ਬਰਨਾਲਾ: ਸੂਬਾ ਸਰਕਾਰ ਇੱਕ ਪਾਸੇ ਸਿਹਤ ਸਹੂਲਤਾਂ 'ਚ ਵਾਧਾ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਦੂਜੇ ਪਾਸੇ ਸਿਹਤ ਸਹੂਲਤਾਂ ਤੋਂ ਸੱਖਣੇ ਲੋਕਾਂ ਦੀ ਸਾਰ ਨਹੀਂ ਲਈ ਜਾ ਰਹੀ। ਇਸ ਦੀ ਮਿਸਾਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਘਾਂ ਵਿੱਚ ਵੇਖਣ ਨੂੰ ਮਿਲੀ। ਜਿੱਥੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਸਰਕਾਰ ਵੱਲੋਂ 21 ਸਾਲ ਪਹਿਲਾਂ ਬਣਾਈ ਗਈ ਸੀ। ਇਸ ਨੂੰ ਇਹ ਸੋਚ ਕੇ ਬਣਿਆ ਗਿਆ ਸੀ ਕਿ ਲੋਕਾਂ ਨੂੰ ਮੁਢੱਲੀ ਸਹਾਇਤਾ ਪਿੰਡ ਵਿੱਚ ਹੀ ਮਿਿਲਆ ਕਰੇਗੀ ਤਾਂ ਜੋ ਲੋਕਾਂ ਨੂੰ ਛੋਟੇ ਇਲਾਜ਼ ਲਈ ਵੀ ਦੂਰ ਨਾ ਜਾਣਾ ਪਵੇ। ਇਸ ਡਿਸਪੈਂਸਰੀ ਦੀ ਹਾਲਤ ਦੇ ਕੇ ਇਸ 'ਤੇ ਹੀ ਤਰਸ ਆ ਰਿਹਾ ਹੈ ਕਿ ਲੋਕਾਂ ਦੇ ਇਲਾਜ ਤੋਂ ਪਹਿਲਾਂ ਇਸ ਦੇ ਇਲਾਜ ਅਤੇ ਦੇਖਭਾਲ ਦੀ ਜ਼ਰੂਰਤ ਹੈ। ਕਿਉਂਕਿ ਜੇਕਰ ਇਹ ਆਪ ਠੀਕ ਹੋਵੇਗੀ ਤਾਂ ਹੀ ਪਿੰਡ ਦੇ ਲੋਕਾਂ ਦਾ ਇਲਾਜ ਕਰੇਗੀ। ਹੈਰਾਨੀ ਦੀ ਗੱਲ ਹੈ ਕਿ ਤਕਰੀਨ 21 ਸਾਲਾਂ ਤੋਂ ਬੰਦ ਪਈ ਇਸ ਡਿਸਪੈਂਸਰੀ ਵੱਲੋਂ ਕਿਸੇ ਵੀ ਸਰਕਾਰ ਨੇ ਧਿਆਨ ਨਹੀਂ ਦਿੱਤਾ। ਜੇਕਰ ਆਮ ਆਦਮੀ ਪਾਰਟੀ ਦੀ ਗੱਲ ਤਾਂ ਉਨ੍ਹਾਂ ਦਾ ਵੀ ਇਸ ਡਿਸਪੈਂਸਰੀ ਵੱਲੋਂ ਧਿਆਨ ਨਹੀਂ ਗਿਆ। ਡਿਸਪੈਂਸਰੀ ਦੀ ਇਮਾਰਤ ਬੰਦ ਰਹਿਣ ਕਰਕੇ ਖਸਤਾ ਹੁੰਦੀ ਜਾ ਰਹੀ ਹੈ।
ਕਦੋਂ ਬਣੀ ਸੀ ਡਿਸਪੈਂਸਰੀ: ਪਿੰਡ ਦੀ ਇਹ ਡਿਸਪੈਂਸਰੀ 2000 'ਚ ਅਕਾਲੀ ਸਰਕਾਰ ਦੌਰਾਨ ਸ਼ੁਰੂ ਕੀਤੀ ਗਈ। ਜਿਸਦਾ ਉਦਘਾਟਨ ਉਸ ਵੇਲੇ ਦੇ ਹਲਕਾ ਭਦੌੜ ਤੋਂ ਵਿਧਾਇਕ ਬਲਵੀਰ ਸਿੰਘ ਘੁੰਨਸ ਨੇ ਕੀਤਾ ਸੀ। ਡਿਸਪੈਂਸਰੀ ਬਨਾਉਣ ਲਈ ਪਿੰਡ ਦੇ ਇੱਕ ਵਿਅਕਤੀ ਬਲਜੀਤ ਸਿੰਘ ਨੇ ਇੱਕ ਕਿੱਲਾ ਜ਼ਮੀਨ ਤੋਂ ਇਲਾਵਾ ਸਮਰਸੀਬਲ ਮੋਟਰ, ਫ਼ਰਿੱਜ਼, ਫਰਨੀਚਰ ਆਦਿ ਵੀ ਦਾਨ ਦਿੱਤਾ। ਇਮਾਰਤ ਬਨਾਉਣ ਲਈ 18 ਲੱਖ ਰੁਪਏ ਸਰਕਾਰੀ ਗ੍ਰਾਂਟ ਖਰਚ ਆਈ ਸੀ। ਜਿਸ ਵਿੱਚ ਤਿੰਨ ਕਮਰੇ, ਬਾਥਰੂਪ, ਰਸੋਈ ਬਣਾਏ ਗਏ। ਸੰਨ 2022 ਵਿੱਚ ਕਰੀਬ ਡੇਢ ਸਾਲ ਬਾਅਦ ਸੱਤਾ ਬਦਲਣ ’ਤੇ ਕਾਂਗਰਸ ਸਰਕਾਰ ਦੌਰਾਨ ਇਸ ਡਿਸਪੈਂਸਰੀ ਨੂੰ ਬੰਦ ਕਰ ਦਿੱਤਾ। ਜਿਸ ਨੂੰ ਹੁਣ ਤੱਕ ਮੁੜ ਚਾਲੂ ਨਹੀਂ ਕੀਤਾ ਗਿਆ। ਕੁੱਝ ਸਮਾਂ ਇਸ ਡਿਪਸੈਂਸਰੀ ਦੀ ਇਮਾਰਤ ਵਿੱਚ ਇੱਕ ਨਿੱਜੀ ਸਕੂਲ ਵੀ ਚੱਲਦਾ ਰਿਹਾ। ਪਿੰਡ ਚੂੰਘਾਂ ਵਿੱਚ ਸਿਹਤ ਸਹੂਲਤ ਵਜੋਂ ਸਿਰਫ਼ ਇੱਕ ਸਬ ਸੈਂਟਰ ਹੈ, ਜੋ ਕੇਵਲ ਗਰਭਵਤੀ ਔਰਤਾਂ ਤੇ ਨਵ ਜਨਮੇਂ ਬੱਚਿਆਂ ਦਾ ਟੀਕਾਕਰਨ ਤੱਕ ਸੀਮਤ ਹੈ।
ਤਤਕਾਲੀ ਸਰਪੰਚ ਅਤੇ ਮੌਜੂਦਾ ਐਸਜੀਪੀਸੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਇਸ ਡਿਸਪੈਂਸਰੀ ਵਿੱਚ ਰੋਜ਼ਾਨਾ ਸੈਂਕੜੇ ਦੀ ਓਪੀਡੀ ਸੀ। ਲੋਕਾਂ ਦੀ ਇਹ ਸਹੂਲਤ ਨੂੰ ਮੁੜ ਚਾਲੂ ਕਰਨ ਦੀ ਮੰਗ ਤਾਂ ਕਈ ਵਾਰ ਉੱਠੀ ਪਰ ਕਿਸੇ ਨੇ ਨਹੀਂ ਸੁਣੀ। ਉਹਨਾਂ ਕਿਹਾ ਕਿ ਸਰਕਾਰ ਇਸ ਚੰਗੀ ਇਮਾਰਤ ਵਾਲੀ ਡਿਸਪੈਂਸਰੀ ਨੂੰ ਮੁਹੱਲਾ ਕਲੀਨਕ ਦੇ ਤੌਰ ’ਤੇ ਵਰਤ ਸਕਦੀ ਹੈ। ਇਸ ਨਾਲ ਆਲੇ ਦੁਆਲੇ ਦੇ ਵੀ ਪੰਜ ਪਿੰਡਾਂ ਨੂੰ ਫ਼ਾਇਦਾ ਹੋਵੇਗਾ।ਸਿਵਲ ਸਰਜਨ ਬਰਨਾਲਾ ਡਾ.ਜਸਵੀਰ ਸਿੰਘ ਔਲਖ ਨੇ ਕਿਹਾ ਕਿ ਇਸ ਡਿਸਪੈਂਸਰੀ ਦਾ ਰਿਕਾਰਡ ਚੈੱਕ ਕੀਤਾ ਜਾਵੇਗਾ ਅਤੇ ਇਸਦੇ ਸ਼ੁਰੂ ਹੋਣ ਸਬੰਧੀ ਜੋ ਵੀ ਸੰਭਾਵਨਾ ਬਣਦੀ ਹੋਈ ਉਸ ਅਨੁਸਾਰ ਵਿਭਾਗੀ ਉਪਰਾਲਾ ਕੀਤਾ ਜਾਵੇਗਾ। ਹੁਣ ਵੇਖਣਾ ਹੋਵੇਗਾ ਕਿ ਇਸ ਬੰਸ ਪਈ ਡਿਸਪੈਂਸਰੀ ਦੇ ਤਾਲੇ ਕਦੋਂ ਖੁੱਲ੍ਹਣਗੇ।
ਇਹ ਵੀ ਪੜ੍ਹੋ: Punjab budget 2023: ਮਹਿੰਗਾਈ ਘਟੇ, ਬੁਢਾਪਾ ਪੈਂਸ਼ਨ ਵਧੇ, ਪੜ੍ਹੋ ਅੰਮ੍ਰਿਤਸਰ ਦੇ ਲੋਕਾਂ ਨੂੰ ਸਰਕਾਰ ਦੇ ਪਹਿਲੇ ਬਜਟ ਤੋਂ ਕੀ ਉਮੀਦਾਂ...