ਬਰਨਾਲਾ : ਅਨੁਸੂਚਿਤ ਜਾਤੀ ਨਾਲ ਸਬੰਧਿਤ ਗਰੀਬ ਪਰਿਵਾਰ ਦੀ ਪੀੜਤ ਔਰਤ ਕੁਲਵੰਤ ਕੌਰ ਰੂੜੇਕੇ ਖੁਰਦ ਨੇ ਆਪਣੇ ਪਤੀ ਦੇ ਇਲਾਜ ਲਈ ਸਮਾਜ ਸੇਵੀ ਜਥੇਬੰਦੀਆਂ, ਦਾਨੀਆਂ ਅਤੇ ਪੰਜਾਬ ਸਰਕਾਰ ਤੋਂ ਤੁਰੰਤ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ। ਕੁਲਵੰਤ ਕੌਰ ਰੂੜੇਕੇ ਖੁਰਦ ਨੇ ਆਪਣੇ ਬੱਚਿਆਂ ਸਮੇਤ ਦੱਸਿਆ ਕਿ ਉਸਦੇ ਤਿੰਨ ਪੁੱਤਰੀਆਂ ਅਤੇ ਇੱਕ ਪੁੱਤਰ ਹੈ, ਜੋ ਕਿ ਪੜ੍ਹਾਈ ਕਰਦੇ ਹਨ, ਜਿਨ੍ਹਾਂ ਦੀ ਪੜ੍ਹਾਈ ਲਈ ਖਰਚਾ ਕੱਢਣਾ ਔਖਾ ਹੋ ਗਿਆ ਹੈ।
ਇਹ ਵੀ ਪੜ੍ਹੋ : Punjab Police: ਪੰਜਾਬ ਪੁਲਿਸ ਅੰਦਰ ਹੋਏ ਵੱਡੇ ਤਬਾਦਲੇ, ਅਜਨਾਲਾ ਕਾਂਡ ਤੋਂ ਬਾਅਦ ਪੁਲਿਸ ਕਮਿਸ਼ਨਰ ਦੀ ਹੋਈ ਬਦਲੀ
50 ਫੀਸਦੀ ਅਪਾਹਜ ਹੈ ਪੀੜਤ ਔਰਤ ਦਾ ਪਤੀ : ਉਸਦਾ 50 ਫੀਸਦੀ ਅਪਾਹਜ ਪਤੀ ਬਾਲਾ ਸਿੰਘ ਵਾਟਰਵਰਕਸ ਰੂੜੇਕੇ ਖੁਰਦ ਵਿਖੇ ਪੰਚਾਇਤੀ ਮਤੇ ਰਾਹੀਂ ਪਿਛਲੇ 20 ਸਾਲਾ ਤੋਂ ਲਗਾਤਾਰ ਬਤੌਰ ਪੰਪ ਅਾਪ੍ਰੇਟਰ ਨੌਕਰੀ ਕਰ ਰਿਹਾ ਸੀ। 4 ਅਕਤੂਬਰ 2022 ਨੂੰ ਉਸਦੇ ਪਤੀ ਬਾਲਾ ਸਿੰਘ ਨੂੰ ਅਟੈਕ ਹੋਣ ਕਰਕੇ ਵਾਟਰ ਵਰਕਸ ਉਤੇ ਬੇਹੋਸ਼ ਹੋ ਕੇ ਡਿੱਗ ਪਿਆ ਸੀ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਤਪਾ, ਬਰਨਾਲਾ, ਫਰੀਦਕੋਟ ਤੇ ਪੀਜੀਆਈ ਚੰਡੀਗੜ੍ਹ ਵਿਖੇ ਰੱਖਿਆ ਗਿਆ। ਮੌਜੂਦਾ ਸਮੇਂ ਵਿਚ ਉਸ ਦੇ ਪਤੀ ਦਾ ਇਲਾਜ ਹਸਪਤਾਲ ਚੰਡੀਗੜ੍ਹ ਤੋਂ ਚੱਲ ਰਿਹਾ ਹੈ।
ਇਹ ਵੀ ਪੜ੍ਹੋ : Himachal Deputy CM Mukesh Agnihotri : ਹਿਮਾਚਲ ਦੇ ਉੱਪ ਮੁੱਖ ਮੰਤਰੀ ਨੂੰ ਪੰਜਾਬ 'ਚ ਮਿਲੀ ਵੱਡੀ ਜਿੰਮੇਦਾਰੀ, ਰਾਜਾ ਵੜਿੰਗ ਨੇ ਜਾਰੀ ਕੀਤਾ ਪੱਤਰ
ਇਲਾਜ ਕਰਵਾਉਣ ਕਾਰਨ ਸਿਰ ਚੜ੍ਹਿਆ ਲੱਖਾਂ ਦਾ ਕਰਜ਼ਾ : ਉਕਤ ਪੀੜਤ ਔਰਤ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੇ ਇਲਾਜ ’ਤੇ ਆਏ ਲੱਖਾਂ ਰੁਪਏ ਖ਼ਰਚ ਹੋਣ ਕਾਰਨ ਗਰੀਬ ਪਰਿਵਾਰ ਸਿਰ 3 ਲੱਖ ਰੁਪਏ ਬੈਕਾਂ ਦਾ ਕਰਜ਼ਾ ਚੜ੍ਹ ਗਿਆ ਹੈ। ਪੀੜਤ ਔਰਤ ਨੇ ਦੱਸਿਆ ਕਿ ਬੱਚੇ ਛੋਟੇ ਹਨ ਪੜ੍ਹਾਈ ਕਰਦੇ ਹਨ। ਉਹ ਪਹਿਲਾਂ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀ ਸੀ। ਹੁਣ ਉਹ ਖੁਦ ਬਿਮਾਰ ਪਤੀ ਦੀ ਸੇਵਾ ਸੰਭਾਲ ਕਰਨ ਕਰਕੇ ਮਜ਼ਦੂਰੀ ਕਰਨ ਤੋਂ ਵੀ ਅਸਮਰੱਥ ਹੈ।
ਇਹ ਵੀ ਪੜ੍ਹੋ : Complaint Against Amritpal Singh: ਅੰਮ੍ਰਿਤਪਾਲ ਸਿੰਘ ਤੇ ਉਸਦੀ ਜਥੇਬੰਦੀ ਦੇ ਖਿਲਾਫ ਸ਼ਿਕਾਇਤ, ਪੜ੍ਹੋ ਕਿਹੜੇ ਲਾਏ ਇਲਜ਼ਾਮ
ਪਰਿਵਾਰ ਕੋਲ ਕਮਾਈ ਦਾ ਨਹੀਂ ਕੋਈ ਪੱਕਾ ਸਾਧਨ : ਪਰਿਵਾਰ ਵਿਚ ਕਮਾਈ ਕਰਨ ਵਾਲਾ ਕੋਈ ਵਿਅਕਤੀ ਨਹੀਂ ਹੈ ਅਤੇ ਨਾ ਹੀ ਗਰੀਬ ਪਰਿਵਾਰ ਕੋਲ ਕੋਈ ਆਮਦਨ ਦਾ ਪੱਕਾ ਸਾਧਨ ਹੈ। ਪਰਿਵਾਰ ਕੋਲ ਕੇਵਲ ਰਹਾਇਸ਼ੀ ਮਕਾਨ ਹੀ ਹੈ। ਆਰਥਿਕ ਮੰਦਹਾਲੀ ਕਾਰਨ ਪੀੜਤ ਪਰਿਵਾਰ ਨੂੰ ਚੁੱਲ੍ਹਾ ਬਾਲਣਾ ਵੀ ਔਖਾ ਹੋ ਗਿਆ ਹੈ। ਪਤੀ ਦੇ ਇਲਾਜ ਲਈ ਰੋਜ਼ਾਨਾ ਰੁਪਇਆਂ ਦੀ ਲੋੜ ਪੈ ਰਹੀ ਹੈ। ਪੀੜਤ ਔਰਤ ਨੇ ਭਰੇ ਮਨ ਨਾਲ ਸਮਾਜ ਸੇਵੀ ਜਥੇਬੰਦੀਆਂ, ਦਾਨੀ ਸੱਜਣਾਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਤੁਰੰਤ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਪੋਸ਼ਣ ਕਰ ਸਕੇ ਅਤੇ ਆਪਣੇ ਪਤੀ ਦਾ ਯੋਗ ਇਲਾਜ ਕਰਵਾ ਸਕਾ।