ਬਰਨਾਲਾ: ਸੰਗਰੂਰ-ਬਰਨਾਲਾ ਕੌਮੀ ਮੁੱਖ ਮਾਰਗ 'ਤੇ ਪੈਟਰੋਲ ਪੰਪ ਦੇ ਨਜ਼ਦੀਕ ਮੁਲਾਜ਼ਮ ਦੀ ਤੇਜ਼ ਰਫ਼ਤਾਰ ਕਾਰ ਵੱਜਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਧਨੌਲਾ ਨੇੜੇ ਓਵਰਬ੍ਰਿਜ਼ ਪੈਟਰੋਲ ਪੰਪ 'ਤੇ ਗੁਰਪ੍ਰੀਤ ਸਿੰਘ (23) ਪੁੱਤਰ ਜਗਸੀਰ ਸਿੰਘ ਜੱਗਾ ਰੋਟੀ ਖਾਣ ਜਾ ਰਿਹਾ ਸੀ। ਅਚਾਨਕ ਹੀ ਸੰਗਰੂਰ ਵੱਲ ਤੋਂ ਆ ਰਹੀ ਤੇਜ਼ ਰਫ਼ਤਾਰ ਆਈ-20 ਕਾਰ ਗੁਰਪ੍ਰੀਤ ਦੇ ਵਿੱਚ ਵੱਜ ਗਈ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਦੂਜੀ ਗੱਡੀ ਵਿੱਚ ਜਾ ਟਕਰਾਈ, ਜਿਸ ਨਾਲ ਤੇਲ ਪਾ ਰਹੇ ਮੁਲਾਜ਼ਮ ਦੇ ਵੀ ਕਾਫ਼ੀ ਸੱਟਾਂ ਲੱਗੀਆਂ ਹਨ। ਪੰਪ ਦੇ ਮਾਲਕ ਰਿੰਕੂ ਨੇ ਦੱਸਿਆ ਕਿ ਇਸ ਹਾਦਸੇ ਨਾਲ ਸਾਡਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਥਾਣਾ ਧਨੌਲਾ ਦੇ ਥਾਣੇਦਾਰ ਕਰਮਜੀਤ ਸਿੰਘ ਨੇ ਦੱਸਿਆ ਕਾਰ ਮਾਲਕ ਮਨਪ੍ਰੀਤ ਸਿੰਘ ਪੁੱਤਰ ਗੁਰਿੰਦਰਪਾਲ ਸਿੰਘ ਵਾਸੀ ਸੱਤਿਆਣਾ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁਛਗਿੱਛ ਜਾਰੀ ਹੈ।