ਬਰਨਾਲਾ: ਜ਼ਿਲ੍ਹੇ ਦੇ ਕਸਬਾ ਭਦੌੜ ਦੇ ਮੱਝੂਕੇ ਰੋਡ ’ਤੇ ਬੀਤੀ ਰਾਤ ਇਕ ਬੇਕਾਬੂ ਸਵਿਫਟ ਡਿਜ਼ਾਇਰ ਕਾਰ ਬਿਜਲੀ ਦੇ ਖੰਬਿਆਂ ਨਾਲ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਦੇ ਦੌਰਾਨ ਕਾਰਨ ਨੇ ਖੰਭਿਆਂ ਨੂੰ ਜੜ੍ਹੋਂ ਉਖਾੜ ਦਿੱਤਾ। ਦੱਸ ਦਈਏ ਕਿ ਇਨ੍ਹਾਂ ਖੰਬਿਆਂ ਵਿੱਚ ਬਿਜਲੀ ਦੀ ਲਾਈਨ ਗਿਆਰਾਂ ਹਜ਼ਾਰ ਵੋਲਟੇਜ ਸੀ ਜਿਸ ਕਾਰਨ ਕਸਬਾ ਭਦੌੜ ਦੀ ਬਿਜਲੀ ਗੁੱਲ ਹੋ ਗਈ ਜੋ ਲਗਪਗ ਪੰਦਰਾਂ ਘੰਟਿਆਂ ਤੱਕ ਬੰਦ ਰਹੀ।

ਦੱਸ ਦਈਏ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਗਣੀਮਤ ਇਹ ਰਹੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਜਦਕਿ ਕਾਰ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।


ਮਿਲੀ ਜਾਣਕਾਰੀ ਮੁਤਾਬਿਕ ਐਤਵਾਰ ਦੀ ਅੱਧੀ ਰਾਤ ਨੂੰ ਲਗਭਗ ਇੱਕ ਵਜੇ ਦੇ ਕਰੀਬ ਬੱਬੂ ਸਿੰਘ ਆਪਣੇ ਇੱਕ ਦੋਸਤ ਨਾਲ ਆਪਣੀ ਸਵਿਫਟ ਡਿਜ਼ਾਇਰ ਕਾਰ ਚ ਆਪਣੇ ਘਰ ਨੂੰ ਆ ਰਿਹਾ ਸੀ ਅਤੇ ਕਾਰ ਸ਼ਨੀ ਦੇਵ ਦੇ ਮੰਦਰ ਕੋਲ ਕਾਰ ਬੇਕਾਬੂ ਹੋ ਗਈ ਜਿਸ ਕਾਰਨ ਬਿਜਲੀ ਦੇ ਖੰਬਿਆਂ ਨਾਲ ਟਕਰਾ ਗਈ ਅਤੇ ਕਾਰ ਚਕਨਾਚੂਰ ਹੋ ਗਈ, ਜਿਸ ਕਾਰਨ ਕਾਰ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਇਸ ਹਾਦਸੇ ਕਾਰਨ ਕਸਬਾ ਭਦੌੜ ਦੀ ਬਿਜਲੀ ਬੰਦ ਹੋ ਗਈ ਦਿਨ ਚੜ੍ਹਦਿਆਂ ਹੀ ਭਦੌੜ ਗਰਿੱਡ ਦੇ ਐਸਡੀਓ ਲਖਵੀਰ ਸਿੰਘ ਆਪਣੀ ਟੀਮ ਸਮੇਤ ਪਹੁੰਚੇ ਅਤੇ ਬਿਜਲੀ ਸਪਲਾਈ ਚਾਲੂ ਕਰਨ ਲਈ ਜੁੱਟ ਗਏ ਪਰ ਲਗਪਗ ਪੰਦਰਾਂ ਘੰਟਿਆਂ ਦੀ ਜੱਦੋ ਜਹਿੱਦ ਤੋਂ ਬਾਅਦ ਵੀ ਬਿਜਲੀ ਸਪਲਾਈ ਚਾਲੂ ਨਹੀਂ ਹੋ ਸਕੀ ਸੀ।
ਇਹ ਵੀ ਪੜੋ: ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ