ਬਰਨਾਲਾ : ਬਰਨਾਲਾ ਨਗਰ ਕੌਂਸਲ ਦੇ ਪ੍ਰਧਾਨ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਕਾਂਗਰਸ ਪਾਰਟੀ ਜ਼ਿਲ੍ਹਾ ਬਰਨਾਲਾ ਇਕਾਈ ਨੇ ਅੱਜ ਨਗਰ ਕੌਂਸਲ ਵਿੱਚ ਜ਼ੋਰਦਾਰ ਧਰਨਾ ਦਿੱਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿਛਲੇ ਡੇਢ ਸਾਲ ਤੋਂ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਦੇ ਬਾਵਜੂਦ ਕਾਂਗਰਸ ਪਾਰਟੀ ਦਾ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨਗਰ ਕੌਂਸ਼ਲ ਦੀ ਪ੍ਰਧਾਨਗੀ ਉਪਰ ਬਿਰਾਜਮਾਨ ਸਨ, ਜਿਸ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਦੇ ਹੁਕਮਾਂ ਤਹਿਤ ਨੋਟਿਸ ਜਾਰੀ ਕਰਕੇ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਇਸ ਕਾਰਨ ਕਾਂਗਰਸ ਪਾਰਟੀ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਕਾਂਗਰਸੀਆਂ ਵਲੋਂ ਇਸਨੂੰ ਸਰਕਾਰ ਦੀ ਰੰਜਿਸ਼ ਅਤੇ ਧੱਕੇਸ਼ਾਾਹੀ ਕਰਾਰ ਦਿੱਤਾ ਜਾ ਰਿਹਾ ਹੈ। ਇਸ ਵਿਰੁੱਧ ਕਾਨੂੰਨੀ ਲੜਾਈ ਲੜਨ ਅਤੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ।
ਪੱਤਰ ਜਾਰੀ ਕਰਕੇ ਕੀਤਾ ਅਹੁਦੇ ਤੋਂ ਪਾਸੇ : ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਵਲੋਂ ਇੱਕ ਪੱਤਰ ਜਾਰੀ ਕਰਕੇ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਉਹਨਾਂ ਦੇ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਡੇਢ ਸਾਲ ਤੋਂ ਨਗਰ ਕੌਸ਼ਲ ਬਰਨਾਲਾ ਉਪਰ ਕਾਬਜ਼ ਹੋਣਾ ਚਾਹੁੰਦੀ ਹੈ। ਪਰ ਸਰਕਾਰ ਦੀ ਕੋਈ ਪੇਸ਼ ਨਹੀਂ ਚੱਲੀ।
ਪਿਛਲੇ ਡੇਢ ਸਾਲ ਤੋਂ ਪ੍ਰਧਾਨ ਗੁਰਜੀਤ ਸਿੰਘ ਨੂੰ ਪ੍ਰਧਾਨਾਗੀ ਤੋਂ ਲਾਹੁਣ ਲਈ ਸ਼ਹਿਰ ਦੇ ਐਮਸੀਜ਼ ਨੂੰ ਵੀ ਆਪਣੇ ਵੱਲ ਕਰਨ ਦੀ ਕੋਸਿਸ਼ ਕੀਤੀ ਗਈ, ਪਰ ਸਰਕਾਰ ਦੀ ਕੋਈ ਚਾਲ ਸਫ਼ਲ ਨਾ ਹੋਈ। ਪਰ ਸ਼ਹਿਰ ਦੇ ਐਮਸੀ ਪ੍ਰਧਾਨ ਨਾਲ ਡੱਟ ਕੇ ਖੜੇ ਰਹੇ। ਇਸ ਕਰਕੇ ਸਰਕਾਰ ਦਾ ਪ੍ਰਧਾਨ ਵਿਰੁੱਧ ਬੇਭਰੋਸਗੀ ਦਾ ਮਤਾ ਸਫ਼ਲ ਨਾ ਹੋ ਸਕਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸਾਰੀਆਂ ਹੀ ਇਲੈਕਟਿਡ ਬੌਡੀਜ਼ ਵਿੱਚ ਬੇਲੋੜੀ ਦਖ਼ਲ ਅੰਦਾਜ਼ੀ ਕੀਤੀ ਜਾ ਰਹੀ ਹੈ ਅਤੇ ਵਿਕਾਸ ਕੰਮਾਂ ਵਿੱਚ ਰੋੜਾ ਬਣਿਆ ਜਾ ਰਿਹਾ ਹੈ। ਇਕੱਲੇ ਨਗਰ ਕੌਂਸਲ ਹੀ ਨਹੀਂ, ਬਲਕਿ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੇ ਕੰਮਾਂ ਵਿੱਚ ਵੀ ਸੱਤਾਧਿਰ ਧੱਕੇਸ਼ਾਹੀ ਕਰਦਿਆਂ ਦਖ਼ਲ ਅੰਦਾਜ਼ੀ ਕਰ ਰਹੀ ਹੈ।
- FIR registered against Kulbir Zira: ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਖਿਲਾਫ਼ ਮਾਮਲਾ ਦਰਜ, ਕਿਹਾ- ਖੁਦ ਦੇਵਾਂਗਾ ਗ੍ਰਿਫ਼ਤਾਰੀ
- PRTC Driver Daughter judge: ਡਰਾਈਵਰ ਦੀ ਧੀ ਕਿਰਨਦੀਪ ਕੌਰ ਨੇ ਜੱਜ ਬਣ ਬਚਪਨ ਦਾ ਸੁਪਨਾ ਕੀਤਾ ਪੂਰਾ, ਘਰ 'ਚ ਵਿਆਹ ਵਰਗਾ ਮਾਹੌਲ
- Raj Kumar Verka Return: ਸਾਬਕਾ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਘਰ ਵਾਪਸੀ, ਭਾਜਪਾ ਛੱਡ ਮੁੜ ਕਾਂਗਰਸ 'ਚ ਸ਼ਾਮਲ
ਉਹਨਾਂ ਕਿਹਾ ਕਿ ਵਿਕਾਸ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਵਿਕਾਸ ਦੇ ਕੰਮ ਰੋਕਣ ਦੇ ਯਤਨ ਕਰ ਰਹੀ ਹੈ। ਨਗਰ ਕੌਂਸਲ ਦੇ ਕੰਮਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਦਖ਼ਲ ਦੇ ਕੇ ਰੋਕੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨਗਰ ਕੌਸ਼ਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨਾਲ ਡੱਟ ਕੇ ਖੜੀ ਹੈ। ਜ਼ਮੀਨੀ ਪੱਧਰ ਤੇ ਸੰਘਰਸ਼ ਤੋਂ ਲੈ ਕੇ ਕਾਨੂੰਨੀ ਲੜਾਈ ਤੱਕ ਹਰ ਤਰ੍ਹਾਂ ਦਾ ਸਾਥ ਕਾਂਗਰਸ ਪਾਰਟੀ ਵਲੋਂ ਪ੍ਰਧਾਨ ਗੁਰਜੀਤ ਸਿੰਘ ਨੂੰ ਦਿੱਤਾ ਜਾਵੇਗਾ।