੁਕੀ
- WhatSApp 'ਚ ਆਇਆ ਐਨੀਮੇਟਡ ਅਵਤਾਰ ਫੀਚਰ, ਹੁਣ ਚੈਟ ਕਰਨਾ ਹੋਰ ਵੀ ਹੋਵੇਗਾ ਮਜ਼ੇਦਾਰ
- Koi Mil Gaya Re-Released: 20 ਸਾਲ ਬਾਅਦ ਦੁਬਾਰਾ ਰਿਲੀਜ਼ ਹੋਈ ਫਿਲਮ 'ਕੋਈ ਮਿਲ ਗਿਆ', ਰਿਤਿਕ ਰੋਸ਼ਨ ਨੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
ਉੱਧਰ ਪੁਲਿਸ ਵਿਭਾਗ ਵੱਲੋਂ ਸਿਹਤ ਵਿਭਾਗ ਦੀ ਸ਼ਿਕਾਇਤ ਅਤੇ ਡਾਕਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦਿੰਦੇ ਥਾਣਾ ਸਿਵਲ ਲਾਈਨ ਦੇ ਏ ਐਸ ਆਈ ਧਰਮ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਾਡਲ ਟਾਊਨ ਸਥਿਤ ਘਰ ਵਿੱਚ ਛਾਪੇਮਾਰੀ ਕੀਤੀ ਗਈ ਸੀ ਅਤੇ ਇਸ ਛਾਪੇਮਾਰੀ ਸਬੰਧੀ ਬਕਾਇਦਾ ਇੱਕ ਸ਼ਿਕਾਇਤ ਉਨ੍ਹਾਂ ਪਾਸ ਸਿਹਤ ਵਿਭਾਗ ਨੇ ਕਰਵਾਈ ਹੈ ਜਿਸ ਉੱਤੇ ਕਾਰਵਾਈ ਕਰਦੇ ਹੋਏ ਡਾਕਟਰ ਵੰਦਨਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।