ETV Bharat / state

Women Day 2023: ਔਰਤਾਂ ਨੇ ਬੀਕੇਯੂ ਉਗਰਾਹਾਂ ਦੇ ਝੰਡੇ ਥੱਲੇ ਮਨਾਇਆ ਕੌਮਾਂਤਰੀ ਔਰਤ ਦਿਵਸ, ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਕੀਤਾ ਅਹਿਦ

ਬਰਨਾਲਾ ਵਿੱਚ ਸੈਂਕੜੇ ਦੀ ਗਿਣਤੀ ਅੰਦਰ ਔਰਤ ਦਿਹਾੜੇ ਮੌਕੇ ਇਕੱਠੀਆਂ ਹੋਈਆਂ ਮਹਿਲਾਵਾਂ ਨੇ ਅੱਜ ਉਨ੍ਹਾਂ ਦੇ ਦਿਨ ਨੂੰ ਖੇਤੀ ਮੰਗਾਂ ਦੇ ਨਾਂਅ ਕੀਤਾ। ਮਹਿਲਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਾਅਰਿਆਂ ਦੀ ਥਾਂ ਉਨ੍ਹਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਉੱਤੇ ਪੂਰਾ ਕੀਤਾ ਜਾਵੇ।

Thousands of women in Barnala dedicated women's day to peasant struggle
Women's day: ਔਰਤਾਂ ਨੇ ਬੀਕੇਯੂ ਉਗਰਾਹਾਂ ਦੇ ਝੰਡੇ ਥੱਲੇ ਮਨਾਇਆ ਕੌਮਾਂਤਰੀ ਔਰਤ ਦਿਵਸ, ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਕੀਤਾ ਅਹਿਦ
author img

By

Published : Mar 8, 2023, 5:27 PM IST

Women's day: ਔਰਤਾਂ ਨੇ ਬੀਕੇਯੂ ਉਗਰਾਹਾਂ ਦੇ ਝੰਡੇ ਥੱਲੇ ਮਨਾਇਆ ਕੌਮਾਂਤਰੀ ਔਰਤ ਦਿਵਸ, ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਕੀਤਾ ਅਹਿਦ

ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੱਦੇ 'ਤੇ ਅੱਜ ਇੱਥੇ ਦਾਣਾ ਮੰਡੀ ਵਿੱਚ ਬਸੰਤੀ ਚੁੰਨੀਆਂ ਦਾ ਹੜ੍ਹ ਲਿਆ ਕੇ ਹਜ਼ਾਰਾਂ ਔਰਤਾਂ ਨੇ ਕੌਮਾਂਤਰੀ ਔਰਤ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਉਹ 'ਔਰਤ ਦਿਵਸ ਦਾ ਇਹ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ' ਵਰਗੇ ਜੋਸ਼ੀਲੇ ਨਾਹਰੇ ਮਾਰਦੀਆਂ ਹੋਈਆਂ ਕਾਫ਼ਲਿਆਂ ਦੇ ਰੂਪ ਵਿੱਚ ਪੰਡਾਲ ਵਿੱਚ ਪੁੱਜ ਰਹੀਆਂ ਸਨ। ਵੱਖ ਵੱਖ ਜ਼ਿਲ੍ਹਿਆਂ ਤੋਂ ਪੁੱਜੀਆਂ ਮੁੱਖ ਆਗੂ ਔਰਤਾਂ ਹੀ ਸਟੇਜ ਉੱਤੇ ਬਿਰਾਜਮਾਨ ਸਨ ਅਤੇ ਸਟੇਜ ਸਕੱਤਰ ਦੀ ਭੂਮਿਕਾ ਕਮਲਦੀਪ ਕੌਰ ਬਰਨਾਲਾ ਨਿਭਾ ਰਹੀ ਸੀ।

ਸੰਘਰਸ਼ਮਈ ਇਤਿਹਾਸ ਉੱਤੇ ਝਾਤ: ਦਿੱਲੀ ਤੋਂ ਪੁੱਜੀ ਕੌਮੀ ਪੱਧਰ ਦੀ ਜਮਹੂਰੀ ਹੱਕਾਂ ਦੀ ਕਾਰਕੁਨ ਨਵਸ਼ਰਨ ਕੌਰ ਨੇ ਔਰਤ ਦਿਵਸ ਦੇ ਸੰਘਰਸ਼ਮਈ ਇਤਿਹਾਸ ਉੱਤੇ ਝਾਤ ਪੁਆਈ। ਕਿਵੇਂ ਸਾਡੇ ਸਮਾਜਿਕ ਰਾਜਨੀਤਕ ਢਾਂਚੇ ਵਿੱਚ ਔਰਤ ਦਾ ਦਰਜਾ ਅਜੇ ਵੀ ਦੂਜੇ ਦਰਜੇ ਦੇ ਸ਼ਹਿਰੀ ਵਾਲ਼ਾ ਹੋਣ ਕਰਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਅਣਗਿਣਤ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਤੇ ਸਮੂਹ ਕਿਰਤੀਆਂ ਦੀ ਆਰਥਿਕ ਲੁੱਟ ਅਤੇ ਸਮਾਜਿਕ ਵਿਤਕਰੇਬਾਜ਼ੀ ਦਾ ਖਾਤਮਾ ਔਰਤਾਂ ਵੱਲੋਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੰਬੇ ਸੰਘਰਸ਼ਾਂ ਰਾਹੀਂ ਹੀ ਸੰਭਵ ਹੈ। ਔਰਤ ਆਗੂ ਹਰਿੰਦਰ ਕੌਰ ਬਿੰਦੂ ਨੇ ਪੰਜਾਬ ਦੀਆਂ ਔਰਤਾਂ ਵੱਲੋਂ ਹੁਣ ਤੱਕ ਲੜੇ ਗਏ ਅਤੇ ਜਿੱਤੇ ਗਏ ਸਾਰੇ ਕਿਸਾਨੀ ਸੰਘਰਸ਼ਾਂ ਵਿੱਚ ਨਿਭਾਈ ਗਈ ਸਿਰਕੱਢ ਆਪਾ ਵਾਰੂ ਭੂਮਿਕਾ ਦੀਆਂ ਚੋਣਵੀਆਂ ਮਿਸਾਲਾਂ ਦੇ ਜ਼ਿਕਰ ਨਾਲ ਸਭ ਨੂੰ ਜਾਣੂ ਕਰਵਾਇਆ। ਉਨ੍ਹਾਂ ਵੱਲੋਂ ਸਮੂਹ ਔਰਤਾਂ ਨੂੰ ਜਥੇਬੰਦੀ ਵੱਲੋਂ ਪ੍ਰਸਤਾਵਿਤ ਨਵੀਂ ਖੇਤੀ ਨੀਤੀ ਨੂੰ ਲਾਗੂ ਕਰਵਾਉਣ ਅਤੇ ਐੱਮਐੱਸਪੀ ਦੀ ਕਾਨੂੰਨੀ ਗਰੰਟੀ ਸਮੇਤ ਮੁਕੰਮਲ ਕਰਜ਼ਾ ਮੁਕਤੀ ਵਰਗੀ ਭਖਦੇ ਮਸਲਿਆਂ ਉੱਤੇ ਸਾਹਮਣੇ ਖੜ੍ਹੇ ਸੰਘਰਸ਼ਾਂ ਵਿੱਚ ਵੀ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

ਨਵੀਂ ਖੇਤੀ ਨੀਤੀ: ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਰਚਾ ਅਧੀਨ ਲਿਆਂਦੀ ਗਈ ਨਵੀਂ ਖੇਤੀ ਨੀਤੀ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹੋਣੀ ਨੂੰ ਤਹਿ ਕਰਨ ਵਾਲ਼ਾ ਭਖਦਾ ਮੁੱਦਾ ਅੱਜ ਦੀ ਔਰਤ ਕਾਨਫਰੰਸ ਦਾ ਕੇਂਦਰੀ ਮੁੱਦਾ ਹੈ, ਕਿਉਂਕਿ ਔਰਤ ਮੁਕਤੀ ਦਾ ਮਸਲਾ ਸਾਡੇ ਖੇਤੀ ਪ੍ਰਧਾਨ ਦੇਸ਼ ਦੀ ਵਸੋਂ ਦੇ ਸਭ ਤੋਂ ਵੱਡੇ ਇਸ ਕਿਰਤੀ ਹਿੱਸੇ ਦੀ ਅੰਨ੍ਹੀ ਲੁੱਟ ਤੋਂ ਮੁਕੰਮਲ ਮੁਕਤੀ ਨਾਲ਼ ਹੀ ਜੁੜਿਆ ਹੋਇਆ ਹੈ। ਖੇਤੀ ਧੰਦੇ ਦੀ ਹੱਡ ਭੰਨਵੀਂ ਕਿਰਤ ਨੂੰ ਚੁੰਬੜੀਆਂ ਤਿੰਨ ਵੱਡੀਆਂ ਜੋਕਾਂ ਜਗੀਰਦਾਰਾਂ, ਸੂਦਖੋਰਾਂ ਅਤੇ ਸਾਮਰਾਜੀ ਕਾਰਪੋਰੇਟਾਂ ਦਾ ਖੇਤੀ ਖੇਤਰ 'ਚੋਂ ਸਫ਼ਾਇਆ ਕਰਨ ਨਾਲ ਹੀ ਇਸ ਅੰਨ੍ਹੀ ਲੁੱਟ ਤੋਂ ਮੁਕਤੀ ਹੋਣੀ ਹੈ। ਜ਼ਮੀਨਾਂ ਅਤੇ ਖੇਤੀ ਸੰਦਾਂ-ਸਾਧਨਾਂ ਦੀ ਕਾਣੀ ਵੰਡ ਦੇ ਖਾਤਮੇ ਲਈ ਜ਼ਮੀਨੀ ਹੱਦਬੰਦੀ ਕਾਨੂੰਨ ਸਖ਼ਤੀ ਨਾਲ ਲਾਗੂ ਕਰਨਾ, ਸੂਦਖੋਰੀ ਦੇ ਮੁਕੰਮਲ ਖਾਤਮੇ ਲਈ ਸਖ਼ਤ ਕਰਜ਼ਾ ਕਾਨੂੰਨ ਬਣਾਉਣਾ ਅਤੇ ਖੇਤੀ ਲਾਗਤਾਂ ਤੇ ਫ਼ਸਲਾਂ ਦੀਆਂ ਮੰਡੀਆਂ ਵਿੱਚੋਂ ਸਾਮਰਾਜੀ ਕਾਰਪੋਰੇਟਾਂ ਨੂੰ ਬਾਹਰ ਕੱਢਣਾ ਨਵੀਂ ਖੇਤੀ ਨੀਤੀ ਦੇ ਮੁੱਖ ਮੁੱਦੇ ਹਨ।

ਕਿਸਾਨਾਂ-ਮਜ਼ਦੂਰਾਂ ਦੀ ਮੁਕਤੀ: ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਕਿਹਾ ਗਿਆ ਕਿ ਔਰਤ ਮੁਕਤੀ ਦਾ ਰਾਹ ਕਿਸਾਨਾਂ ਮਜ਼ਦੂਰਾਂ ਦੀ ਮੁਕਤੀ ਵੱਲ ਸੇਧਿਤ ਸੰਘਰਸ਼ਾਂ ਦਾ ਰਾਹ ਹੀ ਬਣਦਾ ਹੈ। ਵਾਰ ਵਾਰ ਬਦਲ ਕੇ ਲਿਆਂਦੀਆਂ ਗਈਆਂ ਸਰਕਾਰਾਂ ਦਾ ਜਗੀਰਦਾਰਾਂ, ਸੂਦਖੋਰਾਂ ਅਤੇ ਸਾਮਰਾਜੀ ਕਾਰਪੋਰੇਟਾਂ ਪੱਖੀ ਕਿਰਦਾਰ ਅਜਿਹੇ ਸੰਘਰਸ਼ਾਂ ਦੀ ਅਣਸਰਦੀ ਲੋੜ ਉੱਤੇ ਹੀ ਮੋਹਰ ਲਾਉਂਦਾ ਹੈ। ਸਟੇਜ ਉੱਤੋਂ ਪੇਸ਼ ਕੀਤੇ ਗਏ ਇੱਕ ਮਤੇ ਰਾਹੀਂ ਪੰਡਾਲ਼ ਵਿੱਚ ਹਾਜ਼ਰ ਸਮੂਹ ਔਰਤਾਂ ਵੱਲੋਂ ਆਉਣ ਵਾਲੇ ਸੰਘਰਸ਼ਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਅਹਿਦ ਕੀਤਾ ਗਿਆ। ਦੂਜੇ ਮਤੇ ਰਾਹੀਂ ਹਰਿਆਣਾ ਸਰਕਾਰ ਦੇ ਖੇਡ ਮੰਤਰੀ ਸੰਦੀਪ ਸਿੰਘ ਵੱਲੋਂ ਇੱਕ ਔਰਤ ਕੋਚ ਨਾਲ਼ ਛੇੜਖਾਨੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਮੰਤਰੀ ਦਾ ਅਹੁਦਾ ਬਰਖਾਸਤ ਕਰਨ ਅਤੇ ਉਸ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ: Women Day 2023: ਮਹਿਲਾ ਦਿਵਸ ਮੌਕੇ ਵੀ ਮਜ਼ਦੂਰੀ ਕਰ ਰਹੀਆਂ ਮਹਿਲਾਵਾਂ, ਕਿਹਾ- ਸਾਨੂੰ ਨਹੀਂ ਪਤਾ ਕੀ ਹੁੰਦਾ ਹੈ ਮਹਿਲਾ ਦਿਵਸ

ETV Bharat Logo

Copyright © 2024 Ushodaya Enterprises Pvt. Ltd., All Rights Reserved.