ਬਰਨਾਲਾ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਅੰਤਰਗਤ ਬਰਨਾਲਾ ਜਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਸੀਟਾਂ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਤੋਂ ਵੱਖ ਵੱਖ 13 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਜਿਹਨਾਂ ਵਿੱਚ ਬਰਨਾਲਾ ਹਲਕੇ ਵਿੱਚ 2, ਭਦੌੜ ਵਿੱਚ 3 ਅਤੇ ਮਹਿਲ ਕਲਾਂ ਵਿੱਚ 7 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।
ਜਾਣਕਾਰੀ ਅਨੁਸਾਰ ਬਰਨਾਲਾ ਹਲਕੇ ਵਿੱਚ ਦੋ ਆਜ਼ਾਦ ਉਮੀਦਵਾਰਾਂ ਸੁਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਐਸਡੀਐਮ ਬਰਨਾਲਾ ਕੋਲ ਜਮ੍ਹਾਂ ਕਰਵਾਏ।
ਉਥੇ ਹਲਕਾ ਮਹਿਲ ਕਲਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ, ਕਾਂਗਰਸ ਪਾਰਟੀ ਵਲੋਂ ਬੀਬੀ ਹਰਚੰਦ ਕੌਰ ਤੇ ਸੇਵਕ ਸਿੰਘ, ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਬਾਬਾ ਹਰਬੰਸ ਸਿੰਘ ਤੇ ਸਿਮਰਜੀਤ ਸਿੰਘ, ਸਮਾਜਵਾਦੀ ਪਾਰਟੀ ਤੋਂ ਹਰਬੰਸ ਸਿੰਘ ਅਤੇ ਆਪਣੀ ਏਕਤਾ ਪਾਰਟੀ ਤੋਂ ਤੇਜਾ ਸਿੰਘ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।
ਇਸ ਤੋਂ ਇਲਾਵਾ ਹਲਕਾ ਭਦੌੜ ਵਿੱਚ ਆਮ ਆਦਮੀ ਪਾਰਟੀ ਤੋਂ ਲਾਭ ਸਿੰਘ ਉਗੋਕੇ ਤੇ ਵੀਰਪਾਲ ਕੌਰ ਅਤੇ ਪੰਜਾਬ ਨੈਸ਼ਨਲ ਪਾਰਟੀ ਵਲੋਂ ਰਾਜਿੰਦਰ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਐਸਡੀਐਮ ਤਪਾ ਕੋਲ ਜਮ੍ਹਾ ਕਰਵਾਏ।
ਇਹ ਵੀ ਪੜ੍ਹੋ: Punjab Assembly Election 2022: ਸਿਮਰਜੀਤ ਬੈਂਸ ਲੁਧਿਆਣਾ ’ਚ ਸਭ ਤੋਂ ਵੱਧ ਪਰਚਿਆਂ ਵਾਲੇ ਉਮੀਦਵਾਰ !