ETV Bharat / state

ਬਰਨਾਲਾ ’ਚ ਕੋਰੋਨਾ ਯੋਧਿਆਂ ਨੇ ਲਗਵਾਈ ਵੈਕਸੀਨ

ਹੁਣ ਤੱਕ ਆਨਲਾਈਨ ਪੋਰਟਲ ’ਤੇ ਜ਼ਿਲ੍ਹੇ ਦੇ 5207 ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ 511 ਨੂੰ ਵੈਕਸੀਨ ਲੱਗ ਚੁੱਕੀ ਹੈ।

ਤਸਵੀਰ
ਤਸਵੀਰ
author img

By

Published : Feb 4, 2021, 6:39 PM IST

ਬਰਨਾਲਾ: ਕੋਰੋਨਾ ਮਹਾਮਾਰੀ ਨੂੰ ਜੜੋਂ ਮੁਕਾਉਣ ਲਈ ਵੈਕਸੀਨ ਲਵਾਉਣੀ ਬੇਹੱਦ ਜ਼ਰੂਰੀ ਹੈ ਤਾਂ ਜੋ ਅਸੀਂ ਖੁਦ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖ ਸਕੀਏ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਖੁਦ ਕੋਰੋਨਾ ਦਾ ਟੀਕਾ ਲਗਵਾਉਣ ਮਗਰੋਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਫੂਲਕਾ ਅਤੇ ਜ਼ਿਲਾ ਪੁਲੀਸ ਮੁਖੀ ਸੰਦੀਪ ਗੋਇਲ ਵੱਲੋਂ ਕੋਰੋਨਾ ਵੈਕਸੀਨ ਲਗਵਾ ਕੇ ਜ਼ਿਲੇ ਵਿਚ ਕੋਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ ਗਈ।

ਆਨਲਾਈਨ ਪੋਰਟਲ ’ਤੇ ਜ਼ਿਲੇ ਦੇ 5207 ਲਾਭਪਾਤਰੀਆਂ ਦੀ ਹੋਈ ਰਜਿਸਟ੍ਰੇਸ਼ਨ

ਡਿਪਟੀ ਕਮਿਸ਼ਨਰ ਫੂਲਕਾ ਨੇ ਦੱਸਿਆ ਕਿ ਉਨਾਂ ਨੇ ਪਹਿਲਾਂ ਖੁਦ ਵੈਕਸੀਨ ਲਗਵਾਈ ਹੈ ਤਾਂ ਜੋ ਉਹ ਵੀ ਸੁਰੱਖਿਅਤ ਰਹਿਣ ਅਤੇ ਬਾਕੀ ਅਮਲੇ ਨੂੰ ਵੀ ਹੱਲਾਸ਼ੇਰੀ ਮਿਲ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹੁਣ ਤੱਕ ਆਨਲਾਈਨ ਪੋਰਟਲ ’ਤੇ ਜ਼ਿਲ੍ਹੇ ਦੇ 5207 ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ 511 ਨੂੰ ਵੈਕਸੀਨ ਲੱਗ ਚੁੱਕੀ ਹੈ।

ਜਲਦ ਹੀ ਪੁਲਿਸ ਦੇ ਹੋਰ ਅਮਲੇ ਨੂੰ ਲਗਾਈ ਜਾਵੇਗੀ ਵੈਕਸੀਨ

ਦੱਸ ਦਈਏ ਕਿ ਇਸ ਤੋਂ ਬਾਅਦ ਹੁਣ ਬਰਨਾਲਾ ਪੁਲਿਸ ਦੇ ਹੋਰ ਅਮਲੇ ਨੂੰ ਵੈਕਸੀਨ ਲਗਵਾਈ ਜਾਵੇਗੀ। ਐਸਪੀ ਹਰਵੰਤ ਕੌਰ ਤੇ ਸਿਵਲ ਹਸਪਤਾਲ ਬਰਨਾਲਾ ਦੇ ਡਾ. ਮਨਪ੍ਰੀਤ ਸਿੱਧੂ ਵੀ ਕੋਰੋਨਾ ਵਿਰੁੱਧ ਟੀਕਾ ਲਗਵਾਇਆ ਜਿਸ ਦੀ ਦੂਜੀ ਡੋਜ਼ 28 ਦਿਨ ਬਾਅਦ ਲੱਗੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.