ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਆਏ ਦਿਨ ਨਵੇਂ ਫੀਚਰਸ ਪੇਸ਼ ਕਰਦੀ ਰਹਿੰਦੀ ਹੈ। ਵਟਸਐਪ ਕਾਫ਼ੀ ਸਮੇਂ ਤੋਂ ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ ਫੀਚਰ 'ਤੇ ਤੰਮ ਕਰ ਰਿਹਾ ਸੀ। ਹੁਣ ਇਸ ਫੀਚਰ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ। ਇਸ ਫੀਚਰ ਰਾਹੀ ਯੂਜ਼ਰਸ ਵੌਇਸ ਮੈਸੇਜਾਂ ਨੂੰ ਪੜ੍ਹ ਸਕਣਗੇ। ਇਸ ਫੀਚਰ ਰਾਹੀ ਵੌਇਸ ਮੈਸੇਜ ਦਾ ਟੈਕਸਟ ਟ੍ਰਾਂਸਕ੍ਰਿਪਸ਼ਨ ਹੋਵੇਗਾ, ਜਿਸ ਨਾਲ ਤੁਸੀਂ ਮੈਸੇਜ ਨੂੰ ਸੁਣਨ ਦੀ ਜਗ੍ਹਾਂ ਪੜ੍ਹ ਸਕੋਗੇ। ਇਹ ਫੀਚਰ ਐਂਡਰਾਈਡ ਅਤੇ IOS ਦੋਨੋ ਯੂਜ਼ਰਸ ਲਈ ਉਪਲਬਧ ਹੈ।
ਕਿਵੇਂ ਕੰਮ ਕਰੇਗਾ ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ ਫੀਚਰ?
ਵਟਸਐਪ ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਵਟਸਐਪ ਅਨੁਸਾਰ, ਟ੍ਰਾਂਸਕ੍ਰਿਪਸ਼ਨ ਫੀਚਰ ਔਨ-ਡਿਵਾਈਸ ਜਨਰੇਟ ਕੀਤਾ ਜਾਂਦਾ ਹੈ ਅਤੇ ਪੂਰੀ ਤਰ੍ਹਾਂ ਪਰਸਨਲ ਹੈ। ਯਾਨੀ ਕਿ ਇਹ ਮੈਸੇਜ ਸਿਰਫ਼ ਤੁਹਾਡੇ ਫੋਨ 'ਚ ਹੀ ਪ੍ਰੋਸੈਸ ਹੋਣਗੇ। ਵਟਸਐਪ ਵੀ ਇਸਨੂੰ ਐਕਸੈਸ ਨਹੀਂ ਕਰ ਸਕਦਾ ਹੈ।
📣 transcripts for voice messages are rolling out now! so when you can’t listen right away, you have the option to read them
— WhatsApp (@WhatsApp) November 21, 2024
voice messages transcripts are generated on your phone so that no one, not even WhatsApp, can hear or read them 🔒 rolling out in select languages
ਫੀਚਰ ਨੂੰ ਔਨ ਕਿਵੇਂ ਕਰੀਏ?
- ਇਸ ਫੀਚਰ ਨੂੰ ਔਨ ਕਰਨ ਲਈ ਸਭ ਤੋਂ ਪਹਿਲਾ ਸੈਟਿੰਗਸ 'ਚ ਜਾਓ।
- ਫਿਰ Chats 'ਤੇ ਕਲਿੱਕ ਕਰੋ।
- ਇਸ ਤੋਂ ਬਾਅਦ Voice Message Transcripts ਨੂੰ ਔਨ ਕਰੋ ਅਤੇ ਆਪਣੀ ਪਸੰਦੀਦਾ ਭਾਸ਼ਾ ਚੁਣੋ।
- ਫਿਰ ਵੌਇਸ ਮੈਸੇਜ 'ਤੇ ਟੈਪ ਅਤੇ ਹੋਲਡ ਕਰੋ ਅਤੇ Transcribe ਵਿਕਲਪ 'ਤੇ ਟੈਪ ਕਰੋ।
- ਟ੍ਰਾਂਸਕ੍ਰਿਪਸ਼ਨ ਨੂੰ ਵਿਸਤਾਰ ਨਾਲ ਦੇਖਣ ਲਈ ਮੈਸੇਜ 'ਤੇ ਨਜ਼ਰ ਆ ਰਹੇ ਐਕਸਪੈਂਡ ਆਈਕਨ 'ਤੇ ਟੈਪ ਕਰੋ।
ਇਨ੍ਹਾਂ ਭਾਸ਼ਾਵਾਂ 'ਚ ਉਪਲਬਧ ਹੈ ਇਹ ਫੀਚਰ
IOS ਯੂਜ਼ਰਸ ਲਈ ਇਹ ਫੀਚਰ ਅੰਗ੍ਰੇਜ਼ੀ, ਫ੍ਰੈਂਚ, ਜਰਮਨ, ਜਾਪਾਨੀ ਅਤੇ ਇਤਾਲਵੀ ਭਾਸ਼ਾਂ 'ਚ ਉਪਲਬਧ ਹੈ ਜਦਕਿ ਐਂਡਰਾਈਡ ਯੂਜ਼ਰਸ ਲਈ ਅੰਗ੍ਰੇਜ਼ੀ, ਸਪੇਨਿਸ਼, ਪੁਰਤਗਾਲੀ, ਰੂਸੀ ਅਤੇ ਹਿੰਦੀ ਭਾਸ਼ਾ 'ਚ ਉਪਲਬਧ ਹੈ। ਭਵਿੱਖ 'ਚ ਹੋਰ ਭਾਸ਼ਾਵਾਂ ਜੋੜੇ ਜਾਣ ਦੀ ਉਮੀਦ ਹੈ।
ਕੰਪਨੀ ਨੇ ਦਿੱਤੀ ਸਲਾਹ
ਕੰਪਨੀ ਨੇ ਇਹ ਸਲਾਹ ਦਿੱਤੀ ਹੈ ਕਿ ਟ੍ਰਾਂਸਕ੍ਰਿਪਟ ਪੂਰੀ ਤਰ੍ਹਾਂ ਸਹੀ ਨਹੀਂ ਹੋ ਸਕਦਾ ਹੈ। ਇਸ ਲਈ ਸਾਵਧਾਨੀ ਨਾਲ ਇਸਦੀ ਵਰਤੋਂ ਕਰੋ। ਜੇਕਰ ਤੁਹਾਨੂੰ ਅਜੇ ਤੱਕ ਇਹ ਫੀਚਰ ਨਜ਼ਰ ਨਹੀਂ ਆ ਰਿਹਾ ਤਾਂ ਤੁਸੀਂ ਐਪ ਨੂੰ ਅਪਡੇਟ ਕਰਕੇ ਚੈੱਕ ਕਰ ਸਕਦੇ ਹੋ ਜਾਂ ਥੋੜ੍ਹਾ ਇੰਤਜ਼ਾਰ ਕਰ ਸਕਦੇ ਹੋ।
ਇਹ ਵੀ ਪੜ੍ਹੋ:-