ਬਠਿੰਡਾ: ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਜੇਲ੍ਹ ਅਧਿਕਾਰੀਆਂ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਚੈਕਿੰਗ ਦੇ ਦੌਰਾਨ ਸੱਤ ਮੋਬਾਈਲ ਬਰਾਮਦ ਕੀਤੇ ਹਨ, ਜਿਸ ਨੂੰ ਲੈ ਕੇ ਪੰਜ ਦੋਸ਼ੀਆਂ ਦੇ ਖ਼ਿਲਾਫ਼ ਧਾਰਾ 188 ਦੇ ਅਧੀਨ ਬਠਿੰਡਾ ਦੇ ਕੈਂਟ ਥਾਣਾ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਬਠਿੰਡਾ ਦੇ ਕੈਂਟ ਥਾਣਾ ਦੇ ਇੰਚਾਰਜ ਨਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਜੇਲ੍ਹ ਅਧਿਕਾਰੀ ਅਤੇ ਸੀਆਰਪੀਐਫ ਦੇ ਜਵਾਨਾਂ ਨੇ ਜੇਲ੍ਹ ਦੇ ਬੈਰਕ ਨੰਬਰ 5 ਬਲਾਕ 2 ਦੇ ਵਿੱਚ ਚੈਕਿੰਗ ਕੀਤੀ ਸੀ, ਜਿਸ ਦੌਰਾਨ ਵੱਖ-ਵੱਖ ਜੁਰਮਾਂ ਦੇ ਅਧੀਨ ਸਜ਼ਾ ਕੱਟ ਰਹੇ ਕੈਦੀਆਂ ਕੋਲੋਂ ਵੱਖ-ਵੱਖ ਮਾਰਕਾ ਦੇ ਸੱਤ ਮੋਬਾਈਲ ਬਰਾਮਦ ਹੋਏ ਹਨ।
ਜਿਸ ਨੂੰ ਲੈ ਕੇ ਹਵਾਲਾਤੀ ਰਵਿੰਦਰ ਉਰਫ ਰਿਸ਼ੀ, ਹਰਵਿੰਦਰ ਸਿੰਘ ,ਹਵਾਲਾਤੀ ਜਸਪ੍ਰੀਤ ਸਿੰਘ ,ਹਵਾਲਾਤੀ ਕੁਲਵੰਤ ਸਿੰਘ ਅਤੇ ਕੈਦੀ ਕੁਲਜੀਤ ਸਿੰਘ ਦੇ ਖ਼ਿਲਾਫ਼ ਆਈਪੀਸੀ 188 ਜੇਲ੍ਹ ਮੈਨੂਅਲ ਐਕਟ 52 ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਕਿ ਆਖ਼ਰ ਜੇਲ੍ਹ ਵਿੱਚ ਮੋਬਾਈਲ ਕਿਸ ਤਰੀਕੇ ਨਾਲ ਪਹੁੰਚੇ।
ਇਹ ਵੀ ਪੜੋ:ਆਲ ਪਾਰਟੀ ਮੀਟਿੰਗ: ਸਿਮਰਜੀਤ ਬੈਂਸ ਨੂੰ ਪੰਜਾਬ ਭਵਨ 'ਚ ਨਹੀਂ ਹੋਣ ਦਿੱਤਾ ਦਾਖਲ
ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਜੇਲ੍ਹ ਵਿੱਚੋਂ ਮੋਬਾਈਲ ਬਰਾਮਦ ਹੋਏ ਹਨ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ, ਜਿਸ ਤੋਂ ਬਾਅਦ ਬਠਿੰਡਾ ਤੋਂ ਇਲਾਵਾ ਚਾਰ ਕੇਂਦਰੀ ਜੇਲ੍ਹਾਂ ਵਿੱਚ ਸੀਆਰਪੀਐੱਫ ਦੇ ਜਵਾਨਾਂ ਦੀ ਇਹ ਤੈਨਾਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਵੀ ਜੇਲ੍ਹਾਂ ਦੇ ਵਿੱਚ ਮੋਬਾਈਲ ਫੋਨਾਂ ਦਾ ਪਹੁੰਚਣਾ ਜੇਲ੍ਹ ਦੀ ਸੁਰੱਖਿਆ ਦੇ ਉੱਤੇ ਸਵਾਲ ਖੜ੍ਹੇ ਕਰ ਰਿਹਾ ਹੈ ਕੀ ਆਖ਼ਰ ਜੇਲ੍ਹਾਂ ਦੇ ਵਿੱਚ ਮੋਬਾਇਲ ਕਿਸ ਤਰੀਕੇ ਨਾਲ ਪਹੁੰਚ ਰਹੇ ਹਨ।