ਬਰਨਾਲਾ: ਔਰਤਾਂ ਦੇ ਗਰੁੱਪਾ ਨੂੰ ਕਰਜ਼ਾ ਦੇਣ ਵਾਲੀ ਕੰਪਨੀ ਦੇ ਕੁਲੈਕਸ਼ਨ ਸਟਾਫ਼ ਨੇ ਉਨ੍ਹਾਂ ਨਾਲ ਲੁੱਟ ਦੀ ਝੂਠੀ ਕਹਾਣੀ ਬਣਾ ਕੇ ਕੰਪਨੀ ਅਤੇ ਪੁਲਿਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਤਫਤੀਸ਼ ਵਿੱਚ ਇਨ੍ਹਾਂ ਦੀ ਧੋਖਾਧੜੀ ਦਾ ਪਰਦਾਫਾਸ਼ ਹੋ ਗਿਆ। ਪੁਲਿਸ ਨੇ ਰਕਮ ਵਸੂਲਣ ਲਈ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੇ ਨਾਲ ਇਸ ਸਾਜ਼ਿਸ਼ ਵਿੱਚ ਕੁਝ ਅਣਪਛਾਤੇ ਲੋਕ ਵੀ ਸ਼ਾਮਲ ਸਨ, ਫਿਲਹਾਲ ਉਨ੍ਹਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਕਤ ਮੁਲਜ਼ਮਾਂ ਨੂੰ ਵੀ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।
ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ: ਇਸ ਸਬੰਧੀ ਥਾਣਾ ਸਿਟੀ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ। ਸਿਟੀ ਪੁਲਿਸ ਸਟੇਸ਼ਨ ਦੇ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਭਿਸ਼ੇਕ ਸ਼ਰਮਾ ਏਰੀਆ ਮੈਨੇਜਰ ਸਤੀਨ ਕ੍ਰੈਡਿਟ ਕੇਅਰ ਲਿਮਟਿਡ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਮੁਲਾਜ਼ਮ ਜਗਜੀਤ ਸਿੰਘ, ਜਸਕਰਨ ਸਿੰਘ ਅਤੇ ਉਨ੍ਹਾਂ ਦੇ ਹੋਰ ਸਾਥੀ ਬਸੰਤ ਸਿੰਘ ਅਤੇ ਦੋ ਹੋਰ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਉਸ ਨੇ ਦੱਸਿਆ ਕਿ ਮੁਲਜ਼ਮ ਜਗਜੀਤ ਸਿੰਘ ਅਤੇ ਜਸਕਰਨ ਸਿੰਘ ਉਸ ਦੀ ਕੰਪਨੀ ਵਿੱਚ ਕੰਮ ਕਰਦੇ ਹਨ। ਉਹ ਔਰਤਾਂ ਦੇ ਸਮੂਹਾਂ ਨੂੰ ਕਰਜ਼ਾ ਦੇਣ ਦਾ ਕੰਮ ਕਰਦਾ ਹੈ ਅਤੇ ਹਰ ਮਹੀਨੇ ਉਨ੍ਹਾਂ ਤੋਂ ਕਿਸ਼ਤਾਂ ਲੈਂਦਾ ਹੈ।
- Punjab Floods: ਬਿਆਸ ਦਰਿਆ 'ਚ ਵਧਿਆ ਪਾਣੀ ਦਾ ਪੱਧਰ, ਪਿੰਡ ਧਾਲੀਵਾਲ ਬੇਟ ਵਾਸੀਆਂ ਨੇ ਕਿਹਾ 35 ਸਾਲ ਬਾਅਦ ਦੇਖੇ ਅਜਿਹੇ ਹਾਲਾਤ
- Ludhiana Murder: ਲੁਧਿਆਣਾ 'ਚ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਮ੍ਰਿਤਕ ਦੇ ਪੁੱਤ ਨੇ ਗੁਆਂਢੀਆਂ ਉੱਤੇ ਲਾਏ ਗੰਭੀਰ ਇਲਜ਼ਾਮ
- ਫ਼ਿਰੋਜ਼ਪੁਰ 'ਚ ਬੀਐਸਐਫ ਤੇ ਪਾਕਿ ਤਸਕਰਾਂ ਵਿਚਾਲੇ ਗੋਲੀਬਾਰੀ, 2 ਨਸ਼ਾ ਤਸਕਰ ਗ੍ਰਿਫਤਾਰ, ਕਰੀਬ 150 ਕਰੋੜ ਦੀ ਹੈਰੋਇਨ ਬਰਾਮਦ
ਅਣਪਛਾਤੇ ਸਾਥੀਆਂ ਦੀ ਗ੍ਰਿਫਤਾਰੀ ਬਾਕੀ: ਮੁਲਜ਼ਮ ਉਸ ਦੀ ਕੰਪਨੀ ਲਈ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਦੇ ਹਨ। ਜਦੋਂ ਉਗਰਾਹੀ ਕੀਤੀ ਜਾਂਦੀ ਹੈ, ਤਾਂ ਇਸ ਨੂੰ ਬੈਂਕ ਵਿੱਚ ਜਮ੍ਹਾਂ ਕਰਾਇਆ ਜਾਂਦਾ ਹੈ। ਮੁਲਜ਼ਮਾਂ ਨੇ ਸਾਜ਼ਿਸ਼ ਰਚੀ ਅਤੇ ਪੈਸੇ ਹੜੱਪਣ ਦੀ ਕੋਸ਼ਿਸ਼ ਕੀਤੀ। ਦੋਵੇਂ 2 ਲੱਖ 56 ਹਜ਼ਾਰ 470 ਪੇਮੈਂਟ ਕਲੈਕਸ਼ਨ ਲਿਆ ਰਹੇ ਸਨ। ਉਸ ਨੇ ਝੂਠੀ ਕਹਾਣੀ ਘੜੀ ਕਿ ਉਹ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਆ ਰਿਹਾ ਸੀ ਇਸ ਦੌਰਾਨ ਇੱਕ ਔਰਤ ਉਸ ਦੀ ਬਾਈਕ ਦੇ ਅੱਗੇ ਆ ਗਈ। ਜਿਸ ਕਾਰਨ ਉਸ ਨੇ ਬਾਈਕ ਦੀ ਬ੍ਰੇਕ ਮਾਰ ਦਿੱਤੀ। ਇਸ ਦੌਰਾਨ ਕੁੱਝ ਲੁਟੇਰੇ ਆਏ ਅਤੇ ਉਸ ਦਾ ਬੈਗ ਲੈ ਗਏ। ਪੁਲਿਸ ਨੇ ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਸਾਜ਼ਿਸ਼ ਮੁਲਜ਼ਮਾਂ ਨੇ ਹੀ ਰਚੀ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਲੱਖ 2400 ਰੁਪਏ ਬਰਾਮਦ ਕੀਤੇ। ਮੁਲਜ਼ਮ ਜਗਜੀਤ, ਜਸਕਰਨ ਅਤੇ ਬਸੰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਅਣਪਛਾਤੇ ਸਾਥੀਆਂ ਦੀ ਗ੍ਰਿਫਤਾਰੀ ਬਾਕੀ ਹੈ। ਪੁਲਿਸ ਨੇ ਮੁਲਜ਼ਮਾਂ ਦਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।