ETV Bharat / state

ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾ ਰਹੀ ਜਵਾਨੀ ਪੈ ਰਹੀ ਸ਼ਮਸ਼ਾਨ ਦੇ ਰਾਹ, ਜਾਣੋ ਡਾਕਟਰਾਂ ਦਾ ਕੀ ਹੈ ਕਹਿਣਾ... - heart attack news

ਆਏ ਦਿਨ ਵਿਦੇਸ਼ ਜਾਣ ਵਾਲੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਦੀਆਂ ਖ਼ਬਰਾਂ ਅੰਦਰੋਂ ਸਭ ਨੂੰ ਝੰਜੋੜ ਰਹੀਆਂ ਹਨ। ਜਦੋਂ ਇਸ ਦਾ ਕਾਰਨ ਦਿਲ ਦਾ ਇਲਾਜ ਕਰਨ ਵਾਲੇ ਮਾਹਿਰ ਡਾਕਟਰ ਸੋਨੂੰ ਜੋ ਕਿ ਦਿੱਲੀ ਹਾਰਟ ਇੰਸਟੀਚਿਊਟ 'ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਚੰਗੇ ਭਵਿੱਖ ਦੀ ਤਲਾਸ਼ ਵਿੱਚ ਗਏ ਨੌਜਵਾਨਾਂ ਦੀ ਵੱਡੇ ਪੱਧਰ 'ਤੇ ਹਾਰਟ ਅਟੈਕ ਨਾਲ ਹੋ ਰਹੀਆਂ ਮੌਤਾਂ ਦੇ ਕਈ ਕਾਰਣ ਨੇ ਜਿੰਨ੍ਹਾਂ ਨੂੰ ਨੌਜਵਾਨ ਗੰਭੀਰਤਾ ਨਾਲ ਨਹੀਂ ਲੈ ਰਹੇ। ਪੜ੍ਹੋ ਪੂਰੀ ਖਬਰ...

ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾ ਰਹੀ ਜਵਾਨੀ ਪੈ ਰਹੀ ਸ਼ਮਸ਼ਾਨ ਦੇ ਰਾਹ, ਜਾਣੋ ਡਾਕਟਰਾਂ ਦਾ ਕੀ ਹੈ ਕਹਿਣਾ...

author img

By

Published : Aug 14, 2023, 7:45 PM IST

Updated : Aug 14, 2023, 8:00 PM IST

ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾ ਰਹੀ ਜਵਾਨੀ ਪੈ ਰਹੀ ਸ਼ਮਸ਼ਾਨ ਦੇ ਰਾਹ

ਬਠਿੰਡਾ: ਚੰਗੇ ਭਵਿੱਖ ਦੀ ਤਲਾਸ਼ 'ਚ ਪੰਜਾਬ ਤੋਂ ਨੌਜਵਾਨ ਵਿਦੇਸ਼ਾਂ 'ਚ ਜਾ ਰਹੇ ਹਨ, ਭਾਵੇਂ ਇਹ ਨੌਜਵਾਨ ਵਧੀਆ ਜ਼ਿੰਦਗੀ ਦੀ ਤਲਾਸ਼ 'ਚ ਵਿਦੇਸ਼ ਜ਼ਰੂਰ ਜਾਂਦੇ ਹਨ ਪਰ ਆਏ ਦਿਨ ਵਿਦੇਸ਼ ਜਾਣ ਵਾਲੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਦੀਆਂ ਖ਼ਬਰਾਂ ਅੰਦਰੋਂ ਸਭ ਨੂੰ ਝੰਜੋੜ ਰਹੀਆਂ ਹਨ। ਤਾਜ਼ਾ ਮਾਮਲਿਆਂ ਦੀ ਗੱਲ ਕਰੀ ਜਾਵੇ ਤਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਬਰਕਸ਼ੀ ਵਾਲਾ ਦਾ ਰਹਿਣ ਵਾਲਾ ਗੁਰਜੋਤ ਸਿੰਘ ਜਿਸਦੀ ਉਮਰ ਮਹਿਜ 19 ਸਾਲ ਸੀ ਅਤੇ 11 ਜਨਵਰੀ ਨੂੰ ਚੰਗੇ ਭਵਿੱਖ ਦੀ ਤਲਾਸ਼ ਵਿੱਚ ਕਨੇਡਾ ਦੇ ਸਰੀ ਗਿਆ ਸੀ। ਇਸ ਨੌਜਵਾਨ ਦੀ ਮਹਿਜ਼ 26 ਦਿਨਾਂ ਬਾਅਦ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ।

ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਦੀ ਪਿੰਡ ਹਮੀਦੀ ਦੀ ਰਹਿਣ ਵਾਲੀ 22 ਸਾਲਾਂ ਮਨਪ੍ਰੀਤ ਕੌਰ 22 ਜੁਲਾਈ ਨੂੰ ਕਨੈਡਾ ਦੇ ਟੋਰਾਂਟੋ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਗਈ ਸੀ ਪਰ 1ਸਾਲ ਅੰਦਰ ਹੀ ਹਾਰਟ ਅਟੈਕ ਕਾਰਨ ਮੌਤ ਦਾ ਸ਼ਿਕਾਰ ਹੋ ਗਈ।

ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਢੋਟੀਆਂ ਦਾ 23 ਸਾਲਾਂ ਨਵਜੋਤ ਸਿੰਘ ਛੇ ਮਹੀਨੇ ਪਹਿਲਾਂ ਆਪਣੀ ਪਤਨੀ ਨਾਲ ਕੈਨੇਡਾ ਦੇ ਬਰੈਂਪਟਨ ਗਿਆ ਸੀ, ਜਦ ਕਿ ਅੱਠ ਮਹਿਨੇ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਨਵਜੌਤ ਦੀ ਮੌਤ ਵੀ ਦਿੱਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਜਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਵਾਲੀ ਦੇ ਰਹਿਣ ਵਾਲੇ ਸਰਦੂਲ ਸਿੰਘ ਦੇਵੀ ਦੀ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ। ਸਰਦੂਲ ਸਿੰਘ ਛੇ ਮਹੀਨੇ ਪਹਿਲਾਂ ਹੀ ਵਰਕ ਪਰਮਿਟ 'ਤੇ ਕੈਨੇਡਾ ਦੇ ਸਰੀ ਗਿਆ ਸੀ।

ਕਾਨੂੰਨ ਦੀ ਪੜਾਈ ਕਰਨ ਉਪਰੰਤ ਜਲਾਲਾਬਾਦ ਦੇ ਰਹਿਣ ਵਾਲਾ ਸੰਜੇ ਤਿੰਨ ਸਾਲ ਪਹਿਲਾ ਕੈਨੇਡਾ ਦੇ ਬਰੈਂਪਟਨ ਗਿਆ ਸੀ। ਰਾਤ ਨੂੰ ਆਪਣੇ ਕੰਮ ਤੋਂ ਪਰਤਿਆ ਅਤੇ ਸੁੱਤਾ ਹੀ ਰਹਿ ਗਿਆ । ਡਾਕਟਰਾਂ ਨੇ ਪੋਸਟਮਾਰਟ ਕਰਨ ਉਪਰੰਤ ਖੁਲਾਸਾ ਕੀਤਾ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਦਾ ਰੁੱਖ ਕਰ ਰਹੀ ਨੌਜਵਾਨੀ ਦੀ ਹਾਰਟ ਅਟੈਕ ਨਾਲ ਇੰਨੇ ਵੱਡੇ ਪੱਧਰ 'ਤੇ ਮੌਤ ਕਿਉਂ ਹੋ ਰਹੀ ਹੈ।

ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾ ਰਹੀ ਜਵਾਨੀ ਪੈ ਰਹੀ ਸ਼ਮਸ਼ਾਨ ਦੇ ਰਾਹ, ਜਾਣੋ ਡਾਕਟਰਾਂ ਦਾ ਕੀ ਹੈ ਕਹਿਣਾ...
ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ ਜਾ ਰਹੀ ਜਵਾਨੀ ਪੈ ਰਹੀ ਸ਼ਮਸ਼ਾਨ ਦੇ ਰਾਹ, ਜਾਣੋ ਡਾਕਟਰਾਂ ਦਾ ਕੀ ਹੈ ਕਹਿਣਾ...

ਕੀ ਕਹਿੰਦੇ ਨੇ ਡਾਕਟਰ: ਜਦੋਂ ਇਸ ਦਾ ਕਾਰਨ ਦਿਲ ਦਾ ਇਲਾਜ ਕਰਨ ਵਾਲੇ ਮਾਹਿਰ ਡਾਕਟਰ ਸੋਨੂੰ ਜੋ ਕਿ ਦਿੱਲੀ ਹਾਰਟ ਇੰਸਟੀਚਿਊਟ 'ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਚੰਗੇ ਭਵਿੱਖ ਦੀ ਤਲਾਸ਼ ਵਿੱਚ ਗਏ ਨੋਜਵਾਨਾਂ ਦੀ ਵੱਡੀ ਪੱਧਰ 'ਤੇ ਹਾਰਟ ਅਟੈਕ ਨਾਲ ਹੋ ਰਹੀ ਮੌਤ ਦੇ ਕਈ ਕਾਰਣ ਨੇ ਜਿੰਨ੍ਹਾਂ ਨੂੰ ਨੌਜਵਾਨ ਗੰਭੀਰਤਾ ਨਾਲ ਨਹੀਂ ਲੈ ਰਹੇ। ਉਨ੍ਹਾਂ ਨੇ ਸਾਫ਼ ਸਾਫ਼ ਆਖਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਵਿਦੇਸ਼ਾਂ ਦਾ ਵਾਤਾਵਰਨ ਅਤੇ ਭਾਰਤ ਦੇ ਵਾਤਾਵਰਨ ਵਿੱਚ ਬਹੁਤ ਅੰਤਰ ਹੈ। ਪੰਜਾਬ ਦੇ ਨੌਜਵਾਨਾਂ ਨੂੰ ਉੱਥੋਂ ਦੇ ਵਾਤਾਵਰਣ ਵਿੱਚ ਢਾਲਣ 'ਚ ਸਮਾਂ ਲੱਗਣਾ ਹੈ।ਦੂਸਰਾ ਵੱਡਾ ਕਾਰਨ ਇੱਥੋਂ ਲੱਖਾਂ ਰੁਪਏ ਲਗਾ ਕੇ ਵਿਦੇਸ਼ ਗਏ ਨੌਜਵਾਨਾਂ ਵੱਲੋਂ ਆਪਣੀ ਸਿਹਤ ਦਾ ਖ਼ਿਆਲ ਨਾ ਰੱਖਣਾ ਹੈ। ਨੌਜਵਾਨਾਂ ਵੱਲੋਂ 20-20 ਘੰਟੇ ਲਗਾਤਾਰ ਕੰਮ ਕੀਤਾ ਜਾਂਦਾ ਹੈ, ਜਿਸ ਕਾਰਨ ਉਹਨਾਂ ਦੀ ਸਿਹਤ ਵਿੱਚ ਬਦਲਾਵ ਹੁੰਦਾ ਅਤੇ ਇੱਕ ਸਮਾਂ ਅਜਿਹਾ ਆਉਂਦਾ ਜਦੋਂ ਸ਼ਰੀਰ ਦੇ ਨਾਲ ਨਾਲ ਦਿਮਾਗ ਵੀ ਬਿਲਕੁੱਲ ਥੱਕ ਜਾਂਦਾ ਹੈ। ਅਜਿਹੇ ਹਾਲਾਤਾਂ 'ਚ ਨੌਜਵਨਾਂ ਨੂੰ ਆਪਣਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਸ਼ਰੀਰ ਨਾਲ ਧੱਕਾ ਨਹੀਂ ਕਰਨਾ ਚਾਹੀਦਾ। ਸ਼ਰੀਰ ਦੇ ਨਾਲ ਨਾਲ ਦਿਮਾਗ ਨੂੰ ਵੀ ਆਰਾਮ ਦੀ ਜ਼ਰੂਰਤ ਹੁੰਦੀ ਹੈ । ਇਸ ਲਈ ਛੇ ਤੋਂ ਅੱਠ ਘੰਟੇ ਦੀ ਨੀਂਦ ਲੈਣਾ ਬੇਹੱਦ ਜ਼ਰੂਰੀ ਹੈ।

ਨੌਜਵਾਨ ਕਿਵੇਂ ਰੱਖਣ ਧਿਆਨ: ਡਾਕਟਰ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਹਾਰਟ ਐਕਟ ਤੋਂ ਬਚਾਇਆ ਜਾ ਸਕਦਾ ਹੈ ਪਰ ਇਸ ਲਈ ਉਨਹਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਆਖਿਆ ਕਿ ਨੌਜਵਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਟੈਸ਼ਨ ਨਹੀਂ ਲੈਣੀ ਚਾਹੀਦੀ। ਜੇਕਰ ਉਨਹਾਂ ਨੂੰ ਕੋਈ ਵੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਕਿਸੇ ਨਾ ਕਿਸੇ ਨਾਲ ਗੱਲ ਨੂੰ ਜ਼ਰੂਰ ਸਾਂਝਾ ਕਰਨਾ ਚਾਹੀਦਾ ਹੈ।ਇਸ ਦੇ ਨਾਲ ਹੀ ਨੌਜਵਾਨਾਂ ਨੂੰ ਆਪਣੇ ਖਾਣ ਪੀਣ ਦਾ ਖਿਆਲ ਰੱਖਣਾ ਚਾਹੀਦਾ ਹੈ। ਸਮੇਂ ਦੀ ਬੱਚਤ ਦੇ ਚੱਕਰ ਵਿੱਚ ਨੌਜਵਾਨ ਫਾਸਟ ਫੂਡ ਦੀ ਵੱਧ ਵਰਤੋਂ ਕਰਦੇ ਹਨ, ਜਿਸ ਕਾਰਨ ਉਹਨਾਂ ਦੀ ਪਾਚਨ ਸ਼ਕਤੀ ਖ਼ਰਾਬ ਹੁੰਦੀ ਹੈ ਅਤੇ ਸਰੀਰ ਨੂੰ ਲੋੜੀਂਦੇ ਤੱਤ ਨਹੀਂ ਮਿਲਦੇ ਅਤੇ ਬਿਮਾਰੀਆਂ ਖਿਲਾਫ ਲੜਨ ਦੀ ਸ਼ਕਤੀ ਸਰੀਰ ਵਿੱਚ ਘੱਟ ਹੋ ਜਾਂਦੀ ਹੈ।ਇੱਕ ਹੋਰ ਵੱਡਾ ਕਾਰਨ ਸਾਹਮਣੇ ਆ ਰਿਹਾ ਹੈ ਕਿ ਨੌਜਵਾਨ ਜ਼ਿਆਦਾਤਰ ਵਿਦੇਸ਼ ਵਿੱਚ ਜਾ ਕੇ ਇਕੱਲੇ ਰਹਿ ਰਹੇ ਹਨ। ਇਕੱਲੇਪਨ ਨਾਲ ਕਈ ਵਾਰ ਦਿਮਾਗ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਤੇ ਮਾਨਸਿਕ ਰੋਗੀ ਬਣਾ ਦਿੰਦੀਆਂ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਲੱਖਾਂ ਰੁਪਏ ਲਗਾ ਕੇ ਵਿਦੇਸ਼ ਗਏੇ ਨੌਜਵਾਨਾਂ ਨੂੰ ਆਪਣੇ ਪਿਛੋਕੜ ਦਾ ਫਿਕਰ ਵੀ ਸਤਾ ਰਿਹਾ ਹੁੰਦਾ ਹੈ। ਉੱਥੇ ਹੀ ਚੰਗੇ ਰੋਜ਼ਗਾਰ ਦੀ ਤਲਾਸ਼ ਹੁੰਦੀ ਹੈ ਤਾਂ ਜੋ ਉਹ ਆਪਣਾ ਕਰਜਾ ਉਤਾਰ ਸਕਣ। ਇਸੇ ਕਾਰਨ ਨੌਜਵਾਨਾਂ ਵੱਲੋਂ ਕਈ ਕਈ ਘੰਟੇ ਲਗਾਤਾਰ ਕੰਮ ਕੀਤਾ ਜਾਂਦਾ ਹੈ ਅਤੇ ਆਪਣੀ ਸਿਹਤ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ । ਸਿਹਤ ਦਾ ਖਿਆਲ ਨਾ ਰੱਖਣ ਅਤੇ ਦਿਮਾਗੀ ਬੋਜ ਵੱਧਣ ਕਾਰਨ ਹਾਰਟ ਅਟੈਕ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਡਾਕਟਰ ਸੋਨੂੰ ਨੇ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ 6 ਤੋਂ 8 ਘੰਟੇ ਗੂੜ੍ਹੀ ਨੀਂਦ ਲੈਣ, ਇਸ ਦੇ ਨਾਲ ਹੀ ਫਾਸਟ ਫੂਡ ਦੀ ਵਰਤੋਂ ਨਾ ਕਰਨ। ਸਭ ਤੋਂ ਜਿਆਦਾ ਯੋਗਾ ਅਤੇ ਮੈਂਡੀਟੇਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਉਹ ਦਿਮਾਗੀ ਤੌਰ 'ਤੇ ਮਜ਼ਬੂਤ ਹੋ ਸਕਣ।

Last Updated : Aug 14, 2023, 8:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.