ETV Bharat / state

ਦੇਖੋ: ਬਰਨਾਲਾ ਵਿੱਚ ਕਿਵੇਂ ਵੋਟਾਂ ਦੀਆਂ ਤਿਆਰੀਆਂ - How to prepare

ਵਿਧਾਨ ਸਭਾ ਚੋਣਾਂ ਭਲਕੇ 20 ਫਰਵਰੀ ਨੂੰ ਹੋ ਰਹੀਆਂ ਹਨ। ਜਿਸ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ 268 ਪੋਲਿੰਗ ਸਟੇਸ਼ਨ ਥਾਵਾਂ ’ਤੇ 558 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

ਦੇਖੋ: ਬਰਨਾਲਾ ਵਿੱਚ ਕਿਵੇਂ ਵੋਟਾਂ ਦੀਆਂ ਤਿਆਰੀਆਂ

author img

By

Published : Feb 19, 2022, 11:02 PM IST

ਬਰਨਾਲਾ:ਵਿਧਾਨ ਸਭਾ ਚੋਣਾਂ ਭਲਕੇ 20 ਫਰਵਰੀ ਨੂੰ ਹੋ ਰਹੀਆਂ ਹਨ। ਜਿਸ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਦੇ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ 268 ਪੋਲਿੰਗ ਸਟੇਸ਼ਨ ਥਾਵਾਂ ’ਤੇ 558 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਜ਼ਿਲੇ ਵਿਚ ਸਵੀਪ ਗਤੀਵਿਧੀਆਂ ਤਹਿਤ ਤਿੰਨ ਵਿਧਾਨ ਸਭਾ ਹਲਕਿਆਂ ਵਿਚ 14 ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਜਿਥੇ ਨਵੇਂ ਵੋਟਰਾਂ ਦਾ ਉਚੇਚਾ ਸਵਾਗਤ ਅਤੇ ਸਨਮਾਨ ਕੀਤਾ ਜਾਵੇਗਾ।

ਵਿਧਾਨ ਸਭਾ ਹਲਕਾ 102 ਭਦੌੜ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਿੱਲਵਾਂ ਨਾਭਾ, ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਤਪਾ ਤੇ ਸ਼ਹੀਦ ਦਲੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਨਸ ’ਚ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਵਿਧਾਨ ਸਭਾ ਹਲਕਾ 103 ਬਰਨਾਲਾ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਬਰਨਾਲਾ (5 ਪੋਲਿੰਗ ਸਟੇਸ਼ਨ) ਐਲਬੀਐਸ ਆਰੀਆ ਮਹਿਲਾ ਕਾਲਜ (3 ਪੋਲਿੰਗ ਸਟੇਸ਼ਨ) ਬਰਨਾਲਾ ’ਚ ਮਾਡਲ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਵਿਧਾਨ ਸਭਾ ਹਲਕਾ 104 ਮਹਿਲ ਕਲਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ, ਸਰਕਾਰੀ ਐਲੀਮੈਂਟਰੀ ਸਕੂੁਲ ਚੁਹਾਨਕੇ ਕਲਾਂ, ਸਰਕਾਰੀ ਹਾਈ ਸਕੂਲ ਵਜੀਦਕੇ ਕਲਾਂ ’ਚ ਮਾਡਲ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।

ਜਿੱਥੇ ਹੋਰ ਸਹੂਲਤਾਂ ਦੇ ਨਾਲ ਨਾਲ ਚੋਣ ਮਸਕਟ ਸ਼ੇਰਾ, ਸੈਲਫੀ ਪੁਆਇੰਟ ਆਦਿ ਸਥਾਪਿਤ ਕੀਤੇ ਗਏ ਹਨ। ਨਵੇਂ ਵੋਟਰਾਂ ਦਾ ਸਨਮਾਨ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਤਿੰਨਾਂ ਵਿਧਾਨ ਸਭਾ ਹਲਕਿਆਂ ਵਿਚ 18 ਤੋਂ 19 ਸਾਲ ਦੇ ਨੌਜਵਾਨ ਵੋਟਰਾਂ ਦੀ ਗਿਣਤੀ 7045 ਹੈ।

ਇਸ ਤੋਂ ਇਲਾਵਾ ਹਰ ਵਿਧਾਨ ਸਭਾ ਹਲਕੇ ਵਿੱਚ ਇਕ-ਇਕ ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤਾ ਗਿਆ ਹੈ। ਜਿਨਾਂ ਦਾ ਪ੍ਰਬੰਧ ਮਹਿਲਾ ਚੋਣ ਅਮਲੇ ਵੱਲੋਂ ਦੇਖਿਆ ਜਾ ਰਿਹਾ ਹੈ।

ਉਨਾਂ ਦੱਸਿਆ ਕਿ 102 ਭਦੌੜ ਹਲਕੇ ’ਚ ਸ਼ਾਂਤੀ ਦੇਵੀ ਮੈਮੋਰੀਅਲ ਸਰਕਾਰੀ ਹਾਈ ਸਕੂਲ ਤਪਾ 103 ਬਰਨਾਲਾ ਹਲਕੇ ’ਚ ਜੁਮਲਾ ਮਾਲਕਨ ਐਲੀਮੈਂਟਰੀ ਸਕੂਲ ਤੇ 104 ਮਹਿਲ ਕਲਾਂ ਹਲਕੇ ’ਚ ਸਰਕਾਰੀ ਪ੍ਰਾਈਮਰੀ ਸਕੂਲ ਮਹਿਲ ਕਲਾਂ ਦੇ ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।ਇਸ ਤੋਂ ਇਲਾਵਾ ਹਰ ਵਿਧਾਨ ਸਭਾ ਹਲਕੇ ’ਚ ਇਕ-ਇਕ ਪੀਡਬਲਿਊਡੀ ਪੋਲਿੰਗ ਸਟੇਸ਼ਨ ਬਣਾਇਆ ਗਿਆ ਹੈ।

ਵਿਧਾਨ ਸਭਾ ਹਲਕਾ ਭਦੌੜ ’ਚ ਸਰਕਾਰੀ ਪ੍ਰਾਈਮਰੀ ਸਕੂਲ ਰੂੜੇਕੇ ਕਲਾਂ ’ਚ ਵਿਧਾਨ ਸਭਾ ਹਲਕਾ ਬਰਨਾਲਾ ’ਚ ਸਰਕਾਰੀ ਪ੍ਰਾਈਮਰੀ ਸਕੂਲ ਪੱਤੀ ਬਾਜਵਾ ਵਿਧਾਨ ਸਭਾ ਹਲਕਾ ਮਹਿਲ ਕਲਾਂ ’ਚ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ’ਚ ਪੀਡਬਲਿਊਡੀ ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਇਹ ਵੀ ਪੜ੍ਹੋ:- ਪੁਰਾਣੇ ਵਾਅਦੇ ਭੁੱਲੀ ਕਾਂਗਰਸ, ਨਵਾਂ ਮੈਨੀਫੈਸਟੋ ਮਹਿਜ਼ ਖਾਨਾਪੁਰਤੀ !

ETV Bharat Logo

Copyright © 2025 Ushodaya Enterprises Pvt. Ltd., All Rights Reserved.