ਬਰਨਾਲਾ: ਭਦੌੜ ਤੋਂ ਸਾਬਕਾ ਐਮ ਐਲ ਏ ਨੇ 70 ਸਾਲ ਦੀ ਉਮਰ ਵਿੱਚ ਕਰਵਾਇਆ ਦੂਜਾ ਵਿਆਹ ਕਰਵਾਇਆ ਹੈ। ਉਨ੍ਹਾਂ ਦੇ ਵਿਆਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਭਦੌੜ ਤੋਂ ਕਾਂਗਰਸ ਪਾਰਟੀ ਦੇ ਮੌਜੂਦਾਂ ਵਰਕਰ ਅਤੇ ਸਾਬਕਾ ਐੱਮ ਐੱਲ ਏ (MLA) ਨਿਰਮਲ ਸਿੰਘ ਨਿੰਮਾ ਦੇ ਦੂਸਰਾ ਵਿਆਹ ਕਰਵਾਉਣ ਦੀਆਂ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ।
ਆਨੰਦ ਕਾਰਜ ਤੋਂ ਬਾਅਦ ਭੰਗੜਾ ਪਾਉਂਦਿਆਂ ਦੀ ਗੀਤ 'ਹੋਣਾ ਹੁੰਦਾ ਇੱਕ ਜ਼ਿੰਦਗੀ 'ਚ ਵਿਆਹ ਬਈ' ਤੇ ਬਣੀ ਵੀਡੀਓ ਵਾਇਰਲ ਹੋਣ ਤੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ।
ਜਿਸ ਨੇ ਕਾਂਗਰਸ ਦੇ ਉਮੀਦਵਾਰ ਬਚਨ ਸਿੰਘ ਪੱਖੋ ਅਤੇ ਚਾਰ ਵਾਰ (ਸੰਨ1972,1977,1980,1985) ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤ ਰਹੇ ਕੁੰਦਨ ਸਿੰਘ ਪਤੰਗ ਨੂੰ ਹਰਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਵਿੱਚ ਸੰਨ ਲਗਾਈ ਸੀ। ਬਹੁਜਨ ਸਮਾਜ ਪਾਰਟੀ ਵੱਲੋਂ ਹਲਕਾ ਭਦੌੜ ਤੋਂ ਐੱਮ ਐੱਲ ਏ ਬਣੇ ਸਨ। ਅਤੇ ਅੱਜਕੱਲ੍ਹ ਚਰਨਜੀਤ ਸਿੰਘ ਚੰਨੀ ਦੇ ਚੋਣਾਂ ਲੜਨ ਸਮੇਂ ਇਨ੍ਹਾਂ ਨੇ ਕਾਂਗਰਸੀ ਵਰਕਰ ਵਜੋਂ ਕੰਮ ਕੀਤਾ।
ਨਿਰਮਲ ਸਿੰਘ ਨਿੰਮਾ ਦੀ ਪਹਿਲੀ ਪਤਨੀ ਦਾ ਗੰਭੀਰ ਬਿਮਾਰੀ ਦੇ ਚਲਦਿਆਂ 22 ਜਨਵਰੀ 2021 ਨੂੰ ਦੇਹਾਂਤ ਹੋ ਗਿਆ ਸੀ। ਅਤੇ ਉਨ੍ਹਾਂ ਦੇ ਇਕ ਲੜਕੀ ਹੈ ਜੋ ਕਿ ਵਿਆਹੀ ਹੋਈ ਹੈ ਉਨ੍ਹਾਂ ਦੇ ਦੋ ਬੱਚੇ ਮੁੰਡਾ ਅਤੇ ਕੁੜੀ ਹੈ।
ਜਦੋਂ ਇਸ ਸੰਬੰਧੀ ਨਿਰਮਲ ਸਿੰਘ ਨਿੰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚਾਰ ਮਾਰਚ ਨੂੰ ਬਰਨਾਲਾ ਦੇ ਸ਼ੀਸ਼ ਮਹਿਲ ਹੋਟਲ ਵਿਚ ਇਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ 32 ਸਾਲਾ ਲੜਕੀ ਨਾਲ ਉਨ੍ਹਾਂ ਦਾ ਵਿਆਹ ਹੋਇਆ ਹੈ। ਉਨ੍ਹਾਂ ਦੇ ਆਨੰਦ ਕਾਰਜ ਬਾਬਾ ਕਾਲਾ ਮਹਿਰ ਗੁਰਦੁਆਰਾ ਸਾਹਿਬ ਵਿਖੇ ਹੋਏ।
ਜਿਸ ਤੋਂ ਬਾਅਦ ਉਨ੍ਹਾਂ ਨੇ ਨੱਚਦਿਆਂ ਹੋਇਆ ਇਕ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ।
ਇਹ ਵੀ ਪੜ੍ਹੋ:- ਵਿਆਹ ਵਾਲੇ ਦਿਨ ਦਾਜ ਲਈ ਰੁੱਸਿਆ ਲਾੜਾ ਕਿਹਾ-ਪੈਸੇ ਨਾ ਮਿਲੇ ਤਾਂ ਨਿਕਲੇਗਾ ਜਲੂਸ