ਬਰਨਾਲਾ: ਬਰਨਾਲਾ ਦੇ ਪਿੰਡ ਚੀਮਾ ਜੋਧਪੁਰ ਵਿੱਚ ਇਕ ਅਜਿਹਾ ਮੋੜ ਬਣਾਇਆ ਹੋਇਆ ਹੈ। ਜਿਸ ਕਾਰਨ ਨਿੱਤ ਦਿਨ ਹਾਦਸੇ ਵਾਪਰ ਰਹੇ ਹਨ। ਲੋਕਾਂ ਦੇ ਦੱਸਣ ਮੁਤਾਬਿਕ ਪਿਛਲੇ 3 ਦਿਨ ਵਿੱਚ ਹੀ 3 ਮੌਤਾਂ ਹੋ ਚੁਕੀਆਂ ਹਨ।
ਪਰ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਨਹੀਂ ਲੈ ਰਿਹਾ। ਪਰ ਪਿੰਡ ਦੇ ਲੋਕ ਇਸ ਦੀ ਦਸ਼ਾ ਨੂੰ ਠੀਕ ਕਰਵਾਉਣ ਦੇ ਲਈ ਸੰਘਰਸ਼ ਕਰ ਰਹ ਹਨ। ਸ਼ਨੀਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਪਿੰਡ ਵਾਸੀਆਂ ਵੱਲੋਂ ਇਸ ਕੱਟ ਨੂੰ ਲੈ ਕੇ ਸੰਕੇਤਕ ਰੋਸ ਮੁਜ਼ਾਹਰਾ ਕੀਤਾ ਗਿਆ।
ਕਿਸਾਨਾਂ ਨੇ ਕੀਤਾ ਸੰਘਰਸ਼ ਦਾ ਐਲਾਨ: ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲਾਕ ਆਗੂ ਸੰਦੀਪ ਸਿੰਘ ਚੀਮਾ ਅਤੇ ਜਗਜੀਤ ਜੱਗੀ ਢਿੱਲੋਂ ਨੇ ਕਿਹਾ ਕਿ ਕਰੀਬ ਚਾਰ ਸਾਲ ਪਹਿਲਾਂ ਬਣਾਏ ਗਏ ਬਰਨਾਲਾ ਮੋਗਾ ਕੌਮੀ ਹਾਈਵੇ ’ਤੇ ਚੀਮਾ- ਜੋਧਪੁਰ ਪਿੰਡਾਂ ਨੂੰ ਕੋਈ ਕੱਟ ਨਹੀਂ ਦਿੱਤਾ ਗਿਆ। ਜਦ ਕਿ ਦੋ ਪਿੰਡਾਂ ਦਾ ਇੱਕ ਸਾਂਝਾ ਬੱਸ ਅੱਡਾ ਹੈ।
ਗਲਤ ਕੱਟ ਕਾਰਨ 3 ਦਿਨ ਵਿੱਚ 3 ਮੌਤਾਂ: ਉਨ੍ਹਾਂ ਦੱਸੀਆ ਕਿ ਬੱਸ ਅੱਡੇ ਉਤੇ ਜਾਣ ਲਈ ਜੋ ਕੱਟ ਛੱਡਿਆ ਗਿਆ ਹੈ ਉਹ ਗਲਤ ਤਰੀਕੇ ਨਾਲ ਛੱਡਿਆ ਹੋਇਆ ਹੈ। ਪਿੰਡ ਵਾਲਿਆ ਨੇ ਦੱਸਿਆ ਕਿ ਉਸ ਉਪਰ ਹਫ਼ਤੇ ਵਿੱਚ ਦੋ ਤੋਂ ਤਿੰਨ ਹਾਦਸੇ ਵਾਪਰਨ ਕਰਕੇ ਕੀਮਤੀ ਜਾਨਾਂ ਜਾ ਰਹੀਆਂ ਹਨ। ਪਿਛਲੇ ਤਿੰਨਾਂ ਦਿਨਾਂ ਵਿੱਚ ਤਿੰਨ ਮੌਤਾਂ ਹੋ ਚੁੱਕੀਆਂ ਹਨ। ਪਰ ਪ੍ਰਸ਼ਾਸ਼ਨ ਅਤੇ ਸੜਕ ਹਾਈਵੇ ਅਥਾਰਟੀ ਇਸ ਗੰਭੀਰ ਮਸਲੇ ਦਾ ਕੋਈ ਹੱਲ ਨਹੀਂ ਕਰ ਰਹੀ। ਬੱਸ ਅੱਡੇ ਤੋਂ ਸੜਕ ਦੇ ਇੱਕ ਦੂਜੇ ਪਾਸੇ ਜਾਣ ਲਈ ਕੰਧ ਟੱਪਣੀ ਪੈਂਦੀ ਹੈ।
ਸਕੂਲੀ ਬੱਚਿਆਂ ਲਈ ਖ਼ਤਰੇ ਦੀ ਘੰਟੀ ਇਹ ਕੱਟ: ਪਿੰਡ ਜੋਧਪੁਰ ਦੇ ਵੱਡੀ ਗਿਣਤੀ ਵਿੱਚ ਸਕੂਲ ਪੜ੍ਹਨ ਆਉਂਦੇ ਬੱਚਿਆਂ ਨੂੰ ਭਾਰੀ ਮੁਸ਼ਕਿਲ ਆ ਰਹੀ ਹੈ। ਉਹਨਾਂ ਕਿਹਾ ਕਿ ਇਸ ਗਲਤ ਕੱਟ ਨੂੰ ਹਟਾ ਕੇ ਇਸ ਜਗ੍ਹਾ ਅੰਡਰਬ੍ਰਿਜ਼ ਜਾਂ ਓਵਰਬ੍ਰਿਜ ਬਣਾਇਆ ਜਾਵੇ ਤਾਂ ਕਿ ਹਾਦਸਿਆਂ ਵਿੱਚ ਹੋ ਰਹੀਆਂ ਮੌਤਾਂ ਤੋਂ ਬਚਾਅ ਹੋ ਸਕੇ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸਦਾ ਹੱਲ ਜਲਦ ਨਾ ਕੀਤਾ ਗਿਆ ਤਾਂ ਉਹ ਮਜਬੂਜਨ ਇਸ ਹਾਈਵੇ ਨੂੰ ਪੱਕੇ ਤੌਰ ’ਤੇ ਬੰਦ ਕਰਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ:- Shanelle Arjun Reception Photo: ਸਮਰਿਤੀ ਇਰਾਨੀ ਦੀ ਬੇਟੀ ਦੇ ਰਿਸੈਪਸ਼ਨ 'ਚ ਪਹੁੰਚੇ ਸ਼ਾਹਰੁਖ ਖਾਨ ਸਮੇਤ ਇਹ ਸਿਤਾਰੇ, ਦੇਖੋ ਤਸਵੀਰਾਂ