ਬਰਨਾਲਾ: ਜ਼ਿਲ੍ਹੇ ਵਿੱਚ ਹੁਣ ਦੋ ਰੇਲਵੇ ਲਾਈਨਾਂ ਉੱਤੇ ਦੋ ਰੇਲ ਗੱਡੀਆਂ ਦੌੜਣਗੀਆਂ। ਬਰਨਾਲਾ ਵਿੱਚ ਬਣ ਰਹੇ ਡਬਲ ਰੇਲਵੇ ਟਰੈਕ ਦਾ ਲੱਗਭਗ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਅਨੁਮਾਨ ਹੈ 28 ਸਤੰਬਰ ਨੂੰ ਇਸ ਦਾ ਉਦਘਾਟਨ ਹੋ ਜਾਵੇਗਾ, ਜਿਸ ਦੀਆਂ ਜੰਗੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ। ਜਾਣਕਾਰੀ ਮੁਤਾਬਕ ਰਾਜਪੁਰਾ ਤੋਂ ਬਠਿੰਡਾ ਤੱਕ ਰੇਲਵੇ ਟਰੈਕ ਨੂੰ ਦੋਹਰਾ (ਡਬਲ) ਕਰਨ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਕਿ ਕਈ ਥਾਵਾਂ ਤੇ ਇਹ ਕੰਮ ਮੁਕੰਮਲ ਹੋਣ ਪਿਛੋਂ ਰੇਲ ਗੱਡੀਆਂ ਦੂਜੇ ਟਰੈਕ ’ਤੇ ਚੱਲਣ ਵੀ ਲੱਗ ਗਈਆਂ ਸਨ, ਪਰ ਬਰਨਾਲਾ ਇਲਾਕੇ ਵਿੱਚ ਇਸ ਦਾ ਕੰਮ ਅਧੂਰਾ ਹੋਣ ਕਾਰਨ ਇਸ ਵਿੱਚ ਥੋੜੀ ਦੇਰੀ ਲੱਗੀ, ਪਰ ਹੁਣ ਬਰਨਾਲਾ ਇਲਾਕੇ ਵਿੱਚ ਵੀ ਡਬਲ ਟਰੈਕ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਜਿਸ ਕਾਰਨ ਬਰਨਾਲਾ ਵਿੱਚ ਵੀ ਨਵੇਂ ਟਰੈਕ ’ਤੇ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
28 ਸਤੰਬਰ ਨੂੰ ਚਾਲੂ ਹੋਵੇਗਾ ਨਵਾਂ ‘ਡਬਲ ਟ੍ਰੈਕ’: ਇਸ ਸਬੰਧੀ ਰੇਲਵੇ ਵਿਭਾਗ 28 ਸਤੰਬਰ 2023 ਦਾ ਦਿਨ ਨੀਯਤ ਕੀਤਾ ਹੋਇਆ ਹੈ, ਇਸ ਦਿਨ ਰੇਲਵੇ ਦੇ ਉੱਚ ਅਧਿਕਾਰੀਆਂ ਵੱਲੋਂ ਨਵੇ ਟਰੈਕਾਂ ਤੇ ਰੇਲ ਗੱਡੀ ਦੇ ਪਹੀਏ ਘੁੰਮਣੇ ਆਰੰਭ ਹੋ ਜਾਣਗੇ, ਪਰ ਦੂਜੇ ਪਾਸੇ ਕਿਸਾਨਾਂ ਦੇ ਰੇਲ ਰੋਕੋ ਪ੍ਰੋਗਰਾਮ ਦੇ ਚਲਦਿਆਂ ਇਹ ਪ੍ਰੋਗਰਾਮ ਦੀ ਤਾਰੀਖ ਅੱਗੇ ਪਿੱਛੇ ਵੀ ਹੋ ਸਕਦੀ ਹੈ। ਰੇਲਵੇ ਟਰੈਕ ਦੇ ਨਿਰਮਾਣ, ਫਾਟਕਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪੈਂਡਿੰਗ ਕੰਮਾਂ ਦੀ ਹਰੀ ਝੰਡੀ ਮਿਲ ਚੁੱਕੀ ਹੈ ਹੁਣ ਤੱਕ ਸਿਰਫ਼ ਉਦਘਾਟਨ ਦੇ ਦਿਨ ਦੀ ਹੀ ਉਡੀਕ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਸੀ ਇੱਕ ਇੱਕ ਰੇਲਵੇ ਟਰੈਕ: ਇਸ ਤੋਂ ਪਹਿਲਾਂ ਬਰਨਾਲਾ ਇਲਾਕੇ ਵਿੱਚ ਸਿਰਫ ਇੱਕ ਹੀ ਰੇਲਵੇ ਟਰੈਕ ਸੀ ਜਿਸ ਕਾਰਨ ਹਮੇਸ਼ਾ ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਦਾ ਆਉਣ ਜਾਣ ਬਣਿਆ ਰਹਿੰਦਾ ਸੀ। ਟਰੈਫਿਕ ਵਧਣ ਕਾਰਨ ਰੇਲਵੇ ਵਿਭਾਗ ਵੱਲੋਂ ਰੇਲਵੇ ਟਰੈਕ ਨੂੰ ਦੋਹਰਾ ਕਰਨ ਦਾ ਫੈਸਲਾ ਕੀਤਾ ਅਤੇ ਇਸ ਦੇ ਨਿਰਮਾਣ ਦਾ ਕੰਮ ਆਰੰਭ ਹੋਇਆ, ਕਈ ਮਹੀਨਿਆਂ ਤੋਂ ਇਸ ਦਾ ਕੰਮ ਨਿਰੰਤਰ ਚੱਲ ਰਿਹਾ ਸੀ। ਇਸ ਸਬੰਧੀ ਬਰਨਾਲਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਡਬਲ ਟਰੈਕ ਆਰੰਭ ਹੋਣ ਕਾਰਨ ਲੋਕਾਂ ਨੂੰ ਰੇਲ ਸਫ਼ਰ ਵਿੱਚ ਵੱਡੀ ਆਸਾਨੀ ਹੋਵੇਗੀ, ਤੇ ਰੇਲ ਗੱਡੀਆਂ ਦੇ ਸਮਾਂ ਹੋਰ ਵਧਣਗੇ। ਉਨਾਂ ਕਿਹਾ ਕਿ ਰੇਲਵੇ ਵਿਭਾਗ ਨੂੰ ਚਾਹੀਦਾ ਹੈ ਕਿ ਯਾਤਰੀਆਂ ਵਾਸਤੇ ਵੀ ਹੋਰ ਸੁਵਿਧਾਵਾਂ ਵੀ ਦਿੱਤੀਆਂ ਜਾਣ।
- PSTSE 2023: ਪੰਜਾਬ ਸਟੇਟ ਟੈਲੇਂਟ ਸਰਚ ਪ੍ਰੀਖਿਆ ਵਿੱਚ ਸਰਕਾਰੀ ਸਕੂਲ ਬਰਨਾਲਾ ਦੀਆਂ ਚਾਰ ਬੱਚੀਆਂ ਨੇ ਮਾਰੀ ਬਾਜੀ
- Prisoners Fighting In Fridkot Jail : ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਭਿੜੇ ਹਵਾਲਾਤੀ ਤੇ ਕੈਦੀ, ਇੱਕ ਕੈਦੀ ਜ਼ਖਮੀ
- Electricity Employees Protest: ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਰਾਨ ਇੰਜਨੀਅਰ ਦੇ ਦਫ਼ਤਰ ਅੱਗੇ ਦਿੱਤਾ ਧਰਨਾ
ਟਰੈਫਿਕ ਵਧਣ ਕਾਰਨ ਕੀਤਾ ਗਿਆ ਡਬਲ ਟਰੈਕ: ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਸਟੇਸ਼ਨ ਮਾਸਟਰ ਰਾਮ ਸਰੂਪ ਮੀਨਾ ਨੇ ਦੱਸਿਆ ਕਿ ਟਰੈਫਿਕ ਵਧਣ ਕਾਰਨ ਹੀ ਡਬਲ ਟ੍ਰੈਕ ਬਣਾਇਆ ਗਿਆ ਹੈ। ਉਨਾਂ ਇਹ ਵੀ ਦੱਸਿਆ ਕਿ ਫਿਲਹਾਲ 28 ਸਤੰਬਰ ਨੂੰ ਹੀ ਇਸ ਦਾ ਉਦਘਾਟਨ ਕੀਤਾ ਜਾਵੇਗਾ, ਪਰ ਧਰਨੇ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਉਨਾਂ ਦੱਸਿਆ ਕਿ ਇਹ ਰੇਲਵੇ ਟਰੈਕ ਰਾਜਪੁਰਾ ਤੋਂ ਬਠਿੰਡਾ ਤੱਕ ਹੈ ਜਿਹੜਾ ਵਾਇਆ ਧੂਰੀ, ਬਰਨਾਲਾ ਹੋ ਕੇ ਲੰਘਦਾ ਹੈ। ਉਨਾਂ ਦੱਸਿਆ ਕਿ ਬਰਨਾਲਾ, ਸੇਖਾ ਤੋਂ ਹੰਡਿਆਇਆ ਤੱਕ ਦਾ ਕੰਮ ਪੂਰਾ ਹੋ ਚੁੱਕਿਆ ਹੈ। ਉਨਾਂ ਦੱਸਿਆ ਕਿ ਕਈ ਥਾਵਾਂ ਤੇ ਇਸ ਟਰੈਕ ਦਾ ਗੱਡੀਆਂ ਚੱਲਣ ਵੀ ਲੱਗੀਆਂ ਹਨ।
ਐਸ.ਡੀ. ਕਾਲਜ ਵਾਲੇ ਫਾਟਕ ਮੌਜ਼ੂਦ ਰਹਿਣਗੇ: ਰੇਲਵੇ ਟਰੈਕ ਡਬਲ ਹੋਣ ਤੋਂ ਬਾਅਦ ਇਹ ਗੱਲਾਂ ਸਾਹਮਣੇ ਆ ਰਹੀਆਂ ਸਨ ਕਿ ਬਰਨਾਲਾ ਦੇ ਐਸ.ਡੀ. ਕਾਲਜ ਲਾਗੇ ਬਣੇ ਰੇਲਵੇ ਫਾਟਕ ਪੱਕੇ ਤੌਰ ਤੇ ਬੰਦ ਹੋ ਜਾਵੇਗਾ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਰੇਲਵੇ ਫਾਟਕ ਫਿਲਹਾਲ ਬੰਦ ਨਹੀਂ ਹੋਵੇਗਾ। ਇਸ ਤੇ ਨਵੇਂ ਫਾਟਕ ਲਾ ਦਿੱਤੇ ਗਏ ਹਨ। ਜਦੋਂ ਤੋਂ ਬਰਨਾਲਾ ਸ਼ਹਿਰ ਵਿਖੇ ਰੇਲਵੇ ਓਵਰ ਬਿਰਜ ਬਣਿਆ ਹੈ ਤਾਂ ਲੱਖੀ ਕਲੋਨੀ, ਸਾਧੂ ਸੂਦ ਨਗਰ ਤੋਂ ਇਲਾਵਾ ਕਚਹਿਰੀ ਰੋਡ ਦੇ ਲੋਕਾਂ ਨੂੰ ਸ਼ਹਿਰ ਵਿੱਚ ਜਾਣ ਲਈ ਇਸੇ ਫਾਟਕ ਤੋਂ ਲੰਘਣਾ ਪੈਂਦਾ ਹੈ।