ਬਰਨਾਲਾ: ਲੰਘੀ ਰਾਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਨੇੜੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ।
ਜਾਣਕਾਰੀ ਅਨੁਸਾਰ ਲੱਖਾ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਜੰਗੀਆਣਾ ਆਪਣੇ ਭਾਣਜੇ ਓਮ ਕਰਨ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਤਾਜੋਕੇ ਪਿੰਡ ਠੀਕਰੀਵਾਲਾ ਤੋਂ ਪਿੰਡ ਜੰਗੀਆਣਾ ਨੂੰ ਮੋਟਰਸਾਈਕਲ 'ਤੇ ਵਾਪਸ ਜਾ ਰਹੇ ਸਨ। ਜਦੋਂ ਪਿੰਡ ਨਾਈਵਾਲਾ ਤੋਂ ਚੀਮਾ ਵਿਚਕਾਰ ਪਹੁੰਚੇ ਤਾਂ ਇੱਕ ਰਜਵਾਹੇ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਦਰੱਖਤ ਨਾਲ ਟਕਰਾ ਗਿਆ ਅਤੇ ਉਹ ਸੜਕ ਦੇ ਨਾਲ ਲੱਗਦੇ ਖੇਤ ਵਿੱਚ ਡਿੱਗ ਪਏ, ਜਿਸ ਵਿੱਚ ਪਾਣੀ ਲੱਗਾ ਹੋਇਆ ਸੀ।
ਇਹ ਵੀ ਪੜੋ: ਯੂਕਰੇਨ ਵਿੱਚ ਬਰਨਾਲਾ ਦੇ ਨੌਜਵਾਨ ਦੀ ਮੌਤ, ਘਰ ’ਚ ਮਾਤਮ
ਘਟਨਾ ਤੋਂ ਬਾਅਦ ਜ਼ਖਮੀ ਸਾਰੀ ਰਾਤ ਖੇਤ ਵਿੱਚ ਹੀ ਡਿੱਗੇ ਰਹੇ। ਸਵੇਰੇ ਮੌਕੇ ਬੀਕੇਯੂ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਨੇ ਦੋਵੇਂ ਜ਼ਖਮੀਆਂ ਨੂੰ ਖੇਤ ਵਿੱਚ ਡਿੱਗੇ ਦੇਖਿਆ ਅਤੇ ਤੁਰੰਤ ਅਜ਼ਾਦ ਸਪੋਰਟਸ ਕਲੱਬ ਚੀਮਾ ਦੇ ਪ੍ਰਧਾਨ ਜੀਵਨ ਸਿੰਘ ਅਤੇ ਲਖਵਿੰਦਰ ਸਿੰਘ ਸੀਰਾ ਦੀ ਮੱਦਦ ਨਾਲ ਦੋਵਾਂ ਨੂੰ ਸਰਕਾਰੀ ਹਸਪਤਾਲ ਬਰਨਾਲਾ ਲਿਆਂਦਾ। ਜਿੱਥੇ ਡਾਕਟਰਾਂ ਨੇ ਲੱਖਾ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਜਦਕਿ ਓਮਕਰਨ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਕਿਸੇ ਹੋਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ।
ਇਹ ਵੀ ਪੜੋ: ਯੂਕਰੇਨ 'ਚ ਪੰਜਾਬ ਦੇ ਨੌਜਵਾਨ ਦੀ ਮੌਤ, ਘਰ 'ਚ ਛਾਇਆ ਮਾਤਮ
ਥਾਣਾ ਸਦਰ ਬਰਨਾਲਾ ਅਧੀਨ ਪੈਂਦੀ ਪੱਖੋਂਕੈਚੀਆਂ ਪੁਲਿਸ ਚੌਂਕੀ ਦੇ ਇੰਚਾਰਜ ਸਤਵਿੰਦਰਪਾਲ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਇਹ ਵੀ ਪੜੋ: Modi-Putin Talk: ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ 'ਤੇ ਪੀਐਮ ਮੋਦੀ ਅਤੇ ਪੁਤਿਨ ਵਿਚਾਲੇ ਗੱਲਬਾਤ