ਭਦੌੜ: ਸੂਬੇ ਵਿਚ ਨਿਤ ਦਿਨ ਅਪਰਾਧ ਵੱਧ ਰਹੇ ਹਨ। ਚੋਰੀ ਲੁੱਟ ਖੋਹ ਤੇ ਜਿਵੇਂ ਆਮ ਜਿਹੀ ਗੱਲ ਹੋ ਗਈ ਹੈ। ਉਥੇ ਹੀ ਚੋਰਾਂ ਦੀ ਇੰਨੀ ਬੇਰਹਿਮੀ ਕਿ ਗਰੀਬ ਬੱਚਿਆਂ ਦੇ ਢਿੱਡ ਭਰਨ ਨੂੰ ਰੱਖੇ ਰਾਸ਼ਨ ਤੱਕ ਚੋਰੀ ਕਰਨ ਤੋਂ ਗੁਰੇਜ ਨਹੀਂ ਕੀਤਾ। ਜੀ ਹਾਂ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਭਦੌੜ ਦੇ ਆਂਗਣਵਾੜੀ ਸੈਂਟਰ ਵਿੱਚ ਜਿਥੇ ਹਫਤੇ ਵਿੱਚ ਦੂਜੀ ਵਾਰ ਅਤੇ ਦੋ ਸਾਲਾਂ ਵਿੱਚ ਪੰਜਵੀਂ ਵਾਰ ਚੋਰੀ ਹੋਈ ਹੈ। ਜਾਣਕਾਰੀ ਮੁਤਾਬਿਕ ਭਦੌੜ ਦੇ ਛੰਨਾ ਗੁਲਾਬ ਸਿੰਘ ਵਾਲਾ ਰੋਡ ਤੇ ਸਥਿਤ ਕੋਠੇ ਭਾਨ ਸਿੰਘ ਪੰਚਾਇਤ ਅਧੀਨ ਖੁੱਲ੍ਹੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਚੱਲ ਰਹੇ ਆਂਗਣਵਾੜੀ ਸੈਂਟਰ ਵਿੱਚ ਦੋ ਸਾਲਾਂ ਵਿੱਚ ਇਹ ਪੰਜਵੀਂ ਵਾਰ ਹੈ ਜਦੋਂ ਚੋਰਾਂ ਨੇ ਹੱਥ ਸਾਫ ਕੀਤਾ ਹੋਵੇ।
ਇਹ ਵੀ ਪੜ੍ਹੋ : Demonstration by CPI: ਕੇਂਦਰੀ ਬਜਟ ਅਤੇ ਕਾਰਪੋਰੇਟਾਂ ਖ਼ਿਲਾਫ਼ ਸੀਪੀਆਈ ਵੱਲੋਂ ਪ੍ਰਦਰਸ਼ਨ, ਕੇਂਦਰ ਉੱਤੇ ਸਨਅਤਕਾਰਾਂ ਦੀ ਮਦਦ ਕਰਨ ਦੇ ਲਾਏ ਇਲਜ਼ਾਮ
10 ਹਜ਼ਾਰ ਰੁਪਏ ਦਾ ਸਮਾਨ ਚੋਰੀ: ਚੋਰਾਂ ਵੱਲੋਂ ਬੱਚਿਆਂ ਦੇ ਖਾਣ ਪੀਣ ਵਾਲੇ ਸਮਾਨ ਸਮੇਤ ਹੋਰ ਸਮਾਨ ਚੋਰੀ ਕਰ ਲਿਆ। ਜਾਣਕਾਰੀ ਦਿੰਦਿਆਂ ਆਂਗਣਵਾੜੀ ਸੈਂਟਰ ਵਿਖੇ ਕੰਮ ਕਰ ਰਹੀ ਆਂਗਣਵਾੜੀ ਵਰਕਰ ਵਰਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਸੈਂਟਰ ਵਿੱਚ ਚੋਰਾਂ ਵੱਲੋਂ ਦੋ ਸਾਲਾਂ ਵਿਚ ਪੰਜ ਵਾਰ ਚੋਰੀ ਕਰ ਲਈ ਹੈ। ਅਤੇ ਹੁਣ ਪਿਛਲੇ ਐਤਵਾਰ ਦੀ ਸਵੇਰ ਵੀ ਚੋਰਾਂ ਨੇ ਉਨ੍ਹਾਂ ਦੇ ਸੈਂਟਰ ਵਿਚੋਂ ਬੱਚਿਆਂ ਨੂੰ ਖਵਾਉਣ ਵਾਲਾ ਰਾਸ਼ਨ ਅਤੇ ਚੌਲ ਸਮੇਤ ਤਕਰੀਬਨ 10 ਹਜ਼ਾਰ ਰੁਪਏ ਦਾ ਸਮਾਨ ਚੋਰੀ ਕਰ ਲਿਆ ਸੀ ਜਿਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਸੀ।
ਚੋਰੀ ਹੋਇਆ ਸਮਾਨ ਵਾਪਸ ਕਰਵਾਇਆ ਜਾਵੇ: ਪਰ ਬਾਵਜੂਦ ਇਸ ਦੇ ਅਜੇ ਤੱਕ ਪਿਛਲੀਆਂ ਹੋਈਆਂ ਚੋਰੀਆਂ ਦੀ ਉੱਘ- ਸੁੱਘ ਵੀ ਨਹੀਂ ਨਿਕਲੀ ਕਿ ਮੁੜ ਤੋਂ ਚੋਰਾਂ ਵੱਲੋਂ ਸਾਡੇ ਆਂਗਣਵਾੜੀ ਸੈਂਟਰ ਦੇ ਜੰਦਰੇ ਤੋੜ ਕੇ ਚੋਰ ਰਾਸ਼ਨ ਸਮੇਤ ਪੀਪੇ ਵੀ ਨਾਲ ਲੈ ਗਏ। ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਨਾਲ ਹੀ ਉਨਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਸੈਂਟਰ ਵਿੱਚ ਚੋਰੀ ਕਰਨ ਵਾਲੇ ਚੋਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਚੋਰੀ ਹੋਇਆ ਸਮਾਨ ਵਾਪਸ ਕਰਵਾਇਆ ਜਾਵੇ ਅਤੇ ਚੋਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ।
ਪੁਲਿਸ ਨੇ ਚੋਰ ਨੂੰ ਗ੍ਰਿਫਤਾਰ ਨਹੀਂ ਕੀਤਾ: ਆਂਗਣਵਾੜੀ ਸੈਂਟਰ ਦੇ ਨਾਲ ਚੱਲ ਰਹੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਸਰਬਜੀਤ ਕੌਰ ਨੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਆਬਾਦੀ ਤੋਂ ਤਕਰੀਬਨ 300 ਮਟਰ ਦੀ ਦੂਰੀ ਤੇ ਹੈ ਅਤੇ ਸਾਡੇ ਪ੍ਰਾਇਮਰੀ ਸਕੂਲ ਦੇ ਸੀਸੀਟੀਵੀ ਕੈਮਰੇ ਲਗਵਾਏ ਹੋਏ ਹਨ। ਆਂਗਣਵਾੜੀ ਸੈਂਟਰਾਂ ਦਾ ਕੋਈ ਫੰਡ ਨਾ ਹੋਣ ਕਾਰਨ ਇੱਥੇ ਕੋਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਵੀ ਨਹੀਂ। ਪਿਛਲੀ ਵਾਰ ਜਦੋਂ ਘਰ ਵਿਚ ਚੋਰੀ ਹੋਈ ਸੀ ਤਾਂ ਉਨ੍ਹਾਂ ਵੱਲੋਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਲਗਾਤਾਰ ਪੁਲੀਸ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਉਹਨਾਂ ਦੇ ਸੈਂਟਰ ਵਿਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਜੇ ਤੱਕ ਪੁਲਿਸ ਨੇ ਚੋਰ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ।