ETV Bharat / state

ਹੰਡਿਆਇਆ ਦੇ ਸੂਏ 'ਚ ਪਏ ਪਾੜ ਕਾਰਨ ਘਰਾਂ 'ਚ ਵੜਿਆ ਪਾਣੀ, ਲੋਕਾਂ ਨੇ ਨਹਿਰੀ ਪ੍ਰਸ਼ਾਸਨ 'ਤੇ ਲਗਾਏ ਇਲਜ਼ਾਮ

ਬਰਨਾਲਾ ਜਿਲ੍ਹੇ ਦੇ ਕਸਬਾ ਹੰਡਿਆਇਆ ਵਿੱਚ ਰਜਵਾਹਾ (ਸੂਆ) ਦਾ ਟੁੱਟਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਨਹਿਰੀ ਵਿਭਾਗ ਦੇ ਮੁਲਾਜ਼ਮਾਂ ਨੇ ਇਸ ਲਈ ਲੋਕਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਲੋਕ ਸੂਏ ਵਿੱਚ ਗੰਦਾ ਪਾਣੀ ਪਾ ਰਹੇ ਹਨ। ਉਥੇ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਸੂਆ ਪਹਿਲਾਂ ਤੋਂ ਹੀ ਇਸ ਤਰ੍ਹਾ ਟੁੱਟਦਾ ਆ ਰਿਹਾ ਹੈ।

ਹੰਡਿਆਇਆ ਦੇ  ਸੂਏ 'ਚ ਪਏ ਪਾੜ ਕਾਰਨ ਘਰਾਂ 'ਚ ਵੜਿਆ ਪਾਣੀ

author img

By

Published : Dec 16, 2022, 6:00 PM IST

Handiya of Barnala today news

ਬਰਨਾਲਾ: ਬਰਨਾਲਾ ਜਿਲ੍ਹੇ ਦੇ ਕਸਬਾ ਹੰਡਿਆਇਆ (Handiaya) ਵਿੱਚ ਸੂਆ ਦਾ ਟੁੱਟਣ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ। ਰਜਵਾਹਾ (ਸੂਆ) ਵਿੱਚ ਫਸੇ ਮਰੇ ਪਸ਼ੂਆਂ ਕਾਰਨ ਸੂਆ ਓਵਰਫਲੋ ਹੋ ਗਿਆ। ਜਿਸ ਕਾਰਨ ਇਹ ਸੂਆ ਟੁੱਟ ਗਿਆ।

ਨਹਿਰੀ ਵਿਭਾਗ ਨੇ ਲੋਕਾਂ ਦੀ ਦੱਸੀ ਗਲਤੀ: ਨਹਿਰੀ ਵਿਭਾਗ ਦੇ ਮੁਲਾਜ਼ਮਾਂ ਨੇ ਇਸ ਲਈ ਲੋਕਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਲੋਕ ਸੂਏ ਵਿੱਚ ਗੰਦਾ ਪਾਣੀ ਪਾ ਰਹੇ ਹਨ। ਉਥੇ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਸੂਆ ਪਹਿਲਾਂ ਤੋਂ ਹੀ ਇਸ ਤਰ੍ਹਾ ਟੁੱਟਦਾ ਆ ਰਿਹਾ ਹੈ।

ਸੂਏ ਵਿੱਚ ਫਸੇ ਮਰੇ ਹੋਏ ਪਸ਼ੂ: ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਵਾਸੀ ਚਰਨ ਸਿੰਘ, ਗੋਪਾਲ ਸਿੰਘ ਅਤੇ ਮੇਹਰ ਚੰਦ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਸੂਏ ਵਿੱਚ ਅਵਾਰਾ ਮਰੇ ਹੋਏ ਪਸ਼ੂ ਫਸਣ ਕਾਰਨ ਸੂਆ ਓਵਰਫਲੋ ਹੋ ਗਿਆ। ਸੂਆ ਟੁੱਟਣ ਕਾਰਨ ਪਾਣੀ ਉਹਨਾਂ ਦੇ ਘਰਾਂ ਅੰਦਰ ਦਾਖਲ ਹੋ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰਾਂ ਵਿੱਚ ਕਈ ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਦੇ ਕੁਝ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਹਨ, ਪਰ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਸੂਏ 'ਚ ਫਸੇ ਮਰੇ ਪਸ਼ੂ ਨੂੰ ਕੱਢਣ 'ਚ ਨਾਕਾਮ ਰਹੇ ਹਨ।

ਨਹਿਰੀ ਵਿਭਾਗ ਨੇ ਕਿਹਾ: ਉਨ੍ਹਾਂ ਦੱਸਿਆ ਕਿ ਇਹ ਸੂਆ ਪਹਿਲਾਂ ਵੀ ਇੱਕ ਵਾਰ ਟੁੱਟਿਆ ਸੀ ਅਤੇ ਇਸ ਕਾਰਨ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਸੀ। ਉਨ੍ਹਾਂ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਨੇ ਲੋਕਾਂ ਨੂੰ ਕਿਹਾ ਹੈ ਜੇਕਰ ਸੂਏ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਦਾ ਹੈ ਤਾਂ ਉਸ ਨੂੰ ਵੜਨ ਦਿੱਤਾ ਜਾਵੇ। ਸੂਏ ਦੇ ਫ਼ਲੋ ਨੂੰ ਬੰਦ ਨਾ ਕੀਤਾ ਜਾਵੇ। ਜਿਸ ਕਾਰਨ ਲੋਕਾਂ ਨੇ ਕਿਹਾ ਕਿ ਲੋਕਾਂ ਦੇ ਘਰ ਅਤੇ ਜਿੰਦਗੀਆਂ ਜਿਆਦਾ ਜਰੂਰੀ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਉਸ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ। ਉਹ ਆਪਣੇ ਪੱਧਰ 'ਤੇ ਸੂਏ ਦਾ ਪਾਣੀ ਘਰਾਂ ਵਿੱਚ ਦਾਖ਼ਲ ਹੋਣ ਤੋਂ ਬੰਦ ਕਰਨ ਦੀਆਂ ਕੋਸ਼ਿਸਾਂ ਕਰ ਰਹੇ ਹਨ।

ਸੂਏ ਵਿੱਚੋ ਸਮਾਨ ਕੱਢਣ ਦੀ ਕੋਸ਼ਿਸ: ਇਸ ਮਾਮਲੇ ਸਬੰਧੀ ਨਹਿਰੀ ਵਿਭਾਗ ਦੇ ਮੁਲਾਜ਼ਮ ਗੁਰਮੇਲ ਸਿੰਘ ਨੇ ਦੱਸਿਆ ਕਿ ਸੂਏ ਦੇ ਪਾੜ ਟੁੱਟਣ ਦਾ ਪਤਾ ਲੱਗਦਿਆਂ ਹੀ ਉਹ ਆਪਣੇ ਮੁਲਾਜ਼ਮਾਂ ਨਾਲ ਮੌਕੇ ’ਤੇ ਪਹੁੰਚ ਗਏ ਹਨ। ਸੂਏ ਵਿੱਚ ਫਸੇ ਮਰੇ ਪਸ਼ੂਆਂ ਅਤੇ ਹੋਰ ਸਾਮਾਨ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਏ ਨੇੜੇ ਬਣੀ ਬਾਜ਼ੀਗਰ ਬਸਤੀ ਦੇ ਲੋਕ ਵੀ ਸੂਏ ਵਿਚ ਗੰਦਾ ਪਾਣੀ ਸੁੱਟ ਰਹੇ ਹਨ। ਜਿਸ ਕਾਰਨ ਸੂਆ ਓਵਰਫਲੋ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਲੋਕਾਂ ਨੂੰ ਗੰਦਾ ਪਾਣੀ ਸੂਏ ਵਿੱਚ ਨਾ ਪਾਉਣ ਬਾਰੇ ਕਹਿ ਚੁੱਕੇ ਹਨ। ਪਰ ਲੋਕਾਂ ਵੱਲੋਂ ਲਗਾਤਾਪ ਗੰਦਾ ਪਾਣੀ ਸੂਏ ਵਿੱਚ ਸੁੱਟਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਏ ਦਾ ਪਾੜ ਬੰਦ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਇਸ ਪੂਰੇ ਮਾਮਲੇ 'ਤੇ ਬਰਨਾਲਾ ਦੇ ਐਸ.ਡੀ.ਐਮ ਗੋਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹੁਣੇ ਹੀ ਸੂਆ ਟੁੱਟਣ ਦਾ ਪਤਾ ਲੱਗਾ ਹੈ ਅਤੇ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਐਸ.ਡੀ.ਓ ਨੂੰ ਮੌਕੇ 'ਤੇ ਜਾ ਕੇ ਮਰੇ ਹੋਏ ਪਸ਼ੂਆਂ ਅਤੇ ਹੋਰ ਪਸ਼ੂਆਂ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਕਿ ਰਜਵਾਹੇ 'ਚ ਫਸੀਆਂ ਚੀਜ਼ਾਂ ਨੂੰ ਜਲਦ ਹੀ ਕੱਢਿਆ ਜਾਵੇ।

ਇਹ ਵੀ ਪੜ੍ਹੋ:- ਇਕ ਅਜਿਹਾ ਸਰਕਾਰੀ ਸਕੂਲ, ਜਿੱਥੇ ਦਿੱਤੀ ਜਾ ਰਹੀ ਅੰਗਰੇਜ਼ੀ ਭਾਸ਼ਾ ਬੋਲਣ ਦੀ ਸਿਖਲਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.