ਬਰਨਾਲਾ: ਜ਼ਿਲ੍ਹੇ ਦੇ ਹਲਕਾ ਭਦੌੜ ਦੇ ਪਿੰਡ ਉੱਗੋਕੇ ਵਿਖੇ ਵੋਟਾਂ ਤੋਂ ਕੁਝ ਘੰਟੇ ਪਹਿਲਾਂ ਅੱਧੀ ਰਾਤ ਨੂੰ ਮਾਹੌਲ ਉਸ ਵੇਲੇ ਤਣਾਅ ਪੂਰਨ ਬਣ ਗਿਆ ਜਦੋਂ ਪਿੰਡ ਵਿੱਚ ਘੁੰਮ ਰਹੇ ਬਾਹਰੀ ਕਾਂਗਰਸੀ ਆਗੂਆਂ ਨੂੰ ਲੋਕਾਂ ਨੇ ਘੇਰ ਲਿਆ। ਪਿੰਡ ਵਾਸੀਆਂ ਤੇ ਵਿਰੋਧੀਆਂ ਨੇ ਕਿਹਾ ਕਿ ਇਹ ਰਾਤ ਨੂੰ ਲੋਕਾਂ ਨੂੰ ਸ਼ਰਾਬ ਵੰਡ ਰਹੇ ਹਨ।
ਇਹ ਵੀ ਪੜੋ: ‘ਆਪ’ ਤੇ ਹੋਰ ਨੂੰ ਨਹੀਂ ਮਿਲੇ ਗਰੀਬ ਉਮੀਦਵਾਰ, ਮਾਨ ਨੇ ਫੜੀ ਬਾਂਹ
ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਖਿਲਾਫ ਚੋਣ ਲੜ ਰਹੇ ਆਪ ਉਮੀਦਵਾਰ ਲਾਭ ਸਿੰਘ ਦਾ ਪਿੰਡ ਹੈ ਉਗੋਕੇ ਜਿੱਥੇ ਉਹ ਘਟਨਾ ਵਾਪਰੀ ਹੈ, ਵੀਡੀਓ ਵਿੱਚ ਫੜ੍ਹੇ ਗਏ ਲੋਕ ਸਫਾਈ ਦੇ ਰਹੀ ਹੈ ਕਿ ਉਹ ਇੱਕ ਝੋਲਾ ਲੈਣ ਆਏ ਹਨ। ਜਦਕਿ ਦੂਜੇ ਲੋਕ ਕਹਿ ਰਹੇ ਹਨ ਕਿ ਇਹ ਗਲਤ ਕੰਮ ਕਰ ਰਹੇ ਹਨ।
ਇਹ ਵੀ ਪੜੋ: ਪੰਜਾਬ ਦੀਆਂ 117 ਸੀਟਾਂ ਦੀ ਭੂਗੋਲਿਕ ਸਥਿਤੀ, ਜੋ ਬਦਲ ਦਿੰਦੇ ਹਨ ਚੋਣ ਨਤੀਜਿਆਂ ਦੇ ਸਮੀਕਰਨ
ਅੱਜ ਹੋਵੇਗੀ ਵੋਟਿੰਗ
ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਅੱਜ ਵੋਟਿੰਗ ਹੋਣ ਜਾ ਰਹੀ ਹੈ ਜੋ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਦੇ ਲਈ ਚੋਣ ਕਮਿਸ਼ਨ ਵੱਲੋਂ ਪੁਖਤ ਪ੍ਰਬੰਧ ਕੀਤੇ ਜਾ ਚੁੱਕੇ ਹਨ, ਨਾਲ ਹੀ ਸੂਬੇ ਭਰ ’ਚ ਪੁਲਿਸ ਪ੍ਰਸ਼ਾਸਨ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ।
20 ਫਰਵਰੀ ਯਾਨੀ ਅੱਜ ਵੋਟਿੰਗ, 10 ਮਾਰਚ ਨੂੰ ਨਤੀਜੇ
20 ਫਰਵਰੀ ਦਿਨ ਐਤਵਾਰ ਯਾਨੀ ਅੱਜ ਹੋਣ ਵਾਲੀ ਵੋਟਿੰਗ ’ਚ ਮੁਲਾਜ਼ਮ ਵੀ ਵੋਟ ਪਾ ਸਕਣਗੇ। ਇਸ ਦੇ ਲਈ ਚੀਫ ਸਕੱਤਰ ਵੱਲੋਂ ਪੈਡ ਛੁੱਟੀ ਦਿੱਤੀ ਜਾਵੇਗੀ। ਸੂਬੇ ਵਿੱਚ ਇਸ ਵਰ੍ਹੇ 2022 ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕੁਲ ਦੋ ਕਰੋੜ 14 ਲੱਖ 99 ਹਜਾਰ 804 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰਨ ਸਕਣਗੇ 117 ਸੀਟਾਂ ’ਤੇ ਇੱਕੋ ਗੇੜ ਵਿੱਚ ਚੋਣ ਹੋਵੇਗੀ। ਚੋਣ ਨਤੀਜੇ 10 ਮਾਰਚ ਨੂੰ ਆਉਣਗੇ। 2 ਕਰੋੜ 15 ਲੱਖ ਵੋਟਰਾਂ ਵਿੱਚ ਪੰਜਾਬ ਵਿੱਚ 727 ਟਰਾਂਸਜੈਂਡਰ ਵੋਟਰ ਵੀ ਹਨ।
ਇਹ ਵੀ ਪੜੋ: ਇਨ੍ਹਾਂ ਵਿਧਾਨ ਸਭਾ ਸੀਟਾਂ 'ਤੇ ਮਹਿਲਾ ਉਮੀਦਵਾਰਾਂ ਦਾ ਦਬਦਬਾ, ਵੇਖੋ ਇਹ ਰਿਪੋਰਟ